ਨਵੀਂ ਦਿੱਲੀ: ਨਵਾਂ ਸਾਲ ਸੈਲੀਬ੍ਰੇਟ ਕਰਨ ਲਈ ਸਾਊਥ ਅਫ਼ਰੀਕਾ ਪਹੁੰਚੀ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਹਸਬੈਂਡ ਵਿਰਾਟ ਕੋਹਲੀ ਨਾਲ ਫੁਰਸਤ ਦੇ ਪਲ ਬਿਤਾ ਰਹੀ ਹੈ। ਇੱਕ ਦਿਨ ਪਹਿਲਾਂ ਇਨ੍ਹਾਂ ਦੋਹਾਂ ਸਿਤਾਰਿਆਂ ਨੂੰ ਕੇਪ ਟਾਊਨ ਵਿੱਚ ਸਪਾਟ ਕੀਤਾ ਗਿਆ। ਇੱਥੇ ਵਿਰਾਟ ਕੋਹਲੀ ਅਨੁਸ਼ਕਾ ਨੂੰ ਸ਼ੌਪਿੰਗ ਕਰਵਾਉਣ ਲਈ ਪੁੱਜੇ ਸਨ। ਜਿਸ ਥਾਂ ਇਹ ਦੋਵੇਂ ਸ਼ੌਪਿੰਗ ਕਰਦਿਆਂ ਕੈਮਰੇ ਵਿੱਚ ਕੈਦ ਹੋਏ ਉੱਥੇ 50% ਡਿਸਕਾਊਂਟ ਚੱਲ ਰਿਹਾ ਸੀ। ਜਿੱਦਾਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਈਆਂ ਲੋਕ ਇਨ੍ਹਾਂ ਦਾ ਮਜ਼ਾਕ ਬਣਾਉਣ ਲੱਗੇ।

ਅਨੁਸ਼ਕਾ-ਵਿਰਾਟ ਦੀਆਂ ਇਹ ਤਸਵੀਰ ਉਨ੍ਹਾਂ ਦੇ ਫੈਨ ਕਲੱਬ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ। ਇਸ ਤੋਂ ਬਾਅਦ ਲੋਕਾਂ ਨੇ ਇਸ ਤਸਵੀਰ 'ਤੇ ਜੰਮ ਕੇ ਮਜ਼ੇ ਲਏ। ਇੱਕ ਯੂਜ਼ਰ ਨੇ ਲਿਖਿਆ 50% ਡਿਸਕਾਊਂਟ ਹਰ ਕਿਸੇ ਨੂੰ ਆਪਣੇ ਵੱਲ ਖਿੱਚਦਾ ਹੈ।

https://twitter.com/svmurthy/status/947364833468432384

ਇੱਕ ਯੂਜ਼ਰ ਨੇ ਲਿਖਿਆ, ''ਵਿਰਾਟ ਅਨੁਸ਼ਕਾ ਨੂੰ ਕਹਿ ਰਹੇ ਹਨ, ਰਿਸੈਪਸ਼ਨ 'ਤੇ ਇੰਨਾ ਖਰਚ ਕਾਰਨ ਤੋਂ ਬਾਅਦ ਸੇਲ ਵਿੱਚ ਹੀ ਸ਼ੌਪਿੰਗ ਕਰਨੀ ਪਵੇਗੀ ਡਾਰਲਿੰਗ।''

https://twitter.com/shailimore/status/947361751720439808

ਦੱਸ ਦੇਈਏ ਕਿ ਵਿਰਾਟ ਤੇ ਅਨੁਸ਼ਕਾ ਨੇ 11 ਦਸੰਬਰ ਨੂੰ ਇਟਲੀ ਦੇ ਟਸਕਨੀ ਸ਼ਹਿਰ ਦੇ ਬੋਰਗੋ ਫਿਨੋਸ਼ੀਟੋ ਰਿਜ਼ਾਰਟ ਵਿੱਚ ਵਿਆਹ ਕੀਤਾ ਸੀ। ਵਿਰੁਸ਼ਕਾ ਦੇ ਵਿਆਹ ਵਿੱਚ ਪਰਿਵਾਰ ਤੇ ਕੁਝ ਖਾਸ ਲੋਕ ਹੀ ਸ਼ਾਮਲ ਹੋਏ ਸਨ।

https://www.instagram.com/p/BdZwbKZATLJ/

ਵਿਆਹ ਤੋਂ ਬਾਅਦ ਦੋਹਾਂ ਨੇ ਦਿੱਲੀ ਤੇ ਮੁੰਬਈ ਵਿੱਚ ਰਿਸੈਪਸ਼ਨ ਕੀਤੀ ਸੀ। ਪਹਿਲੀ ਰਿਸੈਪਸ਼ਨ 21 ਦਸੰਬਰ ਨੂੰ ਦਿੱਲੀ ਵਿੱਚ ਹੋਈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਹਸਤੀਆਂ ਇਸ ਵਿੱਚ ਪਹੁੰਚੀਆਂ ਸਨ। ਇਸ ਤੋਂ ਬਾਅਦ ਦੂਜੀ ਰਿਸੈਪਸ਼ਨ 26 ਦਸੰਬਰ ਨੂੰ ਹੋਈ ਜਿਸ ਵਿੱਚ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ, ਸ਼ਾਹਰੁਖ ਤੇ ਰੇਖਾ ਸਮੇਤ ਬਾਲੀਵੁੱਡ ਤੇ ਖੇਡ ਜਗਤ ਦੇ ਕਰੀਬ ਸਾਰੇ ਵੱਡੇ ਸਿਤਾਰੇ ਪੁੱਜੇ ਸਨ।

https://www.instagram.com/p/BckS2WtA3jF/