ਚੰਡੀਗੜ੍ਹ: ਬਾਲੀਵੁੱਡ ਸਿਤਾਰਿਆਂ ਬਾਰੇ ਜਾਣਨ ਲਈ ਪ੍ਰਸ਼ੰਸਕ ਹਮੇਸ਼ਾ ਉਤਸੁਕ ਰਹਿੰਦੇ ਹਨ। ਅੱਜ ਦੇ ਸਫਲ ਸਿਤਾਰੇ ਬਚਪਨ 'ਚ ਕਿਵੇਂ ਦਿਖਾਈ ਦਿੰਦੇ ਸਨ ਤੇ ਉਨ੍ਹਾਂ ਦਾ ਬਚਪਨ ਕਿਹੋ ਜਿਹਾ ਸੀ। ਉਸ ਦਾ ਸ਼ੌਕ ਕੀ ਸੀ ਤੇ ਉਸ ਨੇ ਆਪਣੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ?

ਪ੍ਰਸ਼ੰਸਕ ਆਪਣੇ ਪਸੰਦੀਦਾ ਸਿਤਾਰਿਆਂ ਦੀ ਦਿੱਖ, ਸ਼ੌਕ, ਸੰਘਰਸ਼ ਤੇ ਸਫਲਤਾ ਤੋਂ ਪ੍ਰੇਰਨਾ ਲੈਂਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਪਿਆਰੀ ਬੱਚੀ ਦੀ ਫੋਟੋ ਵਾਇਰਲ ਹੋ ਰਹੀ ਹੈ, ਜੋ ਹੁਣ ਬਾਲੀਵੁੱਡ ਦੀ ਸਟਾਰ ਅਦਾਕਾਰਾ ਹੈ। ਪੱਗ 'ਚ ਨਜ਼ਰ ਆਉਣ ਵਾਲੀ ਇਹ ਕੁੜੀ ਕੋਈ ਹੋਰ ਨਹੀਂ ਸਗੋਂ ਆਲੀਆ ਭੱਟ ਹੈ।

ਬਹੁਤ ਘੱਟ ਲੋਕ ਜਾਣਦੇ ਹਨ ਕਿ ਆਲੀਆ ਭੱਟ ਨੇ ਬਚਪਨ ਵਿੱਚ ਚਾਈਲਡ ਆਰਟਿਸਟ ਵਜੋਂ ਕੰਮ ਕੀਤਾ ਸੀ। ਆਲੀਆ ਨੇ ਕਰਨ ਜੌਹਰ ਦੇ ਨਾਲ ਸਟੂਡੈਂਟ ਆਫ ਦਿ ਈਅਰ ਤੋਂ ਬਾਲੀਵੁੱਡ ਡੈਬਿਊ ਕੀਤਾ ਸੀ। ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਆਲੀਆ ਨੇ ਆਪਣਾ ਬਾਲੀਵੁੱਡ ਡੈਬਿਊ 1999 'ਚ ਹੀ ਕੀਤਾ ਸੀ।

ਅਕਸ਼ੇ ਕੁਮਾਰ ਤੇ ਪ੍ਰੀਤੀ ਜ਼ਿੰਟਾ ਸਟਾਰਰ ਫਿਲਮ ਸੰਘਰਸ਼ 1999 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਪ੍ਰੀਤੀ ਜ਼ਿੰਟਾ ਦੇ ਕਿਰਦਾਰ 'ਚ ਇਕ ਮੋਟੀ-ਮੋਟੀ ਪਿਆਰੀ ਬੱਚੀ ਨਜ਼ਰ ਆਈ ਸੀ। ਫਿਲਮ 'ਚ ਪ੍ਰੀਤੀ ਦੇ ਬਚਪਨ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਆਲੀਆ ਨੇ ਪ੍ਰੀਤੀ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।

ਤੁਹਾਨੂੰ ਦੱਸ ਦੇਈਏ ਕਿ ਆਲੀਆ ਨਿਰਦੇਸ਼ਕ ਮਹੇਸ਼ ਭੱਟ ਅਤੇ ਫਿਲਮ ਅਦਾਕਾਰਾ ਸੋਨੀ ਰਾਜ਼ਦਾਨ ਦੀ ਬੇਟੀ ਹੈ। ਉਸਦੀ ਇੱਕ ਭੈਣ ਸ਼ਾਹੀਨ ਭੱਟ, ਇੱਕ ਸੌਤੇਲੀ ਭੈਣ ਪੂਜਾ ਭੱਟ ਤੇ ਇੱਕ ਸੌਤੇਲਾ ਭਰਾ ਰਾਹੁਲ ਭੱਟ ਹੈ।



ਅਭਿਨੇਤਾ ਇਮਰਾਨ ਹਾਸ਼ਮੀ ਤੇ ਨਿਰਦੇਸ਼ਕ ਮੋਹਿਤ ਸੂਰੀ ਉਸਦੇ ਚਚੇਰੇ ਭਰਾ ਹਨ ਅਤੇ ਨਿਰਮਾਤਾ ਮੁਕੇਸ਼ ਭੱਟ ਉਸ ਦੇ ਚਾਚਾ ਹਨ। ਆਲੀਆ ਨੇ ਮਈ 2011 ਵਿੱਚ ਜਮਨਾਬਾਈ ਨਰਸੀ ਸਕੂਲ ਆਈਬੀ ਤੋਂ ਹਾਈ ਸਕੂਲ ਪੂਰਾ ਕੀਤਾ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904