Drake Tests Positive For COVID 19: ਡਰੇਕ ਕੋਵਿਡ ਪੌਜ਼ਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਯੰਗ ਮਨੀ ਰੀਯੂਨੀਅਨ ਕੰਸਰਟ ਕੈਂਸਲ ਕਰਨਾ ਪਿਆ। ਇਸ ਬਾਰੇ ਡਰੇਕ ਨੇ ਆਪਣੀ ਇੰਸਟਾਗ੍ਰਾਮ `ਤੇ ਸਟੋਰੀ ਪਾ ਕੇ ਜਾਣਕਾਰੀ ਸ਼ੇਅਰ ਕੀਤੀ।
ਦਸ ਦਈਏ ਕਿ ਯੰਗ ਮਨੀ ਰੀਯੂਨੀਅਨ ਕੰਸਰਟ ਵਿੱਚ ਦਿੱਗਜ ਸਿੰਗਰ ਤੇ ਰੈਪਰ ਹਿੱਸਾ ਲੈ ਰਹੇ ਹਨ, ਪਰ ਹੁਣ ਇਸ ਨੂੰ ਰੱਦ ਕਰ ਦਿਤਾ ਗਿਆ ਹੈ। ਉਸ ਦੇ ਕੰਸਰਟ ਵਿੱਚ ਨਿੱਕੀ ਮਿਨਾਜ ਤੇ ਲਿਲ ਵੇਨ ਵੀ ਹਿੱਸਾ ਲੈਣ ਵਾਲੇ ਸਨ।
ਡਰੇਕ ਦਾ "ਅਕਤੂਬਰ ਵਰਲਡ ਵੀਕਐਂਡ" ਇੱਕ ਤਿੰਨ ਦਿਨਾਂ ਦਾ ਇਵੈਂਟ ਸੀ ਜੋ 28 ਜੁਲਾਈ ਨੂੰ "ਆਲ ਕੈਨੇਡੀਅਨ ਨੌਰਥ ਸਟਾਰਸ" ਪ੍ਰਦਰਸ਼ਨ ਨਾਲ ਸ਼ੁਰੂ ਹੋਇਆ ਸੀ ਅਤੇ 29 ਵੇਂ ਦਿਨ ਲਿਲ ਵੇਨ ਅਤੇ ਕ੍ਰਿਸ ਬ੍ਰਾਊਨ ਦੀ ਵਿਸ਼ੇਸ਼ਤਾ ਵਾਲੇ ਇੱਕ ਸ਼ੋਅ ਨਾਲ ਜਾਰੀ ਰਿਹਾ। ਸੋਮਵਾਰ ਰਾਤ ਦਾ ਸ਼ੋਅ ਟੋਰਾਂਟੋ ਵਿੱਚ ਬਡਵਾਈਜ਼ਰ ਸਟੇਜ 'ਤੇ ਸ਼ੋਅ ਦੀ ਸਤਰ ਨੂੰ ਖਤਮ ਕਰਨ ਲਈ ਤਹਿ ਕੀਤਾ ਗਿਆ ਸੀ ।
ਆਪਣੇ ਪਿਛਲੇ ਕੈਨੇਡੀਅਨ ਨੋਰਥ ਸਟਾਰ ਸ਼ੋਅ `ਚ ਡਰੇਕ ਨੇ ਆਪਣੇ ਪਸੰਦੀਦਾ ਨੈਲੀ ਫ਼ਰਟਾਡੋ ਦਾ ਸਵਾਗਤ ਕੀਤਾ ਸੀ। ਯਾਨਿ ਕਿ ਡਰੇਕ ਨੇ ਨੈਲੀ ਨਾਲ ਸਟੇਜ ਸ਼ੇਅਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸੰਗੀਤ ਨੇ ਕਿਵੇਂ ਡਰੇਕ ਦੀ ਜ਼ਿੰਦਗੀ `ਚ ਕੰਮ ਕੀਤਾ ਸੀ ।
ਫ਼ਿਲਹਾਲ ਡਰੇਕ ਦਾ ਕੋਵਿਡ ਟੈਸਟ ਪੌਜ਼ਟਿਵ ਆਉਣ ਤੋਂ ਉਸ ਨੂੰ ਆਪਣੇ ਫ਼ਿਊਚਰ ਪਲਾਨਜ਼ ਨੂੰ ਕੁੱਝ ਚਿਰ ਲਈ ਟਾਲਣਾ ਪੈ ਰਿਹਾ ਹੈ । ਇਸ ਸਾਲ ਡਰੇਕ ਕੋਲ ਕਾਫ਼ੀ ਪ੍ਰੋਜੈਕਟ ਸਨ। ਹਾਲ ਹੀ `ਚ ਉਨ੍ਹਾਂ ਨੇ ਆਪਣੇ ਇੱਕ ਮਿਊਜ਼ਿਕ ਕੰਸਰਟ `ਚ ਸਿੱਧੂ ਮੂਸੇਵਾਲਾ ਦੇ ਨਾਂ ਤੇ ਫ਼ੋਟੋ ਵਾਲੀ ਟੀ ਸ਼ਰਟ ਪਹਿਨੀ ਸੀ, ਜਿਸ ਦਾ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ ।