Shocking: ਅਭਿਨੇਤਾ ਸੰਨੀ ਸਿੰਘ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੂੰ ਕਈ ਫਿਲਮਾਂ ਵਿੱਚ ਸ਼ਾਨਦਾਰ ਅਤੇ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦੀਆਂ ਫਿਲਮਾਂ ਦੀ ਸੂਚੀ 'ਚ ਕਾਰਤਿਕ ਆਰੀਅਨ ਦੀ ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' ਵੀ ਸ਼ਾਮਲ ਹੈ। ਇਸ ਫਿਲਮ 'ਚ ਉਨ੍ਹਾਂ ਦੇ ਕਿਰਦਾਰ ਦੀ ਕਾਫੀ ਤਾਰੀਫ ਹੋਈ ਸੀ। ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ 'ਸੋਨੂੰ ਕੇ ਟੀਟੂ ਕੀ ਸਵੀਟੀ' ਦੇ ਸੈੱਟ 'ਤੇ ਬਿਤਾਏ ਪਲਾਂ ਨੂੰ ਯਾਦ ਕੀਤਾ। ਅਭਿਨੇਤਾ ਨੇ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਜ਼ਖਮੀ ਹੋਣ ਦੇ ਬਾਵਜੂਦ ਕਲਾਈਮੈਕਸ ਸੀਨ ਨੂੰ ਸ਼ੂਟ ਕੀਤਾ।



ਦਰਦ ਵਿੱਚ ਸ਼ੂਟ ਕੀਤਾ ਸੀਨ


ਹਾਲ ਹੀ ਵਿੱਚ, ਅਭਿਨੇਤਾ ਨੇ ਫਿਲਮੀ ਗਿਆਨ ਨਾਲ ਇੱਕ ਇੰਟਰਵਿਊ ਵਿੱਚ ਸਾਂਝਾ ਕੀਤਾ ਸੀ ਕਿ 'ਸੋਨੂੰ ਕੇ ਟੀਟੂ ਕੀ ਸਵੀਟੀ' ਦੇ ਆਖਰੀ ਸੀਨ ਦੌਰਾਨ ਉਨ੍ਹਾਂ ਦੇ ਪੈਰ ਵਿੱਚ ਸੱਟ ਲੱਗਣ ਦੀ ਵਜ੍ਹਾ ਤੋਂ ਬਹੁਤ ਦਰਦ ਵਿੱਚ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਸੀਨ ਸ਼ੂਟ ਕੀਤਾ। ਉਨ੍ਹਾਂ ਇਹ ਗੱਲ ਕਿਸੇ ਨੂੰ ਦੱਸੀ ਨਹੀਂ। ਇਹ ਉਹੀ ਸੀਨ ਸੀ ਜਿਸ ਵਿੱਚ ਉਨ੍ਹਾਂ ਮੰਡਪ ਤੋਂ ਦੂਰ ਕਾਰਤਿਕ ਆਰੀਅਨ ਵੱਲ ਚੱਲਣਾ ਪਿਆ ਸੀ।



ਲਹੂ-ਲੁਹਾਣ ਸੀ ਅਦਾਕਾਰ


ਅਦਾਕਾਰ ਸੰਨੀ ਸਿੰਘ ਨੇ ਖੁਲਾਸਾ ਕਰਦੇ ਹੋਏ ਦੱਸਿਆ, 'ਜਦੋਂ ਅਸੀਂ ਸੀਨ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਮੇਰੀ ਲੱਤ 'ਚ ਸੱਟ ਲੱਗ ਗਈ ਸੀ, ਮੈਂ ਪੱਟੀ ਬੰਨ੍ਹੀ ਹੋਈ ਸੀ। ਮੈਨੂੰ ਸਟੇਜ 'ਤੇ ਤੁਰਨਾ ਪਿਆ ਅਤੇ ਮੇਰਾ ਖੂਨ ਵਹਿ ਰਿਹਾ ਸੀ, ਪਰ ਕਿਸੇ ਨੂੰ ਪਤਾ ਨਹੀਂ ਸੀ। ਮੈਂ ਉਸ ਸੱਟ ਨੂੰ ਸੰਭਾਲ ਲਿਆ, ਪਰ ਮੈਂ ਆਪਣੇ ਕਿਰਦਾਰ ਵਿਚ ਸੀ, ਅਤੇ ਸੈੱਟ 'ਤੇ ਚੁੱਪ ਸੀ। ਮੈਨੂੰ ਦਰਦ ਹੋ ਰਿਹਾ ਸੀ, ਪਰ ਮੈਨੂੰ ਉਸ ਸਮੇਂ ਇਹ ਮਹਿਸੂਸ ਨਹੀਂ ਹੋਇਆ।



Read MOre: Death: ਮਸ਼ਹੂਰ ਅਦਾਕਾਰਾ ਦੇ ਘਰ ਛਾਇਆ ਮਾਤਮ, ਧੀ ਦਾ ਛੋਟੀ ਉਮਰੇ ਹੋਇਆ ਦੇਹਾਂਤ, ਸਦਮੇ 'ਚ ਪਰਿਵਾਰ  


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।