Uorfi Javed On Relationship: 'ਬਿੱਗ ਬੌਸ ਓਟੀਟੀ' ਅਤੇ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਵਰਗੇ ਟੀਵੀ ਸ਼ੋਅਜ਼ 'ਚ ਕੰਮ ਕਰ ਚੁੱਕੀ ਉਰਫੀ ਜਾਵੇਦ ਇਨ੍ਹੀਂ ਦਿਨੀਂ ਆਪਣੇ ਅਜੀਬੋ-ਗਰੀਬ ਅਤੇ ਬੋਲਡ ਆਊਟਫਿਟਸ ਨੂੰ ਲੈ ਕੇ ਚਰਚਾ 'ਚ ਹੈ। ਕਈ ਵਾਰ ਉਨ੍ਹਾਂ ਦੀ ਲਵ ਲਾਈਫ ਮੀਡੀਆ ਦੀਆਂ ਸੁਰਖੀਆਂ 'ਚ ਵੀ ਜਗ੍ਹਾ ਬਣਾ ਚੁੱਕੀ ਹੈ। ਹੁਣ ਅਦਾਕਾਰਾ ਨੇ ਆਪਣੇ ਟੁੱਟੇ ਰਿਸ਼ਤੇ 'ਤੇ ਚੁੱਪੀ ਤੋੜਦੇ ਹੋਏ ਆਪਣੇ ਇਕ ਬੁਆਏਫ੍ਰੈਂਡ ਬਾਰੇ ਦੱਸਿਆ ਹੈ, ਜਿਸ ਦਾ ਉਸ ਨੇ ਟੈਟੂ ਵੀ ਬਣਵਾਇਆ ਹੈ।
ਉਰਫੀ ਜਾਵੇਦ ਦਾ ਦਿਲ ਕਈ ਵਾਰ ਟੁੱਟ ਚੁੱਕਾ...
ਰਣਵੀਰ ਦੇ ਪੋਡਕਾਸਟ 'ਚ ਉਰਫੀ ਜਾਵੇਦ ਨੇ ਕਿਹਾ ਕਿ ਉਹ ਕਈ ਵਾਰ ਦਿਲ ਟੁੱਟ ਚੁੱਕੀ ਹੈ। ਉਹ ਇੱਕ ਨਿਰਾਸ਼ ਰੋਮਾਂਟਿਕ ਕੁੜੀ ਰਹੀ ਹੈ। ਹਾਲਾਂਕਿ, ਉਹ ਹੁਣ ਪਹਿਲਾਂ ਵਰਗੀ ਨਹੀਂ ਹੈ। ਕਾਰਨ ਪੁੱਛਣ 'ਤੇ ਅਭਿਨੇਤਰੀ ਨੇ ਕਿਹਾ ਕਿ ਪਹਿਲਾਂ ਉਸ ਕੋਲ ਪੈਸੇ ਨਹੀਂ ਸਨ ਪਰ ਹੁਣ ਹਨ। ਉਰਫੀ ਨੇ ਇੱਕ ਬੁਆਏਫ੍ਰੈਂਡ ਦਾ ਵੀ ਜ਼ਿਕਰ ਕੀਤਾ ਜਿਸ ਨਾਲ ਉਸਦਾ ਬ੍ਰੇਕਅੱਪ ਹੋ ਗਿਆ ਸੀ। ਅਦਾਕਾਰਾ ਨੇ ਦੱਸਿਆ ਕਿ ਉਸ ਨੇ ਉਸਦੇ ਨਾਂਅ ਦਾ ਟੈਟੂ ਬਣਵਾਇਆ, ਜਿਸ ਕਾਰਨ ਉਸ ਦੀ ਮਾਂ ਅਤੇ ਭੈਣ ਉਸ ਦਾ ਬਹੁਤ ਮਜ਼ਾਕ ਉਡਾਉਂਦੇ ਹਨ।
Uorfi ਨੇ ਸਾਬਕਾ ਬੁਆਏਫ੍ਰੈਂਡ ਲਈ ਬਣਾਇਆ ਟੈਟੂ
ਉਰਫੀ ਨੇ ਕਿਹਾ, ''ਇਕ ਬੁਆਏਫ੍ਰੈਂਡ ਸੀ, ਜਿਸ ਦੇ ਨਾਂਅ ਦਾ ਮੈਂ ਟੈਟੂ ਬਣਵਾਇਆ ਸੀ। ਉਸ ਨੇ 15 ਅਕਤੂਬਰ ਨੂੰ ਆਪਣੇ ਹੱਥ 'ਤੇ ਟੈਟੂ ਬਣਵਾਇਆ ਸੀ। ਮੈਂ ਵੀ ਖੁਸ਼ ਹੋ ਗਈ। ਫਿਰ ਸਟੋਰੀ ਪਾ ਰਿਹਾ ਕਿ - ਪਿਤਾ ਜੀ ਇਹ ਤੁਹਾਡੇ ਲਈ ਕਰਵਾਇਆ ਹੈ। ਮੈਂ ਕਿਹਾ - ਇਹ ਮੇਰੀ ਜਨਮ ਤਰੀਕ ਹੈ ਨਾ, ਤਾਂ ਉਸਨੇ ਕਿਹਾ - ਇਹ ਮੇਰੇ ਪਿਤਾ ਦੀ ਵੀ ਹੈ। ਦੋਵੇਂ ਕਰਵਾ ਲਏ। ਮੈਂ ਕਿਹਾ - ਮੈਂ ਤੇਰਾ ਨਾਮ ਕਰਵਾ ਲਿਆ ਹੈ ਤੇ ਤੂੰ ਆਪਣੇ ਬਾਪੂ ਦੀ ਜਨਮ ਤਰੀਕ ਕਰਵਾ ਲਈ ਹੈ ਅਤੇ ਆਪਣੀਆਂ ਫੀਮੈਲ ਫ੍ਰੈਂਡਸ ਨਾਲ ਤਸਵੀਰਾਂ ਪਾ ਰਿਹਾ ਹੈ ਕਹਿ ਰਿਹਾ ਹਾੈ ਕਿ ਮੇਰੀ ਇੱਕ ਬਚਪਨ ਦੀ ਦੋਸਤ ਹੈ, ਪਰ ਜਿਸ ਤਰ੍ਹਾਂ ਤੂੰ ਉਸ ਉਹ ਨਾਲ ਬੈਠੀ ਸੀ, ਮੈਂਨੂੰ ਅਨਕੰਫਰਟੇਬਲ ਮਹਿਸੂਸ ਹੋ ਰਿਹਾ ਸੀ।
ਮਾਂ ਤੇ ਭੈਣ ਨੇ ਉਰਫੀ ਜਾਵੇਦ ਦਾ ਮਜ਼ਾਕ ਉਡਾਇਆ...
ਫੈਸ਼ਨਿਸਟਾ ਨੇ ਅੱਗੇ ਕਿਹਾ, "ਫਿਰ ਇੱਕ ਦਿਨ ਉਹ ਆ ਕੇ ਮੈਨੂੰ ਕਹਿੰਦਾ- 'ਅੰਦਾਜ਼ਾ ਲਗਾਓ ਬੇਬੀ? ਮੇਰੀ ਜੋ ਦੋਸਤ ਸੀ ਮੈਨੂੰ ਕਿਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਯਾਰ ਤੁਸੀਂ ਸਹੀ ਸੀ ਅਤੇ ਅਗਲੇ ਦਿਨ ਫਿਰ ਉਸ ਦੇ ਨਾਲ ਚਿਲ ਕਰ ਰਿਹਾ ਹੈ। ਮੈਂ ਸੋਚ ਰਹੀ ਸੀ ਕਿ ਕੀ ਏ ਤੂੰ? ਜਦੋਂ ਮੈਂ ਆਪਣਾ ਟੈਟੂ ਢੱਕਿਆ ਤਾਂ ਉਸਨੂੰ ਦਿਕੱਤ ਹੋਣ ਲੱਗ ਗਈ। ਕੀ ਮੈਂ ਸਿੰਦੂਰ-ਮੰਗਲਸੂਤਰ ਵੀ ਪਾ ਲਵਾਂ? ਜਦੋਂਕਿ ਤੁਸੀਂ ਸਵੀਕਾਰ ਨਹੀਂ ਕਰ ਰਹੇ ਹੋ। ਮੈਂ ਹੀ ਕਿਉਂ ਪਿਆਰ ਦੀ ਨਿਸ਼ਾਨੀ ਲੈ ਕੇ ਚੱਲਾ। ਹੁਣ ਵੀ ਮੇਰੀ ਮਾਂ ਅਤੇ ਸਾਰੇ ਮੇਰਾ ਮਜ਼ਾਕ ਉਡਾਉਂਦੇ ਹਨ ਕਿ ਹੋਰ ਜਾ ਕੇ ਟੈਟੂ ਬਣਵਾਓ।"