Dharmendra: ਬਾਲੀਵੁੱਡ ਹੀ-ਮੈਨ ਧਰਮਿੰਦਰ 88 ਸਾਲ ਦੀ ਉਮਰ ਵਿੱਚ ਵੀ ਸੋਸ਼ਲ ਮੀਡੀਆ ਉੱਪਰ ਹਮੇਸ਼ਾ ਐਕਟਿਵ ਨਜ਼ਰ ਆਉਂਦੇ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਿਚਾਲੇ ਇੱਕ ਤਸਵੀਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਹੀ-ਮੈਨ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। 

Continues below advertisement


ਅਦਾਕਾਰ ਨੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੀ ਚਿੰਤਾ ਵਧ ਗਈ ਹੈ। ਕਿਉਂਕਿ ਉਨ੍ਹਾਂ ਦੀ ਇੱਕ ਲੱਤ 'ਤੇ ਪਲਾਸਟਰ ਦਾ ਸਪੋਰਟਰ ਦਿਖਾਈ ਦੇ ਰਿਹਾ ਹੈ। ਕੀ 88 ਸਾਲ ਦੀ ਉਮਰ 'ਚ ਧਰਮਿੰਦਰ ਦੀ ਹੱਡੀ ਫਿਰ ਟੁੱਟ ਗਈ?






 
ਇਹ ਸਵਾਲ ਉਨ੍ਹਾਂ ਦੇ ਪ੍ਰਸ਼ੰਸਕ ਪੁੱਛ ਰਹੇ ਹਨ, ਕਿਉਂਕਿ ਹਾਲ ਹੀ 'ਚ ਧਰਮਿੰਦਰ ਨੇ ਕੁਝ ਅਜਿਹਾ ਸ਼ੇਅਰ ਕੀਤਾ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਲੱਤ 'ਤੇ ਪਲਾਸਟਰ ਹੋ ਗਿਆ ਹੈ। ਧਰਮਿੰਦਰ ਇਨ੍ਹੀਂ ਦਿਨੀਂ ਆਪਣੇ ਫਾਰਮ ਹਾਊਸ 'ਚ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਵੀਡੀਓ ਸ਼ੇਅਰ ਕਰਕੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਇਸ ਦੀ ਝਲਕ ਵੀ ਦਿੱਤੀ। ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਉਸ ਦੀ ਸੱਜੀ ਲੱਤ ਵਿਚ ਫਰੈਕਚਰ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਵੀ ਚਿੰਤਾ ਵਿਚ ਹਨ ਅਤੇ ਪੁੱਛ ਰਹੇ ਹਨ ਕਿ ਉਨ੍ਹਾਂ ਨੂੰ ਕੀ ਹੋਇਆ ਹੈ ਅਤੇ ਉਨ੍ਹਾਂ ਨੂੰ ਇਹ ਸੱਟ ਕਿਵੇਂ ਲੱਗੀ।


ਧਰਮਿੰਦਰ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ, ਉਹ ਸਲੇਟੀ ਰੰਗ ਦੀ ਸਵੈਟ ਸ਼ਰਟ ਅਤੇ ਨੀਲੇ ਰੰਗ ਦਾ ਪਜਾਮਾ ਪਾਇਆ ਹੋਇਆ ਦਿਖਾਈ ਦੇ ਰਿਹਾ ਹੈ। 'ਸ਼ੋਲੇ' ਸਟਾਰ ਕੁਰਸੀ 'ਤੇ ਬੈਠਾ ਹੈ ਅਤੇ ਉਸ ਦੀਆਂ ਸਿੱਧੀਆਂ ਲੱਤਾਂ 'ਤੇ ਪਲਾਸਟਰ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਵੀਡੀਓ ਦੇ ਨਾਲ ਕੈਪਸ਼ਨ ਵਿੱਚ- 'ਜ਼ਖਮੀ ਸ਼ੇਰ... ਬਿਜ਼ੀ ਅਗੇਨ ਲਿਖਿਆ ਹੈ।



Read More: Entertainment Live: ਹੇਮਾ ਮਾਲਿਨੀ ਦੀ ਜਿੱਤ 'ਤੇ ਖੁਸ਼ ਨਹੀਂ ਹੋਇਆ ਦਿਓਲ ਪਰਿਵਾਰ ? ਗਾਇਕ ਸਿੰਗਾ ਨੂੰ ਕਮੈਂਟਾ ਰਾਹੀਂ ਲੋਕਾ ਨੇ ਕਿਉਂ ਘੇਰਿਆ ਸਣੇ ਅਹਿਮ ਖਬਰਾਂ