Actor Arrested: ਮਨੋਰੰਜਨ ਜਗਤ ਤੋਂ ਹੈਰਾਨ ਕਰ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।ਦਰਅਸਲ, ਇਹ ਅਦਾਕਾਰ ਕੋਈ ਹੋਰ ਨਹੀਂ ਬਲਕਿ ਗੌਰਵ ਬਖਸ਼ੀ ਹਨ। ਉਨ੍ਹਾਂ ਨੂੰ ਲੈ ਹੈਰਾਨ ਕਰ ਵਾਲੀ ਗੱਲ ਸਾਹਮਣੇ ਆ ਰਹੀ ਹੈ। ਦਰਅਸਲ, ਗੌਰਵ ਬਖਸ਼ੀ ਮੰਤਰੀ Nilkanth Halarnkar ਦੀ ਕਾਰ ਰੋਕਣ ਦੇ ਮਾਮਲੇ ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ। ਗੋਆ ਪੁਲਿਸ ਨੇ ਇਸ ਮਾਮਲੇ 'ਚ ਗੌਰਵ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਨੀਲਕਾਂਤ ਗੋਆ ਸਰਕਾਰ 'ਚ ਪਸ਼ੂ ਪਾਲਣ ਮੰਤਰੀ ਹਨ ਅਤੇ ਗੌਰਵ ਬਖਸ਼ੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਨੀਲਕਾਂਤ ਦੀ ਕਾਰ ਰੋਕ ਉਨ੍ਹਾਂ ਦੇ ਰਾਹ ਦੇ ਵਿੱਚ ਰੁਕਾਵਟ ਪੈਂਦਾ ਕੀਤੀ।
ਇਸ ਮਾਮਲੇ 'ਚ ਮੰਤਰੀ Nilkanth Halarnkar ਦੇ ਨਿੱਜੀ ਸੁਰੱਖਿਆ ਅਧਿਕਾਰੀ ਨੇ ਉੱਤਰੀ ਗੋਆ ਦੇ ਕੋਲਵਲੇ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਗੌਰਵ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਕੀਤੀ ਗਈ। ਰਾਜ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ ਗੌਰਵ ਬਖਸ਼ੀ ਦੇ ਖਿਲਾਫ ਇੱਕ ਜਨਤਕ ਸੇਵਕ ਦੇ ਕੰਮ ਵਿੱਚ ਰੁਕਾਵਟ ਬਣਨ ਅਤੇ ਜਾਣਬੁੱਝ ਕੇ ਰੁਕਾਵਟ ਪਾਉਣ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਦੱਸਿਆ ਕਿ ਉਹ ਉੱਤਰੀ ਗੋਆ ਜ਼ਿਲ੍ਹੇ ਦੇ ਰੇਵੋਰਾ ਪੰਚਾਇਤ ਹਾਲ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪਣੀ ਕਾਰ ਵਿੱਚ ਜਾ ਰਹੇ ਸਨ, ਜਦੋਂ ਅਦਾਕਾਰ ਗੌਰਵ ਬਖਸ਼ੀ ਨੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ। ਅਭਿਨੇਤਾ ਨੂੰ ਕਾਰ ਹਟਾਉਣ ਲਈ ਵੀ ਕਿਹਾ ਗਿਆ ਸੀ, ਪਰ ਉਸ ਨੇ Nilkanth ਦੇ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਧਮਕੀ ਦਿੱਤੀ।
ਅਭਿਨੇਤਾ ਗੌਰਵ ਬਖਸ਼ੀ ਨੇ ਵੀ ਇਸ ਘਟਨਾ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿੱਚ ਅਦਾਕਾਰ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਮੰਤਰੀ ਦੇ ਖਿਲਾਫ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਗੌਰਵ ਦਾ ਕਹਿਣਾ ਹੈ ਕਿ ਮੰਤਰੀ ਨੀਲਕੰਤ ਹਲਵਾਰਣਕਰ ਦੀ ਕਾਰ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਸੀ।