Yaariyan 2 Teaser Out: ਬਾਲੀਵੁੱਡ ਅਦਾਕਾਰ ਹਿਮਾਂਸ਼ ਕੋਹਲੀ ਅਤੇ ਰਕੁਲ ਪ੍ਰੀਤ ਸਿੰਘ ਦੀ ਫਿਲਮ 'ਯਾਰੀਆਂ' ਸਾਲ 2014 'ਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਇਹ ਹਿਮਾਸ਼ ਅਤੇ ਰਕੁਲ ਦੀ ਜੋੜੀ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ ਸੀ। ਦੋਹਾਂ ਕਲਾਕਾਰਾਂ ਦੀ ਕੈਮਿਸਟਰੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਹੁਣ 8 ਸਾਲ ਬਾਅਦ ਇਸ ਦਾ ਸੀਕਵਲ 'ਯਾਰੀਆਂ 2' ਰਿਲੀਜ਼ ਹੋਣ ਵਾਲਾ ਹੈ। ਇਸ ਵਿਚਾਲੇ ਫਿਲਮ ਦਾ ਪੋਸਟਰ ਤੋਂ ਬਾਅਦ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਵਾਰ ਫਿਲਮ 'ਚ ਸਿਤਾਰੇ ਪੂਰੀ ਤਰ੍ਹਾਂ ਬਦਲੇ ਹੋਏ ਦਿਖਾਈ ਦੇ ਰਹੇ ਹਨ।


ਦਰਅਸਲ, ਫਿਲਮ ਵਿੱਚ ਹੁਣ ਦਿਵਿਆ ਖੋਸਲਾ ਕੁਮਾਰ, ਮੀਜ਼ਾਨ ਜਾਫਰੀ ਅਤੇ ਪਰਲ ਵੀ ਪੁਰੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਇਸ ਫਿਲਮ ਨਾਲ ਸਬੰਧਤ ਪੋਸਟਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਪੋਸਟਰ 'ਚ ਦਿਵਿਆ ਖੋਸਲਾ ਕੁਮਾਰ ਦੁਲਹਨ ਦੇ ਲੁੱਕ 'ਚ ਨਜ਼ਰ ਆਈ। ਜਦਕਿ ਪਰਲ ਵੀ ਪੁਰੀ ਲਾੜੇ ਦੇ ਰੂਪ 'ਚ ਨਜ਼ਰ ਆਏ। ਪੋਸਟਰ 'ਚ ਮੀਜ਼ਾਨ ਵੀ ਨਜ਼ਰ ਆਏ, ਜਦਕਿ ਅਦਾਕਾਰਾ ਨੇ ਦੋਹਾਂ ਦੇ ਮੋਢਿਆਂ 'ਤੇ ਹੱਥ ਰੱਖਿਆ ਸੀ। ਨਾਲ ਹੀ, ਇਕ ਗੱਲ ਨੇ ਸਭ ਦਾ ਧਿਆਨ ਖਿੱਚਿਆ, ਉਹ ਇਹ ਹੈ ਕਿ ਅਭਿਨੇਤਰੀ ਨੇ ਆਪਣੇ ਹੱਥਾਂ ਵਿੱਚ ਸਿਗਰੇਟ ਫੜੀ ਹੋਈ ਸੀ ਅਤੇ ਉਹ ਸਿਗਰਟ ਪੀ ਰਹੀ ਸੀ। ਪੋਸਟਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ 'ਚ ਫਿਲਮ ਨੂੰ ਲੈ ਕੇ ਉਤਸ਼ਾਹ ਵਧ ਗਿਆ ਹੈ। ਇਸ ਵਿਚਾਲੇ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਦਿਵਿਆ ਦੀਆਂ ਹਰਕਤਾਂ ਦੇਖ ਤੁਸੀ ਵੀ ਹੈਰਾਨ ਹੋ ਜਾਵੋਗੇ। ਇਸ ਟੀਜ਼ਰ ਨੇ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਦੁੱਗਣਾ ਕਰ ਦਿੱਤਾ ਹੈ।






ਇਹ ਪੋਸਟਰ ਦਿਵਿਆ ਖੋਸਲਾ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਤੋਂ ਸ਼ੇਅਰ ਕੀਤਾ ਹੈ, ਜਿਸ ਦੇ ਕੈਪਸ਼ਨ 'ਚ ਉਸ ਨੇ ਇਸ ਫਿਲਮ ਨੂੰ ਲੈ ਕੇ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਇਸ ਨੂੰ ਆਪਣੀ ਮਾਂ ਦਾ ਆਸ਼ੀਰਵਾਦ ਦੱਸਿਆ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਟੀਜ਼ਰ 10 ਅਗਸਤ ਯਾਨਿ ਅੱਜ ਰਿਲੀਜ਼ ਹੋ ਚੁੱਕਿਆ ਹੈ। ਫਿਲਮ 'ਚ ਤਿੰਨ ਮੁੱਖ ਕਲਾਕਾਰਾਂ ਤੋਂ ਇਲਾਵਾ ਅਨਸਵਰਾ ਰੰਜਨ, ਵਰੀਨਾ ਹੁਸੈਨ, ਯਸ਼ ਦਾਸਗੁਪਤਾ, ਪ੍ਰਿਆ ਪ੍ਰਕਾਸ਼ ਵਾਰੀਅਰ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਪ੍ਰਸ਼ੰਸਕ ਸਾਰੇ ਸਿਤਾਰਿਆਂ ਨੂੰ ਪਰਫਾਰਮ ਕਰਦੇ ਦੇਖਣ ਲਈ ਕਾਫੀ ਉਤਸੁਕ ਹਨ ਪਰ ਫਿਲਹਾਲ ਫਿਲਮ ਕਦੋਂ ਰਿਲੀਜ਼ ਹੋਵੇਗੀ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।