Uorfi Javed On Her Father’s Torture: ਉਰਫੀ ਜਾਵੇਦ ਅਦਾਕਾਰਾ ਤੋਂ ਸੋਸ਼ਲ ਮੀਡੀਆ ਸਨਸਨੀ ਬਣ ਗਈ ਅਤੇ ਫਿਰ ਪ੍ਰਸਿੱਧੀ (Popularity) ਹਾਸਲ ਕੀਤੀ। ਉਰਫੀ ਨੇ ਆਪਣੇ ਬਚਪਨ ਦੇ ਪੈਸ਼ਨ ਨੂੰ ਆਪਣਾ ਕਰੀਅਰ ਬਣਾਇਆ ਅਤੇ ਅੱਜ ਉਹ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਉਰਫੀ ਬੇਖੌਫ ਅਤੇ ਬੋਲਡ ਹੈ, ਇਹੀ ਗੱਲ ਉਸ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦੀ ਹੈ।
ਹਾਲਾਂਕਿ, ਉਹ ਹਮੇਸ਼ਾ ਤੋਂ ਇਦਾਂ ਦੀ ਨਹੀਂ ਸੀ। ਉਸ ਦਾ ਬਚਪਨ ਬਹੁਤ ਦਰਦ ਭਰਿਆ ਬੀਤਿਆ ਹੈ। ਪਿਤਾ ਦੇ ਤਸ਼ੱਦਦ ਬਾਰੇ ਉਹ ਕਈ ਵਾਰ ਆਪਣਾ ਦਰਦ ਬਿਆਨ ਕਰ ਚੁੱਕੀ ਹੈ। ਇਕ ਵਾਰ ਫਿਰ ਉਸ ਨੇ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਪਿਤਾ ਦੇ ਤਸ਼ੱਦਦ ਤੋਂ ਲੈ ਕੇ ਕਰੀਅਰ ਬਣਾਉਣ ਤੱਕ ਦਾ ਔਖਾ ਸਫ਼ਰ ਤੈਅ ਕੀਤਾ ਹੈ।
ਪਿਤਾ ਦੇ ਟਾਰਚਰ ‘ਤੇ ਛਲਕਿਆ ਉਰਫੀ ਦਾ ਦਰਦ
ਹਾਲ ਹੀ 'ਚ ਉਰਫੀ ਜਾਵੇਦ ਨੇ ਹਿਊਮਨਜ਼ ਆਫ ਬੰਬੇ ਨੂੰ ਆਪਣੀ ਦਰਦ ਭਰੀ ਕਹਾਣੀ ਬਿਆਨ ਕੀਤੀ। ਉਰਫੀ ਨੇ ਦੱਸਿਆ ਕਿ ਕਿਵੇਂ ਉਸ ਨੂੰ ਬਚਪਨ ਤੋਂ ਹੀ ਫੈਸ਼ਨ ਵਿੱਚ ਦਿਲਚਸਪੀ ਸੀ। ਪਿਤਾ ਵੀ ਹਰ ਰੋਜ਼ ਟਾਰਚਰ ਕਰਦੇ ਸਨ। ਖ਼ੁਦਕੁਸ਼ੀ ਦੇ ਖ਼ਿਆਲ ਵੀ ਆਉਂਦੇ ਸਨ। ਉਰਫੀ ਨੇ ਕਿਹਾ, “ਮੈਂ ਲਖਨਊ ਵਿੱਚ ਕ੍ਰੌਪ ਟਾਪ ਉੱਤੇ ਜੈਕਟ ਪਾਉਂਦੀ ਸੀ, ਜਿੱਥੇ ਕੁੜੀਆਂ ਨੂੰ ਅਜਿਹੇ ਕੱਪੜੇ ਪਾਉਣ ਦੀ ਇਜਾਜ਼ਤ ਨਹੀਂ ਸੀ। ਪਾਪਾ ਗਾਲ੍ਹਾਂ ਕੱਢਦੇ ਸਨ, ਉਹ ਮੈਨੂੰ ਉਦੋਂ ਤੱਕ ਕੁੱਟਦੇ ਰਹਿੰਦੇ ਸਨ ਜਦੋਂ ਤੱਕ ਮੈਂ ਹੋਸ਼ ਨਹੀਂ ਗੁਆ ਬੈਠਦੀ ਸੀ। ਮੇਰੇ ਮਨ ਵਿਚ ਆਤਮ ਹੱਤਿਆ ਦੇ ਖਿਆਲ ਆਉਂਦੇ ਸਨ।
ਇਹ ਵੀ ਪੜ੍ਹੋ: Uorfi Javed:ਅਡਲਟ ਸਾਈਟ 'ਤੇ ਫੋਟੋ ਵਾਇਰਲ ਹੋਣ 'ਤੇ ਕਿਵੇਂ ਦੀ ਹੋ ਗਈ ਸੀ ਉਰਫੀ ਜਾਵੇਦ ਦੀ ਹਾਲਤ, ਹੁਣ ਬਿਆਨ ਕੀਤਾ ਦਰਦ
ਛੇਤੀ ਹੀ ਮੁੰਬਈ ਵਿੱਚ ਆਪਣਾ ਘਰ ਖਰੀਦੇਗੀ ਉਰਫੀ
ਉਰਫੀ ਜਾਵੇਦ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਦੇ ਤਸ਼ੱਦਦ ਤੋਂ ਤੰਗ ਆ ਕੇ 17 ਸਾਲ ਦੀ ਉਮਰ ਵਿੱਚ ਘਰੋਂ ਭੱਜ ਗਈ ਸੀ। ਅਦਾਕਾਰਾ ਨੇ ਕਿਹਾ, ''ਮੈਂ ਬਿਨਾਂ ਪੈਸਿਆਂ ਤੋਂ ਘਰੋਂ ਭੱਜ ਗਈ ਸੀ। ਮੈਂ ਟਿਊਸ਼ਨਾਂ ਲੈਂਦੀ ਸੀ ਅਤੇ ਕਾਲ ਸੈਂਟਰ ਵਿੱਚ ਕੰਮ ਵੀ ਕਰਦੀ ਸੀ। ਇਸ ਦੌਰਾਨ ਪਿਤਾ ਨੇ ਸਾਡੇ ਪਰਿਵਾਰ ਨੂੰ ਵੀ ਛੱਡ ਦਿੱਤਾ। ਮੈਂ ਆਪਣੀ ਮਾਂ ਨੂੰ ਮਿਲੀ। ਮੈਂ ਮੁੰਬਈ ਆ ਕੇ ਡੇਲੀ ਸੋਪਸ ਵਿੱਚ ਛੋਟੇ-ਛੋਟੇ ਰੋਲ ਕੀਤੇ। ਫਿਰ ਮੈਨੂੰ ਬਿੱਗ ਬੌਸ ਵਿੱਚ ਆਉਣ ਦਾ ਮੌਕਾ ਮਿਲਿਆ ਅਤੇ ਇੱਥੋਂ ਹੀ ਮੈਨੂੰ ਪਛਾਣ ਮਿਲੀ। ਮੈਨੂੰ ਹਮੇਸ਼ਾ ਤੋਂ ਹੀ ਫੈਸ਼ਨ ਪਸੰਦ ਹੈ। ਫਿਰ ਮੈਂ ਇਸ ਨੂੰ ਚੁਣਿਆ ਅਤੇ ਮੈਂ ਟ੍ਰੋਲ ਹੋਣ ਲੱਗ ਗਈ। ਹਰ ਦਿਨ ਮੈਂ ਬੋਲਡ ਹੁੰਦੀ ਗਈ। ਮੈਂ ਦੂਜਿਆਂ ਨੂੰ ਆਪਣੇ ਆਪ ਨੂੰ ਡਿਫਾਈਨ ਨਹੀਂ ਕਰਨ ਦਿੱਤਾ। ਮੈਂ ਜਲਦੀ ਹੀ ਮੁੰਬਈ ਵਿੱਚ ਆਪਣਾ ਘਰ ਖਰੀਦਣ ਜਾ ਰਹੀ ਹਾਂ।"
ਇਹ ਵੀ ਪੜ੍ਹੋ: Sara Ali Khan ਨੇ ਗੁਰਦੁਆਰੇ ਮੱਥਾ ਟੇਕਣ ਤੋਂ ਬਾਅਦ ਲਿਆ ਅਸ਼ੀਰਵਾਦ, ਪ੍ਰਸ਼ੰਸਕਾਂ ਨੂੰ ਦਿਖਾਈਆਂ ਤਸਵੀਰਾਂ ਦੀ ਝਲਕ