ਮੁੰਬਈ: ਕੰਨੜ ਸਿਨੇਮਾ ਫਿਲਮਾਂ ਦੁਨੀਆ ਭਰ ਵਿੱਚ ਖੂਬ ਧਮਾਲਾ ਪਾ ਰਹੀਆਂ ਹਨ। ਕਿੱਚਾ ਸੁਦੀਪ ਦੇ ਵਿਵਾਦਿਤ ਬਿਆਨ ਤੋਂ ਲੈ ਕੇ ਕੇਜੀਐਫ ਦੀ ਵੱਡੀ ਕਮਾਈ ਤੱਕ ਇਸ ਇੰਡਸਟਰੀ ਨੇ ਆਪਣਾ ਕੱਦ ਹਿੰਦੀ ਫ਼ਿਲਮਾਂ ਤੋਂ ਉੱਪਰ ਕਰ ਲਿਆ ਹੈ। ਕੰਨੜ ਸਿਨੇਮਾ ਐਕਸ਼ਨ ਅਤੇ ਜ਼ਬਰਦਸਤ ਵੀਐਫਐਕਸ ਦੇ ਪ੍ਰਦਰਸ਼ਨ ਤੋਂ ਬਾਅਦ ਇਨ੍ਹੀਂ ਦਿਨੀਂ ਕੰਟੈਟ ਲਵਰ ਨੂੰ ਪ੍ਰਭਾਵਿਤ ਕਰ ਰਹੀ ਹੈ।


ਕੋਈ ਵੀ ਸੋਚ ਨਹੀਂ ਸਕਦਾ ਜਿਸ ਇੰਡਸਟਰੀ ਵਿੱਚ ਰੌਕਿੰਗ ਸਟਾਰ ਯਸ਼, ਸ਼ਿਵਾ ਰਾਜਕੁਮਾਰ, ਉਪੇਂਦਰ ਅਤੇ ਕਿਚਾ ਸੁਦੀਪ ਵਰਗੇ ਐਕਸ਼ਨ ਸਟਾਰ ਹਨ। ਉਥੇ ਹੀ ਰਕਸ਼ਿਤ ਸ਼ੈੱਟੀ ਅਤੇ ਰਾਜ ਬੀ ਸ਼ੈੱਟੀ ਵਰਗੇ ਸਿਤਾਰੇ ਵੀ ਹਨ, ਜੋ ਐਕਸ਼ਨ ਫਿਲਮਾਂ ਤੋਂ ਇਲਾਵਾ ਪਿਆਰੀ ਕਹਾਣੀ ਅਤੇ ਸੁਭਾਵਿਕ ਅਦਾਕਾਰੀ ਦੇ ਦਮ ਉਤੇ ਲੋਕਾਂ ਦੇ ਦਿਲਾਂ ਵਿੱਚ ਛਾ ਜਾਂਦੇ ਹਨ।   


ਰਕਸ਼ਿਤ ਸ਼ੈੱਟੀ ਕੰਨੜ ਸਿਨੇਮਾ ਦਾ ਇੱਕ ਅਜਿਹਾ ਸਿਤਾਰਾ ਹੈ, ਜਿਸ ਦੀ ਫਿਲਮ ਕੰਟੈਟ ਦੇ ਮਾਮਲੇ ਵਿੱਚ ਏਵਨ ਰਹਿੰਦੀ ਹੈ। ਸ਼ਾਨਦਾਰ ਕਹਾਣੀ, ਦਿਲ ਨੂੰ ਛੋਹ ਜਾਣ ਵਾਲਾ ਪ੍ਰਦਰਸ਼ਨ, ਤੁਹਾਨੂੰ ਉਨ੍ਹਾਂ ਦਾ ਦੀਵਾਨਾ ਬਣਾ ਸਕਦੀ ਹੈ। ਉਨ੍ਹਾਂ ਕੰਨੜ ਇੰਡਸਟਰੀ ਨੂੰ ਚਾਰਲੀ 777 ਨਾਮ ਦੀ ਇੱਕ ਦਿਲ ਨੂੰ ਛੂਹਣ ਵਾਲੀ ਫਿਲਮ ਦਿੱਤੀ ਹੈ। ਜੋ ਇਨ੍ਹੀਂ ਦਿਨੀਂ ਬਾਕਸ ਆਫਿਸ ਤੋਂ ਇਲਾਵਾ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ।


ਕਮਲ ਹਸਨ ਦੀ 'ਵਿਕਰਮ' ਨੇ 'KGF 2' ਨੂੰ ਪਛਾੜਿਆ, ਬਣ ਸਕਦੀ ਤਾਮਿਲ ਸਿਨੇਮਾ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ
ਚਾਰਲੀ 777 ਨੂੰ ਦੱਖਣ ਹੀ ਨਹੀਂ ਬਲਕਿ ਹਿੰਦੀ ਬੈਲਟ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਿਊਮਨ ਡਾਗ ਰਿਲੇਸ਼ਨਸ਼ਿਪ 'ਤੇ ਬਣੀ ਇਹ ਫਿਲਮ ਤੁਹਾਨੂੰ ਜ਼ਿੰਦਗੀ ਜਿਊਣ ਦਾ ਨਵਾਂ ਮੰਤਰ ਦਿੰਦੀ ਹੈ, ਜਿਸ ਨੂੰ ਪਾਉਣ ਤੋਂ ਬਾਅਦ ਕਿਸੇ ਫਿਲਮ ਦੀ ਸਫਲਤਾ ਜਾਂ ਅਸਫਲਤਾ ਕੋਈ ਮਾਇਨੇ ਨਹੀਂ ਰੱਖਦੀ। ਘੱਟ ਬਜਟ ਵਿੱਚ ਰਕਸ਼ਿਤ ਸ਼ੈੱਟੀ ਨੇ ਇੱਕ ਅਜਿਹਾ ਕਾਰਨਾਮਾ ਕੀਤਾ ਜੋ ਸ਼ਾਇਦ ਕਈ ਫਿਲਮ ਨਿਰਮਾਤਾ 200 ਅਤੇ 300 ਕਰੋੜ ਖਰਚ ਕੇ ਵੀ ਨਹੀਂ ਕਰ ਸਕੇ।