ਅਮੈਲੀਆ ਪੰਜਾਬੀ ਦੀ ਰਿਪੋਰਟ


Carry On Jatta Box Office Collection Day 1: ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਆਖਰਕਾਰ ਰਿਲੀਜ਼ ਹੋ ਗਈ ਹੈ। ਫਿਲਮ ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸ ਗੱਲ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਫਿਲਮ ਨੇ ਪਹਿਲੇ ਹੀ ਦਿਨ 10 ਕਰੋੜ ਦੀ ਕਮਾਈ ਕੀਤੀ ਹੈ। ਪਹਿਲੇ ਦਿਨ 10 ਕਰੋੜ ਦੀ ਕਮਾਈ ਕਰਨ ਵਾਲੀ 'ਕੈਰੀ ਆਨ ਜੱਟਾ 3' ਪਹਿਲੀ ਪੰਜਾਬੀ ਫਿਲਮ ਹੈ। ਪੰਜਾਬੀ ਸਿਨੇਮਾ ਲਈ ਇਹ ਬੜੀ ਮਾਣ ਵਾਲੀ ਗੱਲ ਹੈ। ਹਾਲਾਂਕਿ ਇਹ ਅੰਕੜੇ ਪੂਰੀ ਦੁਨੀਆ 'ਚ ਸਾਹਮਣੇ ਆਏ ਹਨ। ਪੂਰੀ ਦੁਨੀਆ 'ਚ 10 ਕਰੋੜ ਕਮਾਉਣ ਵਾਲੀ 'ਕੈਰੀ ਆਨ ਜੱਟਾ 3' ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਕੋਈ ਪੰਜਾਬੀ ਫਿਲਮ ਇਹ ਜਾਦੂਈ ਅੰਕੜਾ ਛੂਹਣ 'ਚ ਕਾਮਯਾਬ ਨਹੀਂ ਹੋ ਸਕੀ ਸੀ। 


ਇਹ ਵੀ ਪੜ੍ਹੋ: 'ਮੈਂ ਤਾਲੀ ਬਜਾਤੀ ਨਹੀਂ, ਬਜਵਾਤੀ ਹੂੰ', ਸੁਸ਼ਮਿਤਾ ਸੇਨ ਦੇ ਜ਼ਬਰਦਸਤ ਡਾਇਲੌਗ ਨਾਲ 'ਤਾਲੀ' ਦਾ ਮੋਸ਼ਨ ਪੋਸਟਰ ਰਿਲੀਜ਼


'ਕੈਰੀ ਆਨ ਜੱਟਾ 3' ਦੀ ਪਹਿਲੇ ਦਿਨ ਦੀ ਧਮਾਕੇਦਾਰ ਪਰਫਾਰਮੈਂਸ ਤੋਂ ਬਾਅਦ ਹੁਣ ਫਿਲਮ ਤੋਂ ਉਮੀਦਾਂ ਹੋਰ ਵਧ ਗਈਆਂ ਹਨ। ਹੁਣ ਫਿਲਮ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਇਹ ਫਿਲਮ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ 100 ਕਰੋੜ ਕਮਾਈ ਕਰਨ ਵਾਲੀ ਫਿਲਮ ਬਣ ਸਕਦੀ ਹੈ। ਸੋਨਮ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਸਪੈਸ਼ਲ ਪੋਸਟ ਸ਼ੇਅਰ ਕਰਕੇ ਫਿਲਮ ਦੇ ਪਹਿਲੇ ਦਿਨ ਦੇ ਕਲੈਕਸ਼ਨ ਦਾ ਅੰਕੜਾ ਸ਼ੇਅਰ ਕੀਤ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਫੈਨਜ਼ ਨੂੰ ਫਿਲਮ ਨੂੰ ਅਥਾਹ ਪਿਆਰ ਦੇਣ ਲਈ ਧੰਨਵਾਦ ਵੀ ਕੀਤਾ ਹੈ। ਦੇਖੋ ਸੋਨਮ ਦੀ ਪੋਸਟ:









ਕੀ ਫਿਲਮ ਕਮਾ ਸਕੇਗੀ 100 ਕਰੋੜ?
ਪਹਿਲੇ ਦਿਨ ਦੀ ਕਮਾਈ ਨੂੰ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ। ਕਿਉਂਕਿ ਲੋਕਾਂ 'ਚ ਇਸ ਫਿਲਮ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਦੂਜਾ ਇਸ ਫਿਲਮ ਲਈ ਪੂਰੇ ਦੇਸ਼ ਭਰ ਵਿੱਚ ਐਕਸਾਈਟਮੈਂਟ ਹੈ, ਕਿਉਂਕਿ ਫਿਲਮ ਦੀ ਪ੍ਰਮੋਸ਼ਨ ਇਸ ਵਾਰ ਗਿੱਪੀ ਗਰੇਵਾਲ ਨੇ ਪੂਰੇ ਦਿਮਾਗ਼ ਲਗਾ ਕੇ ਕੀਤੀ ਹੈ। ਉਨ੍ਹਾਂ ਨੇ ਸ਼ਾਨਦਾਰ ਰਣਨੀਤੀ ਖੇਡੀ ਅਤੇ ਫਿਲਮ ਦਾ ਟਰੇਲਰ ਆਮਿਰ ਖਾਨ ਤੋਂ ਲੌਂਚ ਕਰਵਾਇਆ। ਇਸ ਨਾਲ ਵੀ ਫਿਲਮ ਨੂੰ ਕਾਫੀ ਜ਼ਿਆਦਾ ਫਾਇਦਾ ਹੋਇਆ ਸੀ। 


ਦੂਜੀ ਗੱਲ ਫਿਲਮ ਦੀ ਪੂਰੀ ਟੀਮ ਨੇ 'ਕਪਿਲ ਸ਼ਰਮਾ ਸ਼ੋਅ' 'ਚ ਜਾ ਕੇ ਫਿਲਮ ਨੂੰ ਪ੍ਰਮੋਟ ਕੀਤਾ। ਇਸ ਦੇ ਨਾਲ ਨਾਲ ਪੂਰੇ ਦੇਸ਼ 'ਚ ਫਿਲਮ ਲਈ ਕਰੇਜ਼ ਪੈਦਾ ਹੋਇਆ। ਕਿਉਂਕਿ ਕਪਿਲ ਸ਼ਰਮਾ ਦਾ ਸ਼ੋਅ ਭਾਰਤ ਦੇ ਹਰ ਘਰ ਵਿੱਚ ਦੇਖਿਆ ਜਾਂਦਾ ਹੈ। 


ਤੀਜੀ ਗੱਲ ਫਿਲਮ ਦੇ ਗਾਣੇ ਇਸ ਵਾਰ ਬਹੁਤ ਹੀ ਖੂਬਸੂਰਤ ਲੋਕੇਸ਼ਨਾਂ 'ਤੇ ਸ਼ੂਟ ਕੀਤੇ ਗਏ ਹਨ। ਕੈਮਰੇ 'ਚ ਦੇਸ਼ ਦੀਆਂ ਵੱਖ ਵੱਖ ਥਾਵਾਂ ਨੂੰ ਬੜੀ ਖੂਬਸੂਰਤੀ ਨਾਲ ਕੈਦ ਕੀਤਾ ਗਿਆ ਹੈ। ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਫਿਲਮ ਨੂੰ ਇਸ ਵਾਰ ਬਾਲੀਵੁੱਡ ਟੱਚ ਦੇਣ ਦੀ ਭਰਪੂਰ ਕੋਸ਼ਿਸ ਕੀਤੀ ਗਈ ਹੈ। ਇਸ ਲਈ ਵੀ ਇਹ ਫਿਲਮ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ।


ਫਿਲਮ ਦੀ ਕਹਾਣੀ ਵੀ ਜ਼ਬਰਦਸਤ ਹੈ ਨਾਲ ਹੀ ਥੋੜੀ ਅਲੱਗ ਵੀ ਹੈ। ਇਸ ਲਈ ਵੀ ਇਸ ਫਿਲਮ ਨੂੰ ਦੇਖਣ ਲਈ ਦਰਸ਼ਕ ਹਾਲੇ ਲੰਬੇ ਸਮੇਂ ਤੱਕ ਥੀਏਟਰਾਂ ਦਾ ਰੁਖ ਕਰਦੇ ਰਹਿਣਗੇ। ਇਹ ਸਾਰੀਆਂ ਗੱਲਾਂ ਮਿਲ ਕੇ ਇਹ ਇਸ਼ਾਰਾ ਕਰ ਰਹੀਆਂ ਹਨ ਕਿ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ 'ਕੈਰੀ ਆਨ ਜੱਟਾ 3' 100 ਕਰੋੜ ਦਾ ਜਾਦੂਈ ਅੰਕੜਾ ਛੂਹਣ ਵਾਲੀ ਪਹਿਲੀ ਫਿਲਮ ਬਣ ਸਕਦੀ ਹੈ।