ਮੁੰਬਈ: ਹਾਲੀਵੁੱਡ ਸਟਾਰ ਐਂਜਲੀਨਾ ਜੌਲੀ ਤੇ ਬ੍ਰੈਡ ਪਿਟ ਫੇਮਸ ਜੋੜੀ ਰਹੇ ਹਨ। ਲੰਮੇ ਰਿਲੇਸ਼ਨਸ਼ਿਪ ਤੋਂ ਬਾਅਦ 2006 ‘ਚ ਖ਼ਬਰ ਆਈ ਸੀ ਕਿ ਐਂਜਲੀਨਾ ਮਾਂ ਬਣਨ ਵਾਲੀ ਹੈ। ਇਸ ਦੌਰਾਨ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਕਬੂਲਿਆ। ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਟਿੱਕ ਸਕਿਆ ਤੇ ਦੋਵੇਂ ਰਜ਼ਾਮੰਦੀ ਦੇ ਨਾਲ ਵੱਖ ਹੋ ਗਏ। ਇਸ ਤੋਂ ਬਾਅਦ ਬ੍ਰੈਡਪਿਟ ਮੀਡੀਆ ਤੇ ਫ਼ਿਲਮਾਂ ਤੋਂ ਦੂਰ ਹੋ ਗਏ। ਲੰਬੇ ਸਮੇਂ ਬਾਅਦ ਪਿਟ ਨੇ ਵਾਪਸੀ ਕੀਤੀ।
ਇੱਕ ਵੱਡੇ ਚੈਨਲ ਨਾਲ ਗੱਲ ਕਰਦਿਆਂ ਬ੍ਰੈਡਪਿਟ ਨੇ ਆਪਣੇ ਤਲਾਕ ਦੇ ਦੌਰਾਨ ਗੁਜ਼ਰੇ ਦੌਰ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਤਲਾਕ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਡੇਢ ਸਾਲ ਸ਼ਰਾਬ ਦੇ ਨਸ਼ੇ ‘ਚ ਗੁਜ਼ਾਰੇ ਸੀ। ਪਿਟ ਨੇ ਕਿਹਾ ਕਿ ਉਹ ਜਾਣਦੇ ਸੀ ਕਿ ਇਹ ਗਲਤ ਹੈ ਪਰ ਇਹ ਬੇਹੱਦ ਮੁਸ਼ਕਿਲ ਦੌਰ ਸੀ।
ਪਿਟ ਨੇ ਕਿਹਾ ਕਿ ਉਹ ਨਸ਼ੇ ਦੀ ਦੁਨੀਆ ਤੋਂ ਬਾਹਰ ਆਉਣਾ ਚਾਹੁੰਦੇ ਸੀ ਜਿਸ ਲਈ ਉਨ੍ਹਾਂ ਨੇ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਨੇ ਆਪਣਾ ਦਰਦ ਸ਼ੇਅਰ ਕਰਨ ਲਈ ਰਿਹੈਵ ਗਰੁੱਪ ਵੀ ਜੁਆਇੰਨ ਕੀਤਾ ਤਾਂ ਜੋ ਆਪਣਾ ਦਰਦ ਸਾਂਝਾ ਕਰ ਸਕਣ।
ਹਾਲੀਵੁੱਡ ਐਕਟਰ ਬ੍ਰੈਡ ਪਿਟ ਦਾ ਕਹਿਣਾ ਹੈ ਕਿ ਆਪਣੀ ਪ੍ਰੋਡਕਸ਼ਨ ਕੰਪਨੀ ਪਲਾਨ ਬੀ ‘ਤੇ ਫੋਕਸ ਕਰਨ ਲਈ ਉਹ ਐਕਟਿੰਗ ਤੋਂ ਦੂਰੀ ਬਣਾਉਨ ਦੀ ਪਲਾਨਿੰਗ ਕਰ ਰਹੇ ਹਨ। ਇਸ ਦੇ ਨਾਲ ਉਹ ਲੈਂਡਸਕੇਪਿੰਗ ਤੇ ਸਕਲਪਟਿੰਗ ਦੇ ਆਪਣੇ ਸੌਕ ਨੂੰ ਵੀ ਪੂਰਾ ਕਰਨਾ ਚਾਹੁੰਦੇ ਹਨ।
ਐਂਜਲੀਨਾ ਜੌਲੀ ਨਾਲ ਤਲਾਕ ਤੋਂ ਬਾਅਦ ਬ੍ਰੈਡਪਿਟ ਨੇ ਨਸ਼ੇ ਤੇ ਸ਼ਰਾਬ ‘ਚ ਗੁਜ਼ਾਰੇ ਢੇਡ ਸਾਲ, ਹੁਣ ਫ਼ਿਲਮਾਂ ਤੋਂ ਬਣਾਈ ਦੂਰੀ
ਏਬੀਪੀ ਸਾਂਝਾ
Updated at:
06 Sep 2019 06:10 PM (IST)
ਹਾਲੀਵੁੱਡ ਸਟਾਰ ਐਂਜਲੀਨਾ ਜੌਲੀ ਤੇ ਬ੍ਰੈਡ ਪਿਟ ਫੇਮਸ ਜੋੜੀ ਰਹੇ ਹਨ। ਲੰਮੇ ਰਿਲੇਸ਼ਨਸ਼ਿਪ ਤੋਂ ਬਾਅਦ 2006 ‘ਚ ਖ਼ਬਰ ਆਈ ਸੀ ਕਿ ਐਂਜਲੀਨਾ ਮਾਂ ਬਣਨ ਵਾਲੀ ਹੈ। ਇਸ ਦੌਰਾਨ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਕਬੂਲਿਆ। ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਟਿੱਕ ਸਕਿਆ ਤੇ ਦੋਵੇਂ ਰਜ਼ਾਮੰਦੀ ਦੇ ਨਾਲ ਵੱਖ ਹੋ ਗਏ।
- - - - - - - - - Advertisement - - - - - - - - -