Gadar 2 OTT Release: ਸੰਨੀ ਦਿਓਲ ਦੀ ਫਿਲਮ ਗਦਰ 2 ਸਿਨੇਮਾਘਰਾਂ ਵਿੱਚ 11 ਅਗਸਤ 2023 ਨੂੰ ਰਿਲੀਜ਼ ਹੋਈ ਸੀ। ਫਿਲਮ ਨੂੰ ਰਿਲੀਜ਼ ਹੋਏ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਬਾਕਸ ਆਫਿਸ 'ਤੇ ਇਸ ਦੀ ਸਫਲਤਾ ਅਜੇ ਵੀ ਬਰਕਰਾਰ ਹੈ। ਅਨਿਲ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਗਦਰ 2 ਨੂੰ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਹੈ। ਜਿਸ ਕਾਰਨ ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੋਈ ਹੈ। ਸ਼ਾਹਰੁਖ ਖਾਨ ਦੀ ਜਵਾਨ ਦੀ ਰਿਲੀਜ਼ ਤੋਂ ਬਾਅਦ ਵੀ ਗਦਰ 2 ਦੀ ਸਫਲਤਾ ਦਾ ਸਿਲਸਿਲਾ ਜਾਰੀ ਹੈ। ਗਦਰ 2 ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜ ਦਿੱਤੇ ਹਨ ਅਤੇ ਹੁਣ ਇਹ OTT ਪਲੇਟਫਾਰਮ 'ਤੇ ਰਿਲੀਜ਼ ਹੋਣ ਲਈ ਤਿਆਰ ਹੈ।
ਗਦਰ 2 ਦੇ ਪ੍ਰਸ਼ੰਸਕ ਇਸ ਦੇ OTT 'ਤੇ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ। ਹੁਣ ਗਦਰ 2 ਦੀ OTT ਰਿਲੀਜ਼ ਸਬੰਧੀ ਅਪਡੇਟ ਸਾਹਮਣੇ ਆਈ ਹੈ। OTT ਪਲੇ ਦੇ ਅਨੁਸਾਰ, ਗਦਰ 2 ਨੂੰ ZEE5 OTT ਪਲੇਟਫਾਰਮ 'ਤੇ ਰਿਲੀਜ਼ ਕੀਤਾ ਜਾਵੇਗਾ।
ਜਾਣੋ ਕਦੋਂ ਹੋਵੇਗੀ ਰਿਲੀਜ਼
ਰਿਪੋਰਟ ਦੇ ਅਨੁਸਾਰ, ਗਦਰ 2 ਦਾ OTT ਪ੍ਰੀਮੀਅਰ 6 ਅਕਤੂਬਰ 2023 ਨੂੰ ZEE5 'ਤੇ ਰਿਲੀਜ਼ ਕੀਤਾ ਜਾਵੇਗਾ। ਹਾਲਾਂਕਿ ਫਿਲਮ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਦੇ ਚਾਰ ਹਫਤੇ ਬਾਅਦ ਹੀ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕੀਤਾ ਜਾ ਸਕਦਾ ਹੈ, ਪਰ ਗਦਰ 2 ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਸੀ, ਇਸ ਲਈ ਇਸਨੂੰ OTT ਪਲੇਟਫਾਰਮ 'ਤੇ ਦੇਰੀ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਗਦਰ 2 ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ 35 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ਤੱਕ ਦੇ ਫਿਲਮ ਇੰਡੀਆ 'ਚ 517.28 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਗਦਰ 2 ਨੇ ਵੀ ਦੁਨੀਆ ਭਰ ਵਿੱਚ ਸ਼ਾਨਦਾਰ ਕਲੈਕਸ਼ਨ ਕੀਤਾ ਹੈ।
ਗਦਰ 2 ਦੀ ਗੱਲ ਕਰੀਏ ਤਾਂ ਇਹ 2001 ਦੀ ਫਿਲਮ ਗਦਰ: ਏਕ ਪ੍ਰੇਮ ਕਥਾ ਦਾ ਸੀਕਵਲ ਹੈ। ਗਦਰ ਏਕ ਪ੍ਰੇਮ ਕਥਾ ਵਿੱਚ ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਏ ਸਨ। ਫ਼ਿਲਮ ਦੇ ਸੀਕਵਲ ਵਿੱਚ ਵੀ ਅਨਿਲ ਸ਼ਰਮਾ ਨੇ ਉਹੀ ਪੁਰਾਣੀ ਕਾਸਟ ਰੱਖੀ ਹੈ। ਗਦਰ 2 ਵਿੱਚ ਮਨੀਸ਼ ਵਾਧਵਾ ਵਿਲੇਨ ਦੀ ਭੂਮਿਕਾ ਵਿੱਚ ਨਜ਼ਰ ਆਏ ਹਨ।