ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਅੱਜ ਜਨਮ ਦਿਨ ਹੈ। 6 ਜਨਵਰੀ, 1984 ਨੂੰ ਜਨਮੇ ਦਿਲਜੀਤ ਨੇ ਬਹੁਤ ਮਿਹਨਤ ਸਦਕਾ ਮਨੋਰੰਜਨ ਜਗਤ 'ਚ ਇਕ ਮੁਕਾਮ ਹਾਸਲ ਕੀਤਾ ਹੈ। ਜਲੰਧਰ ਦੇ ਪਿੰਡ ਦੋਸਾਂਝ ‘ਚ ਪੈਦਾ ਹੋਇਆ ਇਹ ਗੱਭਰੂ ਆਪਣੀ ਪੋਚਵੀਂ ਪੱਗ ਅਤੇ ਵੱਖਰੇ ਸਟਾਇਲ ਲਈ ਜਾਣਿਆ ਜਾਂਦਾ ਹੈ।
ਓ-ਅ ਤੋਂ ਸ਼ੁਰੂਆਤ ਕਰਨ ਵਾਲੇ ਦਿਲਜੀਤ ਨੇ ਸੰਨ 2000 ਵਿੱਚ ਮਿਊਜ਼ਿਕ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖਿਆ, ਜਿਸ ਤੋਂ ਬਾਅਦ ਉਸਨੇ ਮੁੜ ਕੇ ਕਦੀ ਪਿੱਛੇ ਨਹੀਂ ਦੇਖਿਆ। ਇਸ ਤੋਂ ਬਾਅਦ ਐਲਬਮ ‘ਦਿਲ’ ਨੇ ਜਿੱਥੇ ਲੋਕਾਂ ਦੇ ਦਿਲ ‘ਚ ਵੱਖਰੀ ਥਾਂ ਬਣਾਈ, ਉਥੇ ਹੀ ਫਿਲਮਾਂ ਰਾਹੀਂ ਵੀ ਉਸਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਦਿਲਜੀਤ ਦੋਸਾਂਝ ਟ੍ਰੈਂਡਿੰਗ ਗਾਇਕ ਤੇ ਅਦਾਕਾਰ ਹੈ ਜੋ ਸਮੇਂ ਦੀ ਨਬਜ਼ ਖੂਬ ਪਛਾਣਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਲਜੀਤ ਦੋਸਾਂਝ ਨੂੰ ਉਨਾਂ ਦੇ ਜਨਮ ਦਿਵਸ ਮੌਕੇ ਟਵੀਟ ਜ਼ਰੀਏ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ