Will Smith banned 10 years attending the Oscars other academy event, following slap Chris Rock Academy Awards


Will Smith Banned: 'ਦ ਮੈਨ ਇਨ ਬਲੈਕ' ਐਕਟਰ ਵਿਲ ਸਮਿਥ ਹਾਲਾਂਕਿ ਕਾਫੀ ਮਸ਼ਹੂਰ ਹੈ। ਵਿਲ ਸਮਿਥ ਦੀ ਦੁਨੀਆ ਭਰ ਵਿੱਚ ਬਹੁਤ ਵੱਡੀ ਫੈਨ ਫੋਲੋਇੰਗ ਹੈ। ਲੋਕ ਉਸ ਦੀ ਦਮਦਾਰ ਅਦਾਕਾਰੀ ਅਤੇ ਫਿਲਮਾਂ ਦੇ ਜ਼ਬਰਦਸਤ ਫੈਨ ਹਨ ਪਰ ਇਨ੍ਹੀਂ ਦਿਨੀਂ ਉਹ ਆਪਣੀ ਅਦਾਕਾਰੀ ਲਈ ਨਹੀਂ ਸਗੋਂ ਆਸਕਰ ਨਾਲ ਜੁੜੇ ਵਿਵਾਦ ਕਾਰਨ ਸੁਰਖੀਆਂ 'ਚ ਹਨ। ਇਸ ਦੌਰਾਨ ਉਨ੍ਹਾਂ ਨਾਲ ਜੁੜੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੱਡਾ ਝਟਕਾ ਹੈ।


ਦਰਅਸਲ ਵਿਲ ਸਮਿਥ 'ਤੇ ਕ੍ਰਿਸ ਰੌਕ ਨੂੰ 'ਥੱਪੜ' ਮਾਰਨ ਕਰਕੇ ਸਖ਼ਤ ਕਾਰਵਾਈ ਕਰਦਿਆਂ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਨੇ ਆਸਕਰ 'ਚ ਸ਼ਾਮਲ ਹੋਣ 'ਤੇ 10 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਯਾਨੀ ਹੁਣ ਅਗਲੇ 10 ਸਾਲਾਂ ਤੱਕ ਉਹ ਆਸਕਰ ਦੇ ਕਿਸੇ ਵੀ ਸਮਾਰੋਹ 'ਚ ਹਿੱਸਾ ਨਹੀਂ ਲੈ ਸਕਣਗੇ। ਅਕੈਡਮੀ ਦੇ ਪ੍ਰਧਾਨ ਡੇਵਿਡ ਰੂਬਿਨ ਅਤੇ ਸੀਈਓ ਡੌਨ ਹਡਸਨ ਨੇ ਇੱਕ ਬਿਆਨ ਵਿੱਚ ਕਿਹਾ: “94ਵਾਂ ਆਸਕਰ ਉਨ੍ਹਾਂ ਬਹੁਤ ਸਾਰੇ ਲੋਕਾਂ ਦਾ ਜਸ਼ਨ ਮਨਾਉਣ ਲਈ ਸੀ ਜਿਨ੍ਹਾਂ ਨੇ ਪਿਛਲੇ ਸਾਲ ਸ਼ਾਨਦਾਰ ਕੰਮ ਕੀਤਾ। ਪਰ ਇਸ ਦੌਰਾਨ ਵਿਲ ਸਮਿਥ ਦੇ ਅਣਮਨੁੱਖੀ ਵਿਵਹਾਰ ਨੇ ਸਭ ਨੂੰ ਹੈਰਾਨ ਕਰ ਦਿੱਤਾ।






ਦੱਸ ਦੇਈਏ ਕਿ ਵਿਲ ਸਮਿਥ ਪਹਿਲਾਂ ਹੀ ਅਕੈਡਮੀ ਤੋਂ ਅਸਤੀਫਾ ਦੇ ਚੁੱਕੇ ਹਨ। ਹਾਲ ਹੀ 'ਚ ਮੁਆਫੀ ਮੰਗਦੇ ਹੋਏ ਉਨ੍ਹਾਂ ਨੇ ਇੱਕ ਬਿਆਨ ਜਾਰੀ ਕਰਕੇ ਆਪਣੇ ਫੈਸਲੇ ਦਾ ਐਲਾਨ ਕੀਤਾ।


ਕ੍ਰਿਸ ਰੌਕ ਨੂੰ ਮਾਰਿਆ ਗਿਆ ਸੀ ਥੱਪੜ


ਹਾਲੀਵੁੱਡ ਐਕਟਰ ਵਿਲ ਸਮਿਥ ਨੇ ਆਸਕਰ ਅਕੈਡਮੀ ਅਵਾਰਡ ਸਮਾਰੋਹ 2022 ਦੌਰਾਨ ਪਤਨੀ ਜਾਡਾ ਦੀ ਬਿਮਾਰੀ ਬਾਰੇ ਮਜ਼ਾਕ ਉੱਡਾਉਣ ਲਈ ਕਾਮੇਡੀਅਨ ਕ੍ਰਿਸ ਰੌਕ ਨੂੰ ਸਟੇਜ 'ਤੇ ਜਾ ਕੇ ਥੱਪੜ ਮਾਰਿਆ ਸੀ। ਇਸ ਥੱਪੜ ਦੀ ਗੂੰਜ ਪੂਰੀ ਦੁਨੀਆ ਵਿਚ ਸੁਣਾਈ ਦਿੱਤੀ ਅਤੇ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਗਈ ਸੀ।


ਇਹ ਵੀ ਪੜ੍ਹੋ: Punjab News: ਹਰਿਆਣਾ ਦੇ ਮੰਤਰੀ ਦਾ ਵਿਵਾਦਤ ਬਿਆਨ ਕਿਹਾ, ਪੰਜਾਬ 'ਚ 'ਆਪ' ਵਿਧਾਇਕ ਡਰਾਈਵਰ, ਮਕੈਨਿਕ, ਕਈਆਂ ਨੇ ਨਹੀਂ ਦੇਖੀ ਵਿਧਾਨ ਸਭਾ',,,