Varun Dhawan Kissing Gigi Hadid: ਨੀਤਾ ਮੁਕੇਸ਼ ਅੰਬਾਨੀ ਕਲਚਰਲ ਈਵੈਂਟ ਦੇ ਦੂਜੇ ਦਿਨ ਮੁੰਬਈ 'ਚ ਸਿਤਾਰਿਆਂ ਦਾ ਮੇਲਾ ਲੱਗਿਆ, ਜਿੱਥੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਅਤੇ ਸਾਊਥ ਇੰਡਸਟਰੀ ਦੇ ਕਈ ਵੱਡੇ ਚਿਹਰੇ ਨਜ਼ਰ ਆਏ। ਕਈ ਮਸ਼ਹੂਰ ਸਿਤਾਰਿਆਂ ਨੇ ਸਟੇਜ 'ਤੇ ਪਰਫਾਰਮੈਂਸ ਦਿੱਤੀ ਤਾਂ ਕੁਝ ਲੋਕ ਪਾਰਟੀ 'ਚ ਡਾਂਸ ਕਰਦੇ ਨਜ਼ਰ ਆਏ। ਇਸ ਈਵੈਂਟ ਦੀਆਂ ਕਈ ਵੀਡੀਓਜ਼ ਇੰਟਰਨੈੱਟ ਦੇ ਗਲਿਆਰਿਆਂ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਸ 'ਚ ਸਾਰੇ ਸਿਤਾਰੇ ਮਸਤੀ ਕਰਦੇ ਨਜ਼ਰ ਆ ਰਹੇ ਹਨ, ਅਜਿਹਾ ਹੀ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਵਰੁਣ ਧਵਨ ਸਟੇਜ ਪਰਫਾਰਮੈਂਸ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸਟੇਜ 'ਤੇ ਡਾਂਸ ਕਰਦੇ ਹੋਏ ਇੰਟਰਨੈਸ਼ਨਲ ਮਾਡਲ ਗਿਗੀ ਹਦੀਦ ਨੂੰ ਜਾ ਕੇ ਕਿੱਸ ਕਰ ਦਿੱਤਾ।


ਗੀਗੀ ਹਦੀਦ ਨੂੰ ਚੁੰਮਣ ਤੋਂ ਬਾਅਦ ਬੁਰੇ ਫਸੇ ਵਰੁਣ ਧਵਨ 


ਵਾਇਰਲ ਹੋ ਰਹੇ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵਰੁਣ ਧਵਨ ਸਟੇਜ 'ਤੇ ਡਾਂਸ ਕਰਦੇ ਹੋਏ ਗੀਗੀ ਹਦੀਦ ਨੂੰ ਬੁਲਾਉਂਦੇ ਹਨ, ਅਜਿਹੇ 'ਚ ਉਹ ਉਸ ਨੂੰ ਬਾਹਾਂ 'ਚ ਚੁੱਕ ਕੇ ਡਾਂਸ ਕਰਦੇ ਨੇ ਤੇ ਉਸਦੀ ਗਲ ਉੱਤੇ ਕਿੱਸ ਕਰ ਦਿੰਦੇ ਨੇ। ਵਰੁਣ ਧਵਨ ਦੇ ਇਸ ਵੀਡੀਓ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋਇਆ। ਅਜਿਹੇ 'ਚ ਚੁੱਪੀ ਤੋੜਦੇ ਹੋਏ ਵਰੁਣ ਧਵਨ ਨੇ ਉਸ ਯੂਜ਼ਰ 'ਤੇ ਵਰ੍ਹਿਆ ਜੋ ਪੂਰੀ ਸੱਚਾਈ ਜਾਣੇ ਬਿਨਾਂ ਹੀ ਅਭਿਨੇਤਾ ਨੂੰ ਟ੍ਰੋਲ ਕਰ ਰਿਹਾ ਸੀ। ਹਾਲਾਂਕਿ ਉਸ ਯੂਜ਼ਰ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ ਹੈ ਪਰ ਉਸ ਦੇ ਸਕਰੀਨਸ਼ਾਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।


ਵਰੁਣ ਧਵਨ ਨੂੰ ਟ੍ਰੋਲ ਕਰਨ ਵਾਲੇ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- 'ਜੇਕਰ ਤੁਸੀਂ ਇੱਕ ਮਹਿਲਾ ਹੋ ਤਾਂ ਤੁਸੀਂ ਕਿਸੇ ਦੇ ਨਾਲ ਕਿਤੇ ਵੀ ਸੁਰੱਖਿਅਤ ਨਹੀਂ ਹੋ। ਭਾਵੇਂ ਤੁਸੀਂ ਗੀਗੀ ਹਦੀਦ ਹੋ, ਲੋਕਾਂ ਨੂੰ ਆਪਣੀ ਪਾਰਟੀ 'ਚ ਬੁਲਾਉਣਾ, ਉਨ੍ਹਾਂ ਨੂੰ ਆਪਣੀ ਗੋਦ 'ਚ ਚੁੱਕਣਾ ਅਤੇ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਨੂੰ ਚੁੰਮਣਾ ਅਤੇ ਉਨ੍ਹਾਂ ਨੂੰ ਮਜ਼ੇਦਾਰ ਕਹਿਣਾ ਬਹੁਤ ਗਲਤ ਹੈ...Disgusting'


ਉਸ ਯੂਜ਼ਰ ਦੇ ਟਵੀਟ ਨੂੰ ਪੜ੍ਹ ਕੇ ਵਰੁਣ ਧਵਨ ਨੇ ਚੁੱਪੀ ਤੋੜੀ ਅਤੇ ਕਿਹਾ ਕਿ 'ਮੈਨੂੰ ਲੱਗਦਾ ਹੈ ਕਿ ਤੁਸੀਂ ਹੁਣ ਜਾਗ ਰਹੇ ਹੋ ਅਤੇ ਅੱਜ ਜਾਗਣ ਦਾ ਫੈਸਲਾ ਕੀਤਾ ਹੈ। ਇਸ ਲਈ, ਤੁਹਾਡੇ ਸੁਫਨਿਆਂ ਦਾ ਬਬਲ ਫੋੜਦੇ ਹੋਏ, ਮੈਂ ਦੱਸਣਾ ਚਾਹੁੰਦਾ ਹਾਂ ਕਿ ਹਦੀਦ ਦਾ ਸਟੇਜ 'ਤੇ ਆਉਣਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ। ਇਸ ਲਈ ਤੁਸੀਂ ਜਾਓ ਅਤੇ ਕਿਸੇ ਹੋਰ ਚੀਜ਼ ਬਾਰੇ ਮੁੱਦਾ ਉਠਾਓ। ਗੁੱਡ ਮੌਰਨਿੰਗ..'।