ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Tandav and Tribhanga Online Leak: 'ਤਾਂਡਵ' ਅਤੇ 'ਤ੍ਰਿਭੰਗਾ' ਨੂੰ ਵੱਡਾ ਝਟਕਾ, ਇੰਟਰਨੈੱਟ 'ਤੇ ਐਚਡੀ ਪ੍ਰਿੰਟ 'ਚ ਲੀਕ
ਏਬੀਪੀ ਸਾਂਝਾ | 16 Jan 2021 05:48 PM (IST)
ਕਾਜੋਲ ਸਟਾਰਰ ਵੈੱਬ ਫਿਲਮ ਤ੍ਰਿਭੰਗਾ ਦੀ ਰਿਲੀਜ਼ ਤੋਂ ਕੁਝ ਹੀ ਘੰਟਿਆਂ ਬਾਅਦ ਹੀ ਫਿਲਮ ਆਨਲਾਈਨ ਲੀਕ ਹੋ ਗਈ। ਜਿਸ ਤੋਂ ਬਾਅਦ ਇਸ ਫਿਲਮ ਦੇ ਨਿਰਮਾਤਾਵਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਮੁੰਬਈ: ਵੱਡੇ ਬਜਟ ਫਿਲਮਾਂ ਇਨ੍ਹੀਂ ਦਿਨੀਂ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਹੋ ਰਹੀਆਂ ਹਨ, ਜਿਸ ਵਿੱਚ ਵੱਡੇ ਸਟਾਰਕਾਸਟ ਵੀ ਸ਼ਾਮਲ ਹਨ। ਅਜਿਹੀ ਸਥਿਤੀ ਵਿੱਚ OTT ਪਲੇਟਫਾਰਮਸ ' ਰਿਲੀਜ਼ ਕੀਤੀ ਜਾ ਰਹੀ ਵੈਬ ਸੀਰੀਜ਼ ਅਤੇ ਵੈੱਬ ਫਿਲਮਾਂ ਦਾ ਖੂਬ ਬੋਲਬਾਲਾ ਹੈ। ਹਾਲ ਹੀ ਵਿੱਚ ਸੈਫ ਅਲੀ ਖ਼ਾਨ ਦੀ 'ਤਾਂਡਵ' (Tandav on Amazon Prime Video) ਨੂੰ ਐਮਜ਼ੋਨ ਪ੍ਰਾਈਮ ਵੀਡੀਓ ਅਤੇ ਕਾਜੋਲ ਦਾ ਤ੍ਰਿਭੇਗਾ ਨੂੰ ਨੈਟਫਲਿਕਸ 'ਤੇ (Tribhanga on Netflix) ਰਿਲੀਜ਼ ਕੀਤਾ ਗਿਆ ਹੈ। ਪਰ ਜਿਵੇਂ ਹੀ ਇਹ ਦੋਵੇਂ ਫਿਲਮਾ ਆਨਲਾਈਨ ਰੀਲੀਜ਼ ਹੋਈਆਂ ਇਸ ਦੇ ਨਾਲ ਹੀ ਕੁਝ ਸਮੇਂ ਬਾਅਦ ਇਹ ਲੀਕ ਹੋ ਗਈ। ਹਿੰਦੀ ਸਿਨੇਮਾ ਦੀਆਂ ਵੱਡੀਆਂ ਫਿਲਮਾਂ 'ਤੇ ਤੇਜ਼ੀ ਨਾਲ ਲੀਕ ਹੋਣਾ ਇੱਕ ਵੱਡਾ ਖ਼ਤਰਾ ਹੈ ਅਤੇ ਇਹ ਦੋਵੇਂ ਮੋਸਟ ਅਵੈਟਿਡ ਸੀਰੀਜ਼ ਵੀ ਇਸ ਦੀ ਪਕੜ ਵਿਚ ਆ ਗਈਆਂ। ਇਕੋ ਦਿਨ ਵਿਚ ਫਿਲਮ-ਸੀਰੀਜ਼ ਲੀਕ ਹੋਣਾ ਨਿਰਮਾਤਾਵਾਂ ਨਾਲ ਓਟੀਟੀ ਪਲੇਟਫਾਰਮ ਲਈ ਵੱਡਾ ਘਾਟਾ ਸਾਬਤ ਹੁੰਦਾ ਹੈ। ਤਾਂਡਵ ਨੂੰ ਤਾਮਿਲਰੋਕਰਸ, ਟੈਲੀਗਰਾਮ ਅਤੇ ਟੋਰੇਂਟ ਦੀਆਂ ਬਹੁਤ ਸਾਰੀਆਂ ਸਾਈਟਾਂ 'ਤੇ ਲੀਕ ਕੀਤਾ ਗਿਆ ਹੈ, ਜਿਸ ਕਾਰਨ ਲੋਕ ਇਸ ਸੀਰੀਜ਼ ਨੂੰ ਮੁਫਤ ਵਿਚ ਡਾਉਨਲੋਡ ਕਰ ਰਹੇ ਹਨ। ਇਸ ਦੇ ਨਾਲ ਹੀ ਕਾਜੋਲ ਅਤੇ ਮਿਥਿਲਾ ਪਾਰਕਰ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਤ੍ਰਿਭੰਗਾ’ ਵੀ ਇਨ੍ਹਾਂ ਸਾਈਟਾਂ ‘ਤੇ ਲੀਕ ਹੋ ਗਈ ਹੈ। ਦਰਸ਼ਕ ਪਹਿਲਾਂ ਹੀ ਫਿਲਮ ਨੂੰ ਲੈ ਕੇ ਉਤਸ਼ਾਹਿਤ ਸੀ। ਅਜਿਹੀ ਸਥਿਤੀ ਵਿੱਚ ਕਾਜੋਲ ਦੀ ਇਸ ਫਿਲਮ ਦੇ ਲੀਕ ਹੋਣ ਕਾਰਨ ਨਿਰਮਾਤਾ ਨਿਸ਼ਚਤ ਰੂਪ ਵਿੱਚ ਝਟਕਾ ਦਵੇਗਾ। ਦੱਸ ਦੇਈਏ ਕਿ ਕਾਜੋਲ ਇਸ ਵੈੱਬ ਫਿਲਮ ਦੇ ਜ਼ਰੀਏ ਡਿਜੀਟਲ ਡੈਬਿਊ ਕਰ ਰਹੀ ਹੈ। ਜਿਸ ਕਾਰਨ ਫਿਲਮ ਨੂੰ ਲੈ ਕੇ ਕਾਫ਼ੀ ਚਰਚਾਵਾਂ 'ਚ ਰਹੀ। ਜਿੱਥੇ ਲੋਕ ਟੋਰੈਂਟ ਡਾਉਨਲੋਡ ਕਰ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵੱਡੀਆਂ ਫਿਲਮਾਂ ਰਿਲੀਜ਼ ਹੋਣ ਦੇ ਕੁਝ ਹੀ ਘੰਟਿਆਂ ਵਿੱਚ ਇਨ੍ਹਾਂ ਸਾਈਟਾਂ 'ਤੇ ਲੀਕ ਹੋ ਚੁੱਕੀਆਂ ਹਨ। ਇਹ ਵੀ ਪੜ੍ਹੋ: NIA ਵਲੋਂ ਕਿਸਾਨ ਲੀਡਰਾਂ ਸੰਮਨ, ਵੱਖਵਾਦੀ ਸੰਗਠਨਾਂ ਨਾਲ ਸਾਜਿਸ਼ ਰਚਣ ਦੇ ਦੋਸ਼, ਜਾਣੋ ਏਬੀਪੀ ਸਾਂਝਾਂ 'ਤੇਕੀ ਹੈ ਕਿਸਾਨਾਂ ਦਾ ਪੱਖ