ਮੁੰਬਈ: ਕੈਟਰੀਨਾ ਕੈਫ ਤੋਂ ਬਾਅਦ ਹੁਣ ਅਦਾਕਾਰਾ ਵਿਦਿਆ ਬਾਲਨ ਨੇ ਵੀ ਸੋਸ਼ਲ ਮੀਡੀਆ 'ਤੇ ਐਂਟਰੀ ਲੈ ਲਈ ਹੈ। ਬੀਤੇ ਦਿਨ ਵਿਦਿਆ ਫੇਸਬੁੱਕ 'ਤੇ ਲਾਈਵ ਗਈ ਤੇ ਆਪਣੇ ਫੈਨਸ ਨਾਲ ਢੇਰਾਂ ਗੱਲਾਂ ਕੀਤੀਆਂ। ਵਿਦਿਆ ਨੇ ਦੱਸਿਆ, "ਸੱਚ ਕਹਾਂ ਤੇ ਮੈਂ ਫੇਸਬੁੱਕ ਤੋਂ ਡਰਦੀ ਸੀ ਕਿਉਂਕਿ ਮੈਨੂੰ ਬੋਲਣ ਦੀ ਬਹੁਤ ਆਦਤ ਹੈ ਪਰ ਹੁਣ ਮੈਂ ਪਿਛਲੇ ਸਾਲ ਤੋਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਆਖਰਕਾਰ ਇਸ ਨੂੰ ਜੁਆਇਨ ਕਰ ਹੀ ਲਿਆ।"

ਦਰਅਸਲ ਵਿਦਿਆ ਦੀ ਫਿਲਮ 'ਕਹਾਣੀ 2' ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦੀ ਪ੍ਰਮੋਸ਼ਨ ਲਈ ਵਿਦਿਆ ਨੇ ਇਹ ਕਦਮ ਚੁੱਕਿਆ ਲੱਗਦਾ ਹੈ। ਵੇਖਣਾ ਹੋਏਗਾ ਕਿ ਫਿਲਮ ਤੋਂ ਬਾਅਦ ਵਿਦਿਆ ਇਸ 'ਤੇ ਕਿੰਨੀ ਐਕਟਿਵ ਰਹਿੰਦੀ ਹੈ।