ਮੁੰਬਈ: ਸ਼ਾਹਰੁਖ ਖਾਨ ਨੇ ਆਪਣੀ ਆਉਣ ਵਾਲੀ ਫਿਲਮ ਦੇ ਟਾਈਟਲ ਦਾ ਐਲਾਨ ਕੀਤਾ ਹੈ। 'ਰਾਂਝਨਾ' ਤੇ 'ਤੰਨੂ ਵੈਡਜ਼ ਮੰਨੂ' ਵਰਗੀਆਂ ਫਿਲਮਾਂ ਬਣਾਉਣ ਵਾਲੇ ਅਨੰਦ ਐਲ ਰਾਏ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਦਾ ਨਾਂ 'ਜ਼ੀਰੋ' ਹੈ। ਲੰਮੇ ਸਮੇਂ ਤੋਂ ਸ਼ਾਹਰੁਖ ਖਾਨ ਤੇ ਨਿਰਦੇਸ਼ਕ ਅਨੰਦ ਐਲ ਰਾਏ ਦੀ ਆਉਣ ਵਾਲੀ ਇਸ ਫਿਲਮ ਦੇ ਟਾਈਟਲ ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ ਸੀ।

https://twitter.com/iamsrk/status/947792058655301637

ਇਸ ਫਿਲਮ ਵਿੱਚ ਸ਼ਾਹਰੁਖ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਮੁੱਖ ਭੂਮਿਕਾ ਵਿੱਚ ਹਨ। ਇੱਕ ਮਿੰਟ ਦੇ ਟੀਜ਼ਰ ਬੇਹੱਦ ਰੋਮਾਂਚਕ ਹੈ। ਫਿਲਮ ਵਿੱਚ ਸ਼ਾਹਰੁਖ ਖਾਨ ਬੌਣੇ ਦੇ ਰੂਪ ਵਿੱਚ ਮੁਹੰਮਦ ਰਫੀ ਦੇ ਗਾਣੇ ਉੱਪਰ ਡਾਂਸ ਕਰ ਰਹੇ ਹਨ ਜਿਸ ਦਾ ਟਾਈਟਲ ਹੈ "ਇਸ ਦੀਵਾਨੇ ਦਿਲ ਨੇ ਕਿਆ ਜਾਦੂ ਚਲਾਇਆ"।

ਇਹ ਫਿਮਲ 21 ਦਸੰਬਰ 2018 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।