ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਲਗਾਤਾਰ ਕਈ ਖੁਲਾਸੇ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਰਿਆ ਚੱਕਰਵਰਤੀ ਖਿਲਾਫ ਗੰਭੀਰ ਦੋਸ਼ ਲਾਉਂਦਿਆਂ ਐਫਆਈਆਰ ਦਰਜ ਕਰਵਾਈ ਸੀ। ਇਸ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰਕ ਦੋਸਤ ਨਿਲੋਤਪਾਲ ਨੇ ਕਿਹਾ ਕਿ ਸੁਸ਼ਾਂਤ ਦੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਉਣ ਦੇ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਮਗਰੋਂ ਸੁਸ਼ਾਂਤ ਦੇ ਸੀਏ ਸੰਦੀਪ ਸ਼੍ਰੀਧਰ ਦਾ ਕਹਿਣਾ ਹੈ ਕਿ ਰਿਆ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ।

ਐਕਟਰ ਸੁਸ਼ਾਂਤ ਦੇ ਸੀਏ ਸੰਦੀਪ ਸ਼੍ਰੀਧਰ ਨੇ ਦੱਸਿਆ ਹੈ ਕਿ ਸੁਸ਼ਾਂਤ ਦਾ ਬਹੁਤ ਵੱਡਾ ਬੈਂਕ ਬੈਲੈਂਸ ਨਹੀਂ ਸੀ। ਉਨ੍ਹਾਂ ਕਿਹਾ ਕਿ ਰਿਆ ਦੇ ਖਾਤੇ ਵਿੱਚ ਕੁਝ ਹਜ਼ਾਰ ਰੁਪਏ ਤੋਂ ਇਲਾਵਾ ਕੋਈ ਵੱਡੀ ਰਕਮ ਟ੍ਰਾਂਸਫਰ ਨਹੀਂ ਹੋਈ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਰਿਆ ਦੀ ਮਾਂ ਨੇ ਉਸ ਨੂੰ ਇੱਕ ਵਾਰ 33,000 ਰੁਪਏ ਦਿੱਤੇ ਸੀ।

ਸੀਏ ਸੰਦੀਪ ਸ਼੍ਰੀਧਰ ਦਾ ਕਹਿਣਾ ਹੈ ਕਿ ਸੁਸ਼ਾਂਤ ਜ਼ਿਆਦਾਤਰ ਆਪਣੇ ਪੈਸੇ ਖਰੀਦਦਾਰੀ ਤੇ ਹੋਰ ਖਰਚੇ ਜਿਵੇਂ ਯਾਤਰਾ ਤੇ ਹੋਰ ਚੀਜ਼ਾਂ 'ਤੇ ਖਰਚ ਕਰਦੇ ਸੀ। ਸੰਦੀਪ ਸ਼੍ਰੀਧਰ ਦਾ ਕਹਿਣਾ ਹੈ ਕਿ ਸੁਸ਼ਾਂਤ ਦੀ ਆਮਦਨੀ ਪਿਛਲੇ ਸਾਲ ਨਾਲੋਂ ਘੱਟ ਗਈ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904