Virat-Anushka Wedding Anniversary : ਪਾਵਰ ਕਪਲ ਦੇ ਨਾਂਅ ਨਾਲ ਮਸ਼ਹੂਰ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ (virat kohli ) ਅੱਜ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੇ ਹਨ। ਇਸ ਮੌਕੇ ਅਨੁਸ਼ਕਾ ਨੇ ਪਤੀ ਵਿਰਾਟ ਕੋਹਲੀ ਨਾਲ ਆਪਣੀ ਕੁਝ ਫਨੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਕੀ ਵਿਰੁਸ਼ਕਾ ਦੇ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ।


ਅਨੁਸ਼ਕਾ ਸ਼ਰਮਾ (Anushka Sharma) ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਵਿਰਾਟ ਕੋਹਲੀ ਕ੍ਰਿਕਟਰ ਹਨ। ਦੋਹਾਂ ਦੀ ਮੁਲਾਕਾਤ ਇੱਕ ਵਿਗਿਆਪਨ ਦੀ ਸ਼ੂਟਿੰਗ ਦੇ ਦੌਰਾਨ ਹੋਈ ਸੀ। ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਮੀਡੀਆ ਸਾਹਮਣੇ ਆਫ਼ੀਸ਼ੀਅਲ ਤੌਰ 'ਤੇ ਕਬੂਲ ਨਹੀਂ ਕੀਤਾ ਸੀ, ਪਰ ਕੁਝ ਸਮਾਂ ਬਾਅਦ ਦੋਵੇਂ ਨੇ 11 ਦਸੰਬਰ 2017 ਇਟਲੀ ਵਿੱਚ ਜਾ ਕੇ ਵਿਆਹ ਕਰਵਾ ਲਿਆ। ਅਕਸਰ ਅਨੁਸ਼ਕਾ ਨੂੰ ਮੈਚ ਦੇ ਦੌਰਾਨ ਵੇਖਿਆ ਜਾਂਦਾ ਹੈ, ਉਹ ਹਰ ਮੈਚ ਦੇ ਦੌਰਾਨ ਪਤੀ ਵਿਰਾਟ ਦਾ ਹੌਸਲਾ ਵਧਾਉਂਦੀ ਹੈ।


 


 






ਵਿਰਾਟ ਤੇ ਅਨੁਸ਼ਕਾ ਇਸੇ ਸਾਲ ਮਾਤਾ-ਪਿਤਾ ਬਣੇ ਹਨ, ਉਨ੍ਹਾਂ ਦੀ 11 ਮਹੀਨੇ ਦੀ ਧੀ ਦਾ ਨਾਂਅ ਵਾਮਿਕਾ ਹੈ। ਇਸ ਜੋੜੀ ਨੇ ਅਜੇ ਤੱਕ ਆਪਣੀ ਧੀ ਵਾਮਿਕਾ ਦਾ ਫੇਸ ਰਵੀਲ ਨਹੀਂ ਕੀਤਾ ਹੈ।


ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਅਨੁਸ਼ਕਾ ਨੇ ਪਤੀ ਵਿਰਾਟ ਦੇ ਨਾਲ ਕੁਝ ਫਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਇਸ ਜੋੜੀ ਦਾ ਆਪਸੀ ਪਿਆਰ ਵੇਖ ਸਕਦੇ ਹੋ।


ਅਨੁਸ਼ਕਾ ਨੇ ਇਸ ਦੇ ਨਾਲ ਹੀ ਪਤੀ ਲਈ ਇੱਕ ਪਿਆਰ ਭਰਿਆ ਪੋਸਟ ਵੀ ਲਿਖਿਆ ਹੈ। ਉਸ ਨੇ ਲਿਖਿਆ ਹੈ ਕਿ ਉਹ ਲੋਕ ਖੁਸ਼ਕਿਸਮਤ ਹਨ ਜੋ ਤੁਹਾਨੂੰ ਅਸਲ ਵਿੱਚ ਜਾਣਦੇ ਹਨ। ਹਮੇਸ਼ਾ ਮੇਰਾ ਸਾਥ ਦੇਣ ਲਈ ਅਤੇ ਮੇਰੀ ਗੱਲ ਸੁਣਨ ਲਈ ਆਪਣਾ ਦਿਮਾਗ ਖੁੱਲ੍ਹਾ ਰੱਖਣ ਲਈ ਸ਼ੁਕਰੀਆ! ਅਕਸਰ ਵਿਰਾਟ ਕੋਹਲੀ ਨੂੰ ਵੀ ਅਨੁਸ਼ਕਾ ਦੀ ਤਾਰੀਫ਼ ਕਰਦੇ ਹੋਏ ਸੁਣਿਆ ਗਿਆ ਹੈ, ਉਹ ਅਨੁਸ਼ਕਾ ਨੂੰ ਇੱਕ ਚੰਗੀ ਪਤਨੀ ਤੇ ਚੰਗਾ ਇਨਸਾਨ ਦੱਸਦੇ ਹਨ।