Gurucharan Singh: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਨਜ਼ਰ ਆਏ ਗੁਰਚਰਨ ਸਿੰਘ ਸੋਢੀ 22 ਅਪ੍ਰੈਲ ਨੂੰ ਮੁੰਬਈ ਤੋਂ ਦਿੱਲੀ ਲਈ ਰਵਾਨਾ ਹੋਏ ਸੀ। ਪਰ ਉਹ ਕਦੇ ਮੁੰਬਈ ਨਹੀਂ ਪਹੁੰਚੇ, ਇਸ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਗੁਰਚਰਨ ਦੇ ਮਾਤਾ ਅਤੇ ਪਿਤਾ, ਦੋਸਤ ਅਤੇ ਪ੍ਰਸ਼ੰਸਕ ਸਾਰੇ ਤਣਾਅ ਵਿੱਚ ਸਨ। ਹਾਲਾਂਕਿ ਹੁਣ ਉਹ ਵਾਪਸ ਆ ਗਏ ਹਨ। ਅਦਾਕਾਰ ਨੇ ਦੱਸਿਆ ਕਿ ਉਹ ਅਧਿਆਤਮਿਕ ਯਾਤਰਾ 'ਤੇ ਗਏ ਸੀ। ਦੱਸ ਦੇਈਏ ਕਿ ਗੁਰਚਰਨ 17 ਮਈ ਨੂੰ ਘਰ ਪਰਤੇ ਹਨ।


ਜੈਨੀਫਰ ਨੇ ਪ੍ਰਤੀਕਿਰਿਆ ਦਿੱਤੀ


ਹੁਣ ਉਨ੍ਹਾਂ ਦੀ ਕੋ-ਸਟਾਰ ਅਦਾਕਾਰਾ ਜੈਨੀਫਰ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਨਿਊਜ਼ 18 ਨਾਲ ਗੱਲ ਕਰਦੇ ਹੋਏ ਜੈਨੀਫਰ ਨੇ ਕਿਹਾ, 'ਇਹ ਚੰਗੀ ਖਬਰ ਹੈ। ਉਹ ਕਰੀਬ ਇੱਕ ਮਹੀਨੇ ਤੋਂ ਲਾਪਤਾ ਸੀ। ਉਨ੍ਹਾਂ ਦੇ ਮਾਤਾ-ਪਿਤਾ ਤੋਂ ਲੈ ਕੇ ਉਸਦੇ ਦੋਸਤਾਂ ਤੱਕ ਹਰ ਕੋਈ ਤਣਾਅ ਵਿੱਚ ਸੀ। ਮੈਨੂੰ ਪਤਾ ਸੀ ਕਿ ਉਹ ਵਾਪਸ ਆ ਜਾਵੇਗਾ। ਮੈਨੂੰ ਇਹ ਵੀ ਅਹਿਸਾਸ ਸੀ ਕਿ ਉਹ ਅਧਿਆਤਮਿਕ ਯਾਤਰਾ 'ਤੇ ਹੋਵੇਗਾ। ਮੈਨੂੰ ਖੁਸ਼ੀ ਹੈ ਕਿ ਉਹ ਕਿਸੇ ਪਰੇਸ਼ਾਨੀ ਵਿੱਚ ਨਹੀਂ ਹੈ ਅਤੇ ਹੁਣ ਉਸਦੇ ਮਾਤਾ-ਪਿਤਾ ਵੀ ਖੁਸ਼ ਹੋਣਗੇ ਅਤੇ ਸੁੱਖ ਦਾ ਸਾਹ ਲਿਆ ਹੋਏਗਾ।


"ਮਾਪਿਆਂ ਨੂੰ ਦੱਸਣਾ ਚਾਹੀਦਾ ਸੀ"


ਅਦਾਕਾਰਾ ਨੇ ਅੱਗੇ ਕਿਹਾ, 'ਮੈਂ ਸਮਝ ਸਕਦੀ ਹਾਂ ਕਿ ਕੋਈ ਵੀ ਅਜਿਹਾ ਮਹਿਸੂਸ ਕਰ ਸਕਦਾ ਹੈ। ਮੈਂ ਰੂਹਾਨੀਅਤ ਵਿੱਚ ਵੀ ਵਿਸ਼ਵਾਸ ਰੱਖਦੀ ਹਾਂ। ਜਦੋਂ ਰੂਹਾਨੀਅਤ ਤੁਹਾਨੂੰ ਬੁਲਾਉਂਦੀ ਹੈ, ਤੁਸੀਂ ਇਸ ਨੂੰ ਮਹਿਸੂਸ ਕਰਦੇ ਹੋ। ਉਸ ਸਮੇਂ ਤੁਸੀਂ ਹੋਰ ਕੁਝ ਨਹੀਂ ਸੋਚ ਸਕਦੇ। ਤੁਹਾਨੂੰ ਲੱਗਦਾ ਹੈ ਕਿ ਸੰਸਾਰੀ ਜੀਵਨ ਛੱਡ ਕੇ ਸੰਤ ਬਣ ਗਏ। ਮੈਨੂੰ ਵੀ ਅਜਿਹਾ ਮਹਿਸੂਸ ਹੁੰਦਾ ਹਾਂ, ਪਰ ਮੇਰਾ ਇੱਕ ਪਤੀ ਅਤੇ ਧੀ ਹੈ, ਮੇਰੀ ਜ਼ਿੰਮੇਵਾਰੀ ਹੈ। ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਜਾਣ ਤੋਂ ਪਹਿਲਾਂ ਆਪਣੇ ਮਾਪਿਆਂ ਨੂੰ ਦੱਸਣਾ ਚਾਹੀਦਾ ਸੀ, ਪਰ ਸਾਨੂੰ ਨਹੀਂ ਪਤਾ ਕਿ ਉਸ ਸਮੇਂ ਉਨ੍ਹਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ। ਮੈਂ ਉਨ੍ਹਾਂ ਨੂੰ ਕਾੱਲ ਕਰਾਂਗੀ, ਇੱਕ ਵਾਰ ਉਹ ਸੈਟਲ ਹੋ ਜਾਣ।,


ਜੈਨੀਫਰ ਅਤੇ ਗੁਰਚਰਨ ਨੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਪਤੀ-ਪਤਨੀ ਦੀ ਭੂਮਿਕਾ ਨਿਭਾਈ ਸੀ। ਸ਼ੋਅ ਵਿੱਚ ਗੁਰੂਚਰਨ ਰੋਸ਼ਨ ਸਿੰਘ ਸੋਢੀ ਅਤੇ ਜੈਨੀਫਰ ਰੋਸ਼ਨ ਕੌਰ ਸੋਢੀ ਦੀ ਭੂਮਿਕਾ ਵਿੱਚ ਸੀ। ਸ਼ੋਅ 'ਚ ਦੋਵਾਂ ਵਿਚਾਲੇ ਕਾਫੀ ਰੋਮਾਂਸ ਦੇਖਣ ਨੂੰ ਮਿਲਿਆ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਹੁਣ ਦੋਵੇਂ ਕਲਾਕਾਰ ਇਸ ਸ਼ੋਅ ਦਾ ਹਿੱਸਾ ਨਹੀਂ ਹਨ।