ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਦੇ ਚਾਹੁਣ ਵਾਲੇ ਪੂਰੀ ਦੁਨੀਆ ਵਿੱਚ ਹਨ। ਕਿਸੇ ਪੰਜਾਬੀ ਸਿੰਗਰ ਨੇ ਗੀਤ ਵੀ ਗਾਇਆ ਹੈ ਕਿ ਲੋਕੀ ਦੁਨੀਆ `ਚ ਵੱਸਦੇ ਬਥੇਰੇ ਪੰਜਾਬੀਆਂ ਦੀ ਸ਼ਾਨ ਵੱਖਰੀ। ਅੱਜ ਪੰਜਾਬੀਆਂ ਦੀ ਸ਼ਾਨ ਪੂਰੀ ਦੁਨੀਆ ਵਿੱਚ ਹੈ। 


ਪੰਜਾਬੀ ਇੰਡਸਟਰੀ ਨੂੰ ਪਿਛਲੇ ਕੁੱਝ ਸਾਲਾਂ `ਚ ਦੇਸ਼ ਦੁਨੀਆ `ਚ ਲਾਜਵਾਬ ਪ੍ਰਸਿੱਧੀ ਮਿਲੀ ਹੈ। ਤਾਂ ਪੰਜਾਬੀ ਸਿੰਗਰਾਂ ਤੇ ਐਕਟਰਾਂ ਦੀ ਸੋਸ਼ਲ ਮੀਡੀਆ `ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। 


ਅੱਜ ਅਸੀਂ ਤੁਹਾਡੇ ਲਈ ਇੱਕ ਸਵਾਲ ਲੈਕੇ ਆਏ ਹਾਂ। ਕੀ ਤੁਸੀਂ ਇਸ ਤਸਵੀਰ ਨੂੰ ਦੇਖ ਕੇ ਪਹਿਚਾਣ ਸਕਦੇ ਹੋ ਕਿ ਇਹ ਕਿਹੜੀ ਪੰਜਾਬੀ ਸਿੰਗਰ ਹੈ। ਪਹਿਲਾਂ ਤਸਵੀਰ ਦੇਖ ਲਓ:




ਇਸ ਪੰਜਾਬੀ ਸਿੰਗਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਨਵੀਂ ਬੁਲੰਦੀਆਂ `ਤੇ ਪਹੁੰਚਾਇਆ। ਇਹ ਆਪਣੇ ਜ਼ਮਾਨੇ ਦੀ ਜ਼ਬਰਦਸਤ ਸਿੰਗਰ ਰਹੀ ਹੈ। ਆਪਣੇ ਗਾਇਕੀ ਦੇ ਕਰੀਅਰ `ਚ ਇਸ ਸਿੰਗਰ ਨੇ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਗੀਤ ਦਿਤਾ ਹੈ। 


ਤਾਂ ਹੁਣ ਸਸਪੈਂਸ ਤੋਂ ਪਰਦਾ ਚੁੱਕ ਕੇ ਅਸੀਂ ਤੁਹਾਨੂੰ ਦਸਦੇ ਹਾਂ ਕਿ ਇਹ ਕੌਣ ਹੈ। ਇਹ ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਹੈ। ਜੀ ਹਾਂ, ਇਹ ਬਚਪਨ ਦੀ ਤਸਵੀਰ ਮਿਸ ਪੂਜਾ ਦੀ ਹੈ। ਇਸ ਤਸਵੀਰ ਨੂੰ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤਾ ਹੈ। ਪੂਜਾ ਨੇ ਵੀਡੀਓ `ਚ ਆਪਣੀਆਂ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਵਿੱਚ ਇਹ ਤਸਵੀਰ ਵੀ ਸ਼ਾਮਲ ਸੀ। 









ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਨੇ ਆਪਣੇ ਕਰੀਅਰ `ਚ ਸੁਪਰਹਿੱਟ ਗੀਤ ਦਿਤੇ ਹਨ। ਉਸ ਦੇ ਸੁਪਰਹਿੱਟ ਗੀਤਾਂ ਚੋਂ ਸੀਟੀ ਮਾਰ ਕੇ ਬੁਲਾਉਣੋ ਹਟ ਜਾ, ਪੈਟਰੋਲ, ਜੱਟੀਟਿਊਡ ਵਰਗੇ ਸੁਪਰਹਿੱਟ ਗੀਤ ਦਿਤੇ ਹਨ। ਮਿਸ ਪੂਜਾ ਬਾਰੇ ਇਹ ਗੱਲ ਕਹੀ ਜਾਂਦੀ ਸੀ ਕਿ ਉਸ ਦੇ ਹੱਥ `ਚ ਪਾਰਸ ਦੀ ਛੋਹ ਹੈ। ਜਿਹੜਾ ਵੀ ਕੋਈ ਸਿੰਗਰ ਉਸ ਨਾਲ ਗੀਤ ਗਾ ਲੈਂਦਾ ਹੈ ਉਹ ਇੰਡਸਟਰੀ ;ਚ ਹਿੱਟ ਹੋ ਜਾਂਦਾ ਹੈ।


ਮਿਸ ਪੂਜਾ ਨੇ 2010 `ਚ ਫ਼ਿਲਮ ਨਿਰਮਾਤਾ ਰੋਮੀ ਟਾਹਲੀ ਨਾਲ ਵਿਆਹ ਕੀਤਾ। ਉਨ੍ਹਾਂ ਦਾ ਇੱਕ ਬੇਟਾ ਵੀ ਹੈ। ਮਿਸ ਪੂਜਾ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਟ ਰਹਿੰਦੀ ਹੈ। ਸੋਸ਼ਲ ਮੀਡੀਆ `ਤੇ ਉਸ ਦੇ 1.8 ਮਿਲੀਅਨ ਯਾਨਿ 18 ਲੱਖ ਫ਼ਾਲੋਅਰਜ਼ ਹਨ।