Sunny Deol-Ameesha Patel Attari border: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੀ ਫਿਲਮ ਗਦਰ-2 ਦੇ ਪ੍ਰਮੋਸ਼ਨ ਵਿੱਚ ਵਿਅਸਤ ਚੱਲ ਰਹੇ ਹਨ। ਇਸ ਮੌਕੇ ਉਹ ਫਿਲਮ ਦਾ ਜ਼ਬਰਦਸਤ ਪ੍ਰਮੋਸ਼ਨ ਕਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਸੰਨੀ ਦਿਓਲ ਪੰਜਾਬ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਅੰਮ੍ਰਿਤਸਰ ਪਹੁੰਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਫਿਲਮ ਦੇ ਸਫਲ ਹੋਣ ਦੀ ਅਰਦਾਸ ਕੀਤੀ। ਵਿਚਾਲੇ ਹੀ ਉਹ ਅਟਾਰੀ ਬਾਰਡਰ ਤੇ ਵੀ ਪਹੁੰਚੇ ਜਿਸਦੀਆਂ ਸ਼ਾਨਦਾਰ ਤਸਵੀਰਾਂ ਅਦਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਤੁਸੀ ਵੀ ਇਨ੍ਹਾਂ ਖਾਸ ਤਸਵੀਰਾਂ ਵਿੱਚ ਵੇਖੋ ਤਾਰਾ ਸਿੰਘ ਅਤੇ ਸਕੀਨਾ ਦੀ ਜੋੜੀ।

Continues below advertisement






 


ਅਦਾਕਾਰ ਸੰਨੀ ਦਿਓਲ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਇਸ ਦੌਰਾਨ ਅਟਾਰੀ ਬਾਰਡਰ ਉੱਤੇ ਚਾਰੇ ਦਿਸ਼ਾਵਾਂ ਤੋਂ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਗੂੰਜੇ। ਇਸ ਦੌਰਾਨ ਸੰਨੀ ਦਿਓਲ ਨੇ ਦੇਸ਼ ਭਗਤੀ ਦੇ ਗੀਤਾਂ 'ਤੇ ਭੰਗੜਾ ਪਾਇਆ। ਉਨ੍ਹਾਂ ਨਾਲ ਅਮੀਸ਼ਾ ਪਟੇਲ ਨੇ ਖੂਬ ਰੰਗ ਜਮਾਇਆ। ਸੰਨੀ ਦਿਓਲ ਨੇ ਕਿਹਾ ਕਿ ਸਰਹੱਦ 'ਤੇ ਤਾਇਨਾਤ ਜਵਾਨ ਹੀ ਸਾਡੇ ਅਸਲੀ ਹੀਰੋ ਹਨ। ਉਨ੍ਹਾਂ ਨੂੰ ਮਿਲ ਕੇ ਤੁਹਾਨੂੰ ਬਹੁਤ ਖੁਸ਼ੀ ਮਿਲਦੀ ਹੈ। ਪੂਰਾ ਦੇਸ਼ ਇੱਕ ਪਰਿਵਾਰ ਹੈ।


ਦੱਸ ਦੇਈਏ ਕਿ ਇਸ ਦੌਰਾਨ ਸੰਨੀ ਦਿਓਲ ਦੇ ਚੌਹਣ ਵਾਲਿਆਂ ਨੇ ਵੀ ਖੂਬ ਧਮਾਲ ਮਚਾਈ। ਸੰਨੀ, ਅਮੀਸ਼ਾ ਅਤੇ ਉਦਿਤ ਨਾਰਾਇਣ ਨੇ ਭਾਰਤ-ਪਾਕਿਸਤਾਨ ਵਿਚਾਲੇ ਰਿਟਰੀਟ ਸਮਾਰੋਹ ਵੀ ਦੇਖਿਆ। ਸੰਨੀ ਦਿਓਲ ਦੀ ਮੋਸਟ ਅਵੇਟਿਡ ਫਿਲਮ ਗਦਰ-2 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਧਮਾਕਾ ਕਰਨ ਆ ਰਹੀ ਹੈ। ਸੰਨੀ ਦਿਓਲ ਇਸ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਦੱਸ ਦੇਈਏ ਕਿ ਅਦਾਕਾਰ ਪਿੰਕ ਸਿਟੀ ਵੀ ਗਏ ਸੀ ਜਿਸ ਦੀਆਂ ਸ਼ਾਨਦਾਰ ਤਸਵੀਰਾਂ ਉਨ੍ਹਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਸੀ। 


Read More: Ileana D'Cruz Baby: ਇਲਿਆਨਾ ਡੀਕਰੂਜ਼ ਨੇ ਬੇਟੇ ਨੂੰ ਦਿੱਤਾ ਜਨਮ, ਫੋਟੋ ਸ਼ੇਅਰ ਕਰ ਦੱਸਿਆ ਨਵਜੰਮੇ ਬੱਚੇ ਦਾ ਨਾਂਅ