Salman Khan's Young Fan: ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ ਬਹੁਤ ਜਲਦ ਹੀ 300 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਜਾ ਰਹੀ ਹੈ। ਸਲਮਾਨ ਖਾਨ ਦੇ ਪ੍ਰਸ਼ੰਸਕਾਂ 'ਚ ਫਿਲਮ ਨੂੰ ਲੈ ਕੇ ਕਾਫੀ ਕ੍ਰੇਜ਼ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਤੇ ਨੇਟੀਜ਼ਨ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ।
ਸਲਮਾਨ ਦੇ ਛੋਟੇ ਜਿਹੇ ਫੈਨ ਨੇ ਸਭ ਦਾ ਦਿਲ ਜਿੱਤ ਲਿਆ
ਇਹ ਵੀਡੀਓ ਸੁਪਰਸਟਾਰ ਸਲਮਾਨ ਖਾਨ ਦੇ ਸਭ ਤੋਂ ਘੱਟ ਉਮਰ ਦੇ ਫੈਨ ਦੀ ਹੈ, ਜਿਸ ਦੀ ਉਮਰ ਸਿਰਫ 7 ਮਹੀਨੇ ਹੈ। ਇਸ ਵੀਡੀਓ 'ਚ ਸਲਮਾਨ ਦਾ ਇਹ ਛੋਟਾ ਪ੍ਰਸ਼ੰਸਕ ਉਨ੍ਹਾਂ ਵਾਂਗ ਹੀ ਆਪਣਾ ਟ੍ਰੇਡਮਾਰਕ ਸਕਾਰਫ ਲੈ ਕੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਆਪਣਾ ਲੱਕੀ ਬਰੇਸਲੇਟ ਵੀ ਪਾਇਆ ਹੋਇਆ ਹੈ। ਵੀਡੀਓ 'ਚ ਉਸ ਦਾ ਲੁੱਕ ਸਾਰਿਆਂ ਦਾ ਦਿਲ ਜਿੱਤ ਰਿਹਾ ਹੈ।
ਸਕਾਰਫ਼ ਪਹਿਨ ਸੋਸ਼ਲ ਮੀਡੀਆ 'ਤੇ ਛਾਇਆ ਇਹ ਛੋਟਾ ਟਾਈਗਰ
ਇਸ ਕਹਾਣੀ ਵਿੱਚ ਇੱਕ ਦਿਲਚਸਪ ਮੋੜ ਵੀ ਹੈ। ਦੱਸ ਦੇਈਏ ਕਿ ਇਹ ਬੱਚਾ ਕਿਸੇ ਨਾ ਕਿਸੇ ਤਰੀਕੇ ਨਾਲ ਸਲਮਾਨ ਖਾਨ ਨਾਲ ਵੀ ਜੁੜਿਆ ਹੋਇਆ ਹੈ। ਜੀ ਹਾਂ, ਇਹ ਪਿਆਰਾ ਬੱਚਾ ਕੋਈ ਹੋਰ ਨਹੀਂ ਬਲਕਿ ਦਿੱਗਜ ਮੇਕਅਪ ਆਰਟਿਸਟ ਰਾਜੂ ਭਾਈ ਦਾ ਪੋਤਾ ਹੈ, ਜੋ ਪਿਛਲੇ ਤਿੰਨ ਦਹਾਕਿਆਂ ਤੋਂ ਸਲਮਾਨ ਖਾਨ ਦੀ ਟੀਮ ਦਾ ਅਨਿੱਖੜਵਾਂ ਅੰਗ ਰਿਹਾ ਹੈ।
ਇਸ ਵੀਡੀਓ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਇੱਕ ਯੂਜ਼ਰ ਨੇ ਲਿਖਿਆ, "ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਬੱਚੇ ਦੀ ਮੁਸਕਰਾਹਟ ਸਾਨੂੰ ਸਾਰਿਆਂ ਨੂੰ ਹਸਾ ਰਹੀ ਹੈ। ਕਿਊਟ।"
ਤਾਂ ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, "ਇਹ ਖੂਬਸੂਰਤ ਬੱਚਾ ਅੱਜ ਟਾਈਗਰ 3 ਦੇਖਣ ਲਈ ਸਲਮਾਨ ਖਾਨ ਬਣ ਗਿਆ ਹੈ...ਸੋ ਕਿਊਟ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।