kangana Ranaut: ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਦਾ 'ਥੱਪੜ ਸਕੈਂਡਲ' ਨੂੰ ਲੈ ਲਗਾਤਾਰ ਵਿਵਾਦ ਦੀ ਸਥਿਤੀ ਬਣੀ ਹੋਈ ਹੈ। ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਦੂਜੀ ਵਾਰ ਅਦਾਕਾਰਾ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ। ਜਿਸ ਰਾਹੀਂ ਉਸ ਵੱਲੋਂ ਲੋਕਾਂ ਨੂੰ ਇੱਕ ਸੁਝਾਅ ਦਿੱਤਾ ਗਿਆ ਹੈ। 


ਦਰਅਸਲ, ਕੰਗਨਾ ਰਣੌਤ ਵੱਲੋਂ ਆਪਣੇ ਐਕਸ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਲਿਖਦੇ ਹੋਏ ਕਿਹਾ ਬਲਾਤਕਾਰੀ, ਕਾਤਲ ਜਾਂ ਚੋਰ ਦੀ ਹਮੇਸ਼ਾ ਇੱਕ ਮਜ਼ਬੂਤ ​​ਭਾਵਨਾ ਹੁੰਦੀ ਹੈ, ਅਪਰਾਧ ਕਰਨ ਲਈ ਸਰੀਰਕ, ਮਨੋਵਿਗਿਆਨਕ ਜਾਂ ਵਿੱਤੀ ਕਾਰਨ, ਕੋਈ ਵੀ ਅਪਰਾਧ ਕਦੇ ਵੀ ਬਿਨਾਂ ਕਾਰਨ ਨਹੀਂ ਹੁੰਦਾ। ਫਿਰ ਵੀ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਅਤੇ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ। ਜੇਕਰ ਤੁਸੀਂ ਅਪਰਾਧੀਆਂ ਦੇ ਨਾਲ ਜੁੜੇ ਹੋਏ ਹੋ ਤਾਂ ਦੇਸ਼ ਦੇ ਸਾਰੇ ਕਾਨੂੰਨਾਂ ਦੀ ਉਲੰਘਣਾ ਕਰਦੇ ਹੋ ਤਾਂ ਇਹ ਅਪਰਾਧ ਕਰਨ ਦੀ ਮਜ਼ਬੂਤ ​​ਭਾਵਨਾਤਮਕ ਭਾਵਨਾ ਹੈ। ਯਾਦ ਰੱਖੋ ਜੇਕਰ ਤੁਸੀਂ ਕਿਸੇ ਦੇ ਇੰਟੀਮੇਟ ਜ਼ੋਨ ਵਿੱਚ ਦਾਖਲ ਹੋ ਕੇ, ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਸਰੀਰ ਨੂੰ ਛੂਹਣ ਅਤੇ ਉਨ੍ਹਾਂ 'ਤੇ ਹਮਲਾ ਕਰਨ ਦੇ ਨਾਲ ਠੀਕ ਹੋ, ਤਾਂ ਤੁਸੀਂ ਬਲਾਤਕਾਰ ਜਾਂ ਕਤਲ ਨਾਲ ਵੀ ਠੀਕ ਹੋ। ਕਿਉਂਕਿ ਇਹ ਵੀ ਸਿਰਫ ਘੁਸਪੈਠ ਜਾਂ ਚਾਕੂ ਮਾਰਨਾ ਹੀ ਹੈ, ਇਹ ਕਿੰਨੀ ਵੱਡੀ ਗੱਲ ਹੈ। ਤੁਹਾਨੂੰ ਆਪਣੀਆਂ ਮਨੋਵਿਗਿਆਨਕ ਅਪਰਾਧਿਕ ਪ੍ਰਵਿਰਤੀਆਂ ਨੂੰ ਡੂੰਘਾਈ ਨਾਲ ਵੇਖਣਾ ਚਾਹੀਦਾ ਹੈ, ਮੇਰਾ ਸੁਝਾਅ ਹੈ ਕਿ ਕਿਰਪਾ ਕਰਕੇ ਯੋਗਾ ਅਤੇ ਮੈਡੀਟੇਸ਼ਨ ਕਰੋ ਨਹੀਂ ਤਾਂ ਜ਼ਿੰਦਗੀ ਇੱਕ ਕੌੜਾ ਅਤੇ ਬੋਝਲ ਤਜਰਬਾ ਬਣ ਜਾਵੇਗਾ, ਕਿਰਪਾ ਕਰਕੇ ਇੰਨੀ ਨਫ਼ਰਤ ਅਤੇ ਈਰਖਾ ਨਾ ਰੱਖੋ, ਆਪਣੇ ਆਪ ਨੂੰ ਮੁਕਤ ਕਰੋ 🙂🙏...






 
ਸੀਆਈਐਸਐਫ ਮਹਿਲਾ ਜਵਾਨ ਨੇ ਕਿਉਂ ਜੜਿਆ ਥੱਪੜ ?


ਦੱਸ ਦੇਈਏ ਕਿ ਕੰਗਨਾ ਰਣੌਤ ਦੇ ਇਸੇ ਬਿਆਨ ਨੂੰ ਲੈ ਇੱਕ ਵਾਰ ਫਿਰ ਵਿਵਾਦ ਭੱਖ ਗਿਆ ਹੈ। ਸੀਆਈਐਸਐਫ ਸਟਾਫ ਦੀ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਇਸੇ ਬਿਆਨ ਲਈ ਥੱਪੜ ਜੜਿਆ। ਉਸਨੇ ਕਿਹਾ ਕਿ ਜਿਸ ਸਮੇਂ ਉਸਨੇ ਇਹ ਬਿਆਨ ਦਿੱਤਾ ਮੇਰੀ ਮਾਂ ਵੀ ਉਸ ਅੰਦੋਲਨ ਵਿੱਚ ਸ਼ਾਮਲ ਸੀ।