Shocking: ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਫਿਲਮੀ ਪਰਿਵਾਰ ਦੇ ਚਿਰਾਗ ਰਣਬੀਰ ਕਪੂਰ ਅੱਜ ਯਾਨੀ 28 ਸਤੰਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਦੱਸ ਦੇਈਏ ਕਿ ਕਪੂਰ ਖਾਨਦਾਨ ਦਾ ਇਹ ਸਟਾਰ 42 ਸਾਲ ਦਾ ਹੋ ਚੁੱਕਿਆ ਹੈ। ਪਿਛਲੇ ਕੁਝ ਸਾਲਾਂ 'ਚ ਸੁਪਰਸਟਾਰ ਬਣ ਕੇ ਉਭਰੇ ਰਣਬੀਰ ਦਾ ਵਿਵਾਦਾਂ ਨਾਲ ਵੀ ਡੂੰਘਾ ਸਬੰਧ ਰਿਹਾ ਹੈ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਅਸੀ ਤੁਹਾਨੂੰ ਕਲਾਕਾਰ ਨਾਲ ਜੁੜੀਆਂ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਦੱਸਾਂਗੇ, ਜਿਸ ਨੂੰ ਸੁਣ ਤੁਹਾਡੇ ਹੋਸ਼ ਉੱਡ ਜਾਣਗੇ।


ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦੇ ਘਰ 28 ਸਤੰਬਰ 1982 ਨੂੰ ਜਨਮੇ ਰਣਬੀਰ ਬਚਪਨ ਤੋਂ ਹੀ ਸ਼ਰਾਰਤੀ ਅਤੇ ਬੁਰੀਆਂ ਆਦਤਾਂ ਦੇ ਆਦੀ ਸੀ। ਉਨ੍ਹਾਂ ਨੇ ਬਚਪਨ ਤੋਂ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਸਕੂਲ ਦੇ ਸਮੇਂ ਦੌਰਾਨ ਉਨ੍ਹਾਂ ਦੀਆਂ ਸ਼ਰਾਰਤਾਂ ਲਗਭਗ ਹਰ ਰੋਜ਼ ਘਰ ਪਹੁੰਚਦੀਆਂ ਸਨ।  


Read MOre: Shocking: 'ਪ੍ਰਸਾਦ 'ਚ ਮਿਲਾਈਆਂ ਜਾ ਰਹੀਆਂ ਗਰਭ ਨਿਰੋਧਕ ਗੋਲੀਆਂ', ਨਿਰਦੇਸ਼ਕ ਦੇ ਬਿਆਨ ਨੇ ਮਚਾਈ ਤਰਥੱਲੀ



ਰਣਬੀਰ ਕਪੂਰ ਨੇ ਸਕੂਲ 'ਚ ਕੀਤਾ ਗੰਦਾ ਕੰਮ


ਜਿਵੇਂ ਕਿ ਕਿਹਾ ਜਾਂਦਾ ਹੈ ਕਿ ਰਣਬੀਰ ਕਪੂਰ ਆਪਣੇ ਸਕੂਲ ਦੇ ਦਿਨਾਂ ਵਿੱਚ ਕਾਫੀ ਸ਼ਰਾਰਤੀ ਸਨ। ਇੱਕ ਕਿੱਸਾ ਰਣਬੀਰ ਨੇ ਖੁਦ ਸ਼ੇਅਰ ਕੀਤਾ ਸੀ। ਉਨ੍ਹਾਂ ਦੱਸਿਆ ਸੀ - "ਮੈਂ ਸਕੂਲ ਦੇ ਦਿਨਾਂ ਵਿੱਚ ਬਹੁਤ ਸ਼ਰਾਰਤਾਂ ਕਰਦਾ ਸੀ। ਮੈਂ ਕਲਾਸ ਵਿੱਚ ਘੱਟ ਅਤੇ ਖੇਡ ਦੇ ਮੈਦਾਨ ਵਿੱਚ ਜ਼ਿਆਦਾ ਸਮਾਂ ਬਤੀਤ ਕਰਦਾ ਸੀ। ਸਾਡੇ ਸਕੂਲ ਵਿੱਚ ਸਾਰੇ ਅਧਿਆਪਕ ਸਾੜੀਆਂ ਪਾ ਕੇ ਆਉਂਦੇ ਸਨ, ਪਰ ਇੱਕ ਅਧਿਆਪਕ ਕ੍ਰਿਸਚਨ ਸੀ ਅਤੇ ਉਹ ਸਕਰਟ ਪਹਿਨ ਤੇ ਆਉਂਦੀ ਸੀ। ਜਦੋਂ ਵੀ ਉਹ ਕਲਾਸ ਵਿੱਚ ਆਉਂਦੇ ਸਨ, ਮੈਂ ਉਨ੍ਹਾਂ ਦੀਆਂ ਲੱਤਾਂ ਵੱਲ ਦੇਖਦਾ ਸੀ ਅਤੇ ਫਿਰ ਇੱਕ ਦਿਨ ਮੈਨੂੰ ਸਕੂਲ ਬੁਲਾਇਆ ਗਿਆ ਅਤੇ ਮੇਰੀ ਸ਼ਿਕਾਇਤ ਕੀਤੀ ਗਈ। ਪ੍ਰਿੰਸੀਪਲ ਨੇ ਮੇਰੀ ਮਾਂ ਨੂੰ ਮੇਰੀ ਗੰਦੀ ਹਰਕਤ ਦੀ ਸ਼ਿਕਾਇਤ ਕੀਤੀ ਤਾਂ ਉਹ ਬਹੁਤ ਸ਼ਰਮਿੰਦਾ ਹੋਏ। ਬਾਅਦ 'ਚ ਮੈਨੂੰ ਆਪਣੇ ਕੀਤੇ 'ਤੇ ਪਛਤਾਵਾ ਵੀ ਹੋਇਆ ਸੀ।"


ਸਕੂਲ 'ਚ ਹੀ ਨਸ਼ਾ ਕਰਨਾ ਕਰ ਦਿੱਤਾ ਸੀ ਸ਼ੁਰੂ 


ਰਣਬੀਰ ਕਪੂਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਸਕੂਲ ਦੇ ਦਿਨਾਂ ਤੋਂ ਹੀ ਨਸ਼ੇ ਦੇ ਆਦੀ ਹੋ ਗਏ ਸਨ। ਉਹ ਕਾਫੀ ਸਮੇਂ ਤੱਕ ਨਸ਼ੇ ਦਾ ਆਦੀ ਰਿਹਾ। ਉਨ੍ਹਾਂ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਫਿਲਮ 'ਰੌਕਸਟਾਰ' ਦੀ ਸ਼ੂਟਿੰਗ ਦੌਰਾਨ ਇਕ ਸੀਨ ਦੀ ਸ਼ੂਟਿੰਗ ਦੌਰਾਨ ਉਹ ਕਾਫੀ ਘਬਰਾਏ ਹੋਏ ਸੀ। ਫਿਰ ਉਨ੍ਹਾਂ ਨੇ ਨਸ਼ਾ ਕਰਕੇ ਸੀਨ ਸ਼ੂਟ ਕੀਤਾ। ਪਾਪਾ ਰਿਸ਼ੀ ਕਪੂਰ ਡਰੱਗ ਲੈਣ ਦੀ ਆਦਤ ਤੋਂ ਬਹੁਤ ਨਾਰਾਜ਼ ਸਨ। ਫਿਰ ਰਣਬੀਰ ਨੇ ਬਾਅਦ ਵਿਚ ਆਪਣਾ ਇਲਾਜ ਕਰਵਾ ਕੇ ਨਸ਼ਾ ਛੁਡਵਾਇਆ। ਹਾਲਾਂਕਿ ਉਹ ਅਜੇ ਵੀ ਨਸ਼ੇ ਦੇ ਆਦੀ ਹਨ। ਉਹ ਚੇਨ ਸਮੋਕਰ ਹਨ ਅਤੇ ਫਿਲਮ ਦੀ ਸ਼ੂਟਿੰਗ ਦੌਰਾਨ ਵੀ ਲਗਾਤਾਰ ਸਿਗਰਟ ਪੀਂਦੇ ਹਨ।



ਰਣਬੀਰ ਕਪੂਰ ਦਾ ਕਰੀਅਰ


ਰਣਬੀਰ ਕਪੂਰ ਨੇ ਫਿਲਮਾਂ 'ਚ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਰਣਬੀਰ ਨੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਸਾਂਵਰੀਆ' ਨਾਲ ਅਦਾਕਾਰੀ ਦੀ ਦੁਨੀਆ 'ਚ ਪ੍ਰਵੇਸ਼ ਕੀਤਾ। ਸੋਨਮ ਕਪੂਰ ਨਾਲ ਉਨ੍ਹਾਂ ਦੀ ਪਹਿਲੀ ਫਿਲਮ ਬਾਕਸ ਆਫਿਸ 'ਤੇ ਅਸਫਲ ਰਹੀ। ਪਰ ਫਲਾਪ ਡੈਬਿਊ ਤੋਂ ਬਾਅਦ ਵੀ ਰਣਬੀਰ ਦੀ ਕਿਸਮਤ ਚੰਗੀ ਰਹੀ। ਉਸ ਨੂੰ ਲਗਾਤਾਰ ਫਿਲਮਾਂ ਦੇ ਆਫਰ ਮਿਲਣ ਲੱਗੇ। ਉਨ੍ਹਾਂ ਬਚਨਾ ਏ ਹਸੀਨੋ, ਲੱਕ ਬਾਈ ਚਾਂਸ, ਵੇਕਅੱਪ ਸਿਡ, ਅਜਬ ਪ੍ਰੇਮ ਕੀ ਗਜ਼ਬ ਕਹਾਣੀ, ਰਾਜਨੀਤੀ, ਰੌਕਸਟਾਰ, ਬਰਫੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ 'ਚੋਂ ਕਈ ਫਿਲਮਾਂ ਹਿੱਟ ਹੋਈਆਂ।