Sunny Deol Thanks To Fans: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ ਗਦਰ 2 ਦੇ ਚੱਲਦੇ ਦੁਨੀਆ ਭਰ ਵਿੱਚ ਧਮਾਲ ਮਚਾ ਰਹੇ ਹਨ। ਫਿਲਮ ਵਿੱਚ ਅਮੀਸ਼ਾ ਪਟੇਲ ਨਾਲ ਤਾਰਾ ਸਿੰਘ ਯਾਨਿ ਸੰਨੀ ਦਿਓਲ ਦੀ ਕੈਮਿਸਟ੍ਰੀ ਨੂੰ ਫਿਰ ਤੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਇੱਕ ਵਾਰ ਫਿਰ ਤੋਂ ਸੰਨੀ ਦਿਓਲ ਨੇ ਫਿਲਮ ਨੂੰ ਪਿਆਰ ਦੇਣ ਵਾਲੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਦਰਸ਼ਕਾਂ ਦੇ ਚਹੇਤੇ ਤਾਰਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕਰ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ। ਤੁਸੀ ਵੀ ਵੇਖੋ ਕੀ ਬੋਲੇ ਸੰਨੀ ਦਿਓਲ...
ਦਰਅਸਲ, ਸੰਨੀ ਦਿਓਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਗਦਰ 2 ਨੂੰ... ਮੈਂ ਕਦੇ ਸੋਚਿਆ ਵੀ ਨਹੀਂ ਸੀ। ਤੁਹਾਨੂੰ ਤਾਰਾ ਸਿੰਘ ਅਤੇ ਸਕੀਨਾ ਪਸੰਦ ਆਈ ਸਾਰਾ ਪਰਿਵਾਰ ਬੇਹੱਦ ਪਸੰਦ ਆਇਆ ਇਸ ਲਈ ਧੰਨਵਾਦ, ਧੰਨਵਾਦ...
ਕਾਬਿਲੇਗੌਰ ਹੈ ਕਿ ਸੰਨੀ ਦਿਓਲ ਦੀ ਐਕਸ਼ਨ ਐਂਟਰਟੇਨਰ 'ਗਦਰ 2' ਨੂੰ ਪਹਿਲੇ ਦਿਨ ਤੋਂ ਹੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਰਿਲੀਜ਼ ਦੇ 12 ਦਿਨ ਬਾਅਦ ਵੀ ਇਸ ਫਿਲਮ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਦੇ ਨਾਲ ਹੀ 'ਗਦਰ 2' ਵੀ ਕਾਫੀ ਕਮਾਈ ਕਰ ਰਹੀ ਹੈ। ਅਨਿਲ ਸ਼ਰਮਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਨੇ ਪਹਿਲੇ ਦਿਨ ਤੋਂ ਦੋਹਰੇ ਅੰਕਾਂ 'ਚ ਕਮਾਈ ਕਰਦਿਆਂ ਦੂਜੇ ਮੰਗਲਵਾਰ ਭਾਵ ਰਿਲੀਜ਼ ਦੇ 12ੀ ਵੇਂ ਦਿਨ ਦੀ ਕਮਾਈ ਨਾਲ ਕੁੱਲ 400.10 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।