Akshay Kumar Met Dacoit In Train: ਬਾਲੀਵੁੱਡ ਕਹਾਣੀਆਂ ਦਾ ਪਿਟਾਰਾ ਹੈ। ਇਸੇ ਪਿਟਾਰੇ ਤੋਂ ਅੱਜ ਅਸੀਂ ਤੁਹਾਡੇ ਲਈ ਅਦਾਕਾਰ ਅਕਸ਼ੇ ਕੁਮਾਰ ਨਾਲ ਜੁੜਿਆ ਇਕ ਦਿਲਚਸਪ ਕਿੱਸਾ ਲੈ ਕੇ ਆਏ ਹਾਂ। ਅਕਸ਼ੇ ਕੁਮਾਰ ਬਾਲੀਵੁੱਡ ਦੇ ਟਾਪ ਅਤੇ ਸਭ ਤੋਂ ਵੱਧ ਪੈਸੇ ਲੈਣ ਵਾਲੇ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹਨ। ਅਕਸ਼ੇ ਕੁਮਾਰ ਅੱਜ ਜਿਹੜੇ ਮੁਕਾਮ 'ਤੇ ਹਨ, ਉੱਥੇ ਪਹੁੰਚਣ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ। ਅਕਸ਼ੇ ਆਪਣੀ ਅਦਾਕਾਰੀ ਤੋਂ ਇਲਾਵਾ ਆਪਣੀ ਫਿਟਨੈੱਸ ਲਈ ਵੀ ਜਾਣੇ ਜਾਂਦੇ ਹਨ। ਅਕਸ਼ੇ ਕੁਮਾਰ ਨੇ ਇਕ ਵਾਰ ਖੁਲਾਸਾ ਕੀਤਾ ਸੀ ਕਿ ਕਿਵੇਂ ਉਹ ਚੰਬਲ ਦੇ ਡਾਕੂਆਂ ਨਾਲ ਘਿਰ ਗਏ ਸਨ।


ਟਰੇਨ 'ਚ ਦਾਖਲ ਹੋ ਗਏ ਸਨ ਡਾਕੂ


ਇੱਕ ਸਮੇਂ ਅਕਸ਼ੇ ਕੁਮਾਰ ਵੀ ਚੰਬਲ ਦੇ ਡਾਕੂਆਂ ਦਾ ਸਾਹਮਣਾ ਕਰ ਚੁੱਕੇ ਹਨ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਅਕਸ਼ੇ ਕੋਲ ਕੋਈ ਕੰਮ ਨਹੀਂ ਹੁੰਦਾ ਸੀ। ਉਸ ਦੌਰ 'ਚ ਮਿਲੇ ਹੋਏ ਕੰਮ ਨੂੰ ਉਹ ਬਹੁਤ ਸ਼ਿੱਦਤ ਨਾਲ ਕਰ ਰਹੇ ਸਨ। ਇੱਕ ਵਾਰ ਅਕਸ਼ੇ ਮੁੰਬਈ ਤੋਂ 3-4 ਹਜ਼ਾਰ ਦੀ ਖਰੀਦਦਾਰੀ ਕਰਕੇ ਫਰੰਟੀਅਰ ਮੇਲ 'ਚ ਸਫ਼ਰ ਕਰ ਰਹੇ ਸਨ। ਉਨ੍ਹਾਂ ਕੋਲ ਖਰੀਦਦਾਰੀ ਦਾ ਸਾਰਾ ਸਮਾਨ ਸੀ। ਉਸ ਸਮੇਂ ਅਚਾਨਕ ਟਰੇਨ 'ਚ ਕੁਝ ਆਵਾਜ਼ਾਂ ਆਉਣ ਲੱਗੀਆਂ। ਆਵਾਜ਼ ਸੁਣ ਕੇ ਅਕਸ਼ੇ ਦੀਆਂ ਅੱਖਾਂ ਖੁੱਲ੍ਹ ਗਈਆਂ। ਜਦੋਂ ਉਹ ਜਾਗੇ ਤਾਂ ਉਨ੍ਹਾਂ ਨੇ ਦੇਖਿਆ ਕਿ ਡਾਕੂ ਟਰੇਨ 'ਚ ਦਾਖਲ ਹੋ ਗਏ ਹਨ।


ਚੱਪਲਾਂ ਤਕ ਨਹੀਂ ਛੱਡੀਆਂ


ਅਕਸ਼ੇ ਕੁਮਾਰ ਮੁਤਾਬਕ ਇਸ ਹਾਲਤ 'ਚ ਉਹ ਅੰਦਰੋਂ-ਅੰਦਰੀਂ ਰੋ ਰਹੇ ਸਨ। ਉਹ ਡਾਕੂਆਂ ਤੋਂ ਡਰਦੇ ਸਨ। ਅਕਸ਼ੇ ਕੁਮਾਰ ਨੇ ਕਿਹਾ, "ਮੈਂ ਅਜਿਹੀ ਸਥਿਤੀ 'ਚ ਕੁਝ ਨਹੀਂ ਕਰ ਸਕਦਾ ਸੀ। ਉਨ੍ਹਾਂ ਕੋਲ ਹਥਿਆਰ ਸਨ। ਜੇਕਰ ਉਹ ਰੌਲਾ ਪਾਉਂਦੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੰਦੇ। ਡਾਕੂਆਂ ਨੇ ਮੇਰੀ ਚੱਪਲਾਂ ਨੂੰ ਵੀ ਨਹੀਂ ਛੱਡੀਆਂ।" ਜ਼ਿਕਰਯੋਗ ਹੈ ਕਿ ਅਕਸ਼ੇ ਕੁਮਾਰ ਦਾ ਜਨਮ ਅੰਮ੍ਰਿਤਸਰ 'ਚ ਫ਼ੌਜੀ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਫ਼ੌਜ 'ਚ ਇੱਕ ਅਫਸਰ ਸਨ। ਅਕਸ਼ੇ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹ ਬਗੈਰ ਕਿਸੇ ਸਾਮਾਨ ਦੇ ਦਿੱਲੀ ਸਟੇਸ਼ਨ 'ਤੇ ਉਤਰੇ। ਡਾਕੂ ਉਨ੍ਹਾਂ ਦਾ ਸਾਰਾ ਸਮਾਨ ਆਪਣੇ ਨਾਲ ਲੈ ਗਏ ਸਨ। ਅਕਸ਼ੇ ਕੁਮਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਇਮਰਾਨ ਹਾਸ਼ਮੀ, ਡਾਇਨਾ ਪੇਂਟੀ, ਨੁਸਰਤ ਭਰੂਚ ਨਾਲ ਫ਼ਿਲਮ 'ਸੈਲਫੀ' 'ਚ ਨਜ਼ਰ ਆਉਣਗੇ।