ਮੁੰਬਈ: ਅਮਿਤਾਭ ਬੱਚਨ ਤੇ ਰੇਖਾ ਨੇ ਇਕੱਠੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਦਰਸ਼ਕਾਂ ਨੇ ਦੋਵਾਂ ਦੀ ਜੋੜੀ ਨੂੰ ਰੀਲ ਲਾਈਫ਼ 'ਚ ਹੀ ਨਹੀਂ, ਸਗੋਂ ਅਸਲ ਜ਼ਿੰਦਗੀ 'ਚ ਵੀ ਕਾਫੀ ਪਸੰਦ ਕੀਤਾ ਹੈ।
ਇਸ ਦੇ ਨਾਲ ਹੀ ਆਪਣੇ ਇੱਕ ਇੰਟਰਵਿਊ ਦੌਰਾਨ ਅਦਾਕਾਰ ਤੇ ਨਿਰਦੇਸ਼ਕ ਰਣਜੀਤ ਨੇ ਰੇਖਾ ਤੇ ਅਮਿਤਾਭ ਦੇ ਅਫ਼ੇਅਰ ਬਾਰੇ ਗੱਲ ਕੀਤੀ ਤੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਛੋਟੀ ਜਿਹੀ ਬੇਨਤੀ ਕਾਰਨ ਅਦਾਕਾਰਾ ਨੂੰ ਸਾਲ 1990 'ਚ ਉਨ੍ਹਾਂ ਦੀ ਡਾਇਰੈਕਟ ਫ਼ਿਲਮ 'ਕਰਨਾਮਾ' 'ਚੋਂ ਬਦਲ ਦਿੱਤਾ ਗਿਆ ਸੀ।
ਰਣਜੀਤ ਨੂੰ ਬਾਲੀਵੁੱਡ ਦਾ ਸਭ ਤੋਂ ਖਤਰਨਾਕ ਖਲਨਾਇਕ ਵੀ ਕਿਹਾ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਣਜੀਤ ਨੂੰ ਉਹ ਸਮਾਂ ਯਾਦ ਆ ਗਿਆ ਜਦੋਂ ਉਨ੍ਹਾਂ ਨੇ ਰੇਖਾ ਨੂੰ 'ਕਰਨਾਮਾ' ਫ਼ਿਲਮ ਤੋਂ ਰਿਪਲੇਸ ਕੀਤਾ ਸੀ। ਜਦੋਂ ਰੇਖਾ ਨੂੰ ਆਪਣਾ ਸ਼ੂਟਿੰਗ ਸ਼ੈਡਿਊਲ ਸਵੇਰੇ ਸ਼ਿਫ਼ਟ ਕਰਨਾ ਸੀ ਤਾਂ ਕਿ ਉਹ ਸ਼ਾਮ ਨੂੰ ਅਮਿਤਾਭ ਬੱਚਨ ਨਾਲ ਸਮਾਂ ਬਿਤਾ ਸਕਣ।
ਰਣਜੀਤ ਨੇ ਕਿਹਾ, "ਇੱਕ ਦਿਨ ਰੇਖਾ ਨੇ ਫ਼ੋਨ ਕੀਤਾ ਤੇ ਬੇਨਤੀ ਕੀਤੀ ਕਿ ਕੀ ਮੈਂ ਸਵੇਰ ਦੀ ਸ਼ਿਫਟ 'ਤੇ ਜਾ ਸਕਦੀ ਹਾਂ, ਕਿਉਂਕਿ ਉਹ ਅਮਿਤਾਭ ਬੱਚਨ ਨਾਲ ਸ਼ਾਮ ਬਿਤਾਉਣਾ ਚਾਹੁੰਦੀ ਹੈ।" ਪਰ ਆਪਣੇ ਸ਼ੈਡਿਊਲਿੰਗ ਸਮੱਸਿਆਵਾਂ ਕਾਰਨ, ਫ਼ਿਲਮ ਦੇ ਮੁੱਖ ਅਦਾਕਾਰ ਧਰਮਿੰਦਰ ਨੇ 'ਕਰਨਾਮਾ' 'ਚ ਰੇਖਾ ਦੀ ਬਜਾਏ ਅਨੀਤਾ ਰਾਜ ਨੂੰ ਕਾਸਟ ਕਰਨ ਦੀ ਸਿਫ਼ਾਰਿਸ਼ ਕੀਤੀ। ਖੈਰ, ਆਖਰਕਾਰ ਫ਼ਿਲਮ ਵਿਨੋਦ ਖੰਨਾ ਤੇ ਫਰਹਾ ਰਾਜ ਨਾਲ ਬਣਾਈ ਗਈ।
ਮੀਡੀਆ ਰਿਪੋਰਟਾਂ ਮੁਤਾਬਕ 1984 'ਚ ਇੱਕ ਇੰਟਰਵਿਊ 'ਚ ਰੇਖਾ ਨੇ ਬਿੱਗ ਬੀ ਨਾਲ ਆਪਣੇ ਰਿਸ਼ਤੇ ਤੋਂ ਇਨਕਾਰ ਕਰਨ ਦੀ ਗੱਲ ਕੀਤੀ ਤੇ ਕਿਹਾ, "ਉਨ੍ਹਾਂ ਨੂੰ ਅਜਿਹਾ ਕਿਉਂ ਨਹੀਂ ਕਰਨਾ ਚਾਹੀਦਾ ਸੀ? ਉਨ੍ਹਾਂ ਨੇ ਆਪਣੇ ਅਕਸ, ਆਪਣੇ ਪਰਿਵਾਰ, ਆਪਣੇ ਬੱਚਿਆਂ ਦੀ ਰੱਖਿਆ ਲਈ ਅਜਿਹਾ ਕੀਤਾ। ਲੋਕਾਂ ਨੂੰ ਉਨ੍ਹਾਂ ਲਈ ਮੇਰੇ ਪਿਆਰ ਜਾਂ ਮੇਰੇ ਲਈ ਉਨ੍ਹਾਂ ਦੇ ਪਿਆਰ ਬਾਰੇ ਕਿਉਂ ਪਤਾ ਹੋਣਾ ਚਾਹੀਦਾ ਹੈ? ਮੈਂ ਉਨ੍ਹਾਂ ਨੂੰ ਪਿਆਰ ਕਰਦੀ ਹਾਂ ਤੇ ਉਹ ਮੈਨੂੰ ਪਿਆਰ ਕਰਦੇ ਹਨ, ਬੱਸ! ਜੇ ਉਹ ਇਕੱਲੇ ਮੇਰੇ ਪ੍ਰਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਤਾਂ ਮੈਨੂੰ ਬਹੁਤ ਨਿਰਾਸ਼ਾ ਹੁੰਦੀ।" ਇਸ ਦੇ ਨਾਲ ਹੀ ਰੇਖਾ ਅਜੇ ਵੀ ਸਿੰਗਲ ਹੈ, ਜਦਕਿ ਅਮਿਤਾਭ ਬੱਚਨ ਜਯਾ ਬੱਚਨ ਨਾਲ ਆਪਣੇ ਪਰਿਵਾਰ 'ਚ ਕਾਫੀ ਖੁਸ਼ ਹਨ।
ਇਹ ਵੀ ਪੜ੍ਹੋ: Nora Fatehi ਨੇ Guru Randhawa ਨਾਲ ਸ਼ੇਅਰ ਕੀਤੀ ਤਸਵੀਰ, ਸਮੁੰਦਰ ਕਿਨਾਰੇ ਆਈ ਨਜ਼ਰ, ਆਖਰ ਕੀ ਹੈ ਮਾਮਲਾ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin