Rapper Badshah: ਭਾਰਤ ਦੇ ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇਕ ਮੀਡੀਆ ਕੰਪਨੀ ਨੇ ਉਨ੍ਹਾਂ 'ਤੇ ਕਾਨੂੰਨੀ ਸਮਝੌਤੇ ਦਾ ਸਨਮਾਨ ਨਾ ਕਰਨ ਦਾ ਦੋਸ਼ ਲਾਉਂਦਿਆਂ ਹੋਇਆਂ ਮਾਮਲਾ ਦਰਜ ਕੀਤਾ ਹੈ। 

Continues below advertisement

ਗਾਇਕ ਵਿਰੁੱਧ ਕਰਨਾਲ ਜ਼ਿਲ੍ਹਾ ਅਦਾਲਤ ਵਿੱਚ ਦਰਜ ਕੀਤਾ ਗਿਆ ਕੇਸ

ਕੰਪਨੀ ਦਾ ਦਾਅਵਾ ਹੈ ਕਿ 'ਬਾਵਲਾ' ਨਾਂ ਦੇ ਟਰੈਕ ਦੇ ਨਿਰਮਾਣ ਅਤੇ ਪ੍ਰਚਾਰ ਨਾਲ ਸਬੰਧਤ ਸਾਰੀਆਂ ਸੇਵਾਵਾਂ ਪੂਰੀਆਂ ਕਰ ਲਈਆਂ ਗਈਆਂ ਹਨ ਪਰ ਬਾਦਸ਼ਾਹ ਇਸ ਪ੍ਰਾਜੈਕਟ ਦੇ ਨਿਰਮਾਣ ਲਈ ਬਕਾਇਆ ਭੁਗਤਾਨ ਕਰਨ ਵਿੱਚ ਅਸਫਲ ਰਹੇ ਹਨ। ਦੱਸ ਦਈਏ ਕਿ ਗਾਇਕ ਵਿਰੁੱਧ ਕਰਨਾਲ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਰਜ ਕੀਤਾ ਗਿਆ ਹੈ।

Continues below advertisement

ਕਈ ਵਾਰ ਭੇਜਿਆ ਗਿਆ ਸੀ ਨੋਟਿਸ ਪਰ ਹੁਣ ਲੈਣਾ ਪਿਆ ਕਾਨੂੰਨ ਦਾ ਸਹਾਰਾ

ਸ਼ਿਕਾਇਤਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਈ ਵਾਰ ਗਾਇਕ ਨੂੰ ਨੋਟਿਸ ਭੇਜਿਆ ਪਰ ਕੁਝ ਵੀ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਨੂੰ ਹੁਣ ਕਾਨੂੰਨੀ ਕਾਰਵਾਈ ਦਾ ਸਹਾਰਾ ਲੈਣਾ ਪਿਆ ਹੈ । ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਾਦਸ਼ਾਹ ਪੈਸੇ ਦੇਣ ਦੇ ਸਿਰਫ ਝੂਠੇ ਵਾਅਦੇ ਕਰਦੇ ਰਹੇ ਅਤੇ ਭੁਗਤਾਨ ਦੀ ਗੱਲ ਨੂੰ ਟਾਲਦੇ ਰਹੇ , ਪਰ ਹੁਣ ਤੱਕ ਇੱਕ ਪੈਸਾ ਵੀ ਜਾਰੀ ਨਹੀਂ ਕੀਤਾ। ਫਿਲਹਾਲ ਇਹ ਮਾਮਲਾ ਕਰਨਾਲ ਜ਼ਿਲ੍ਹਾ ਅਦਾਲਤ ਵਿੱਚ ਸੀਐਨਆਰ ਨੰਬਰ HRKR010130502024 ਨਾਲ ਹੈ। ਕੇਸ ਫਾਈਲ ਨੰਬਰ ARB 47/2024 ਹੈ।

ਇਸ ਗੀਤ ਨੂੰ ਬਾਦਸ਼ਾਹ ਦੇ ਯੂਟਿਊਬ ਚੈਨਲ 'ਤੇ ਕੀਤਾ ਗਿਆ ਰਿਲੀਜ਼

ਬਾਵਲਾ ਇੱਕ ਸਿੰਗਲ ਟਰੈਕ ਹੈ, ਜਿਸ ਵਿੱਚ ਬਾਦਸ਼ਾਹ ਅਤੇ ਅਮਿਤ ਉਚਾਨਾ ਹਨ। ਇਸ ਗੀਤ ਨੂੰ ਯੂਟਿਊਬ ‘ਤੇ ਹੁਣ ਤੱਕ 151 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਦੱਸ ਦਈਏ ਕਿ ਇਸ ਗੀਤ ਨੂੰ ਬਾਦਸ਼ਾਹ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਪ੍ਰਮੋਟ ਕਰਨ ਲਈ ਬਹੁਤ ਸਾਰੀਆਂ ਮਾਰਕੀਟਿੰਗ ਰਣਨੀਤੀਆਂ ਅਪਣਾਈਆ ਗਈਆਂ ਜਿਸ ‘ਤੇ ਕੰਪਨੀ ਦਾ ਕਾਫੀ ਖ਼ਰਚਾ ਆਇਆ ਸੀ। ਪਰ ਇਸ ਨਾਲ ਸਿਰਫ਼ ਬਾਦਸ਼ਾਹ ਨੂੰ ਹੀ ਲਾਭ ਹੋਇਆ ਹੈ।