Case File Against Ameesha patel: ਬਾਲੀਵੁੱਡ ਅਦਾਕਾਰਾ ਅਮੀਸ਼ਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਭਿਨੇਤਰੀ 'ਤੇ ਇਲਜ਼ਾਮ ਹੈ ਕਿ ਉਸ ਨੇ ਇਵੈਂਟ ਲਈ ਪੂਰੇ ਪੈਸੇ ਲਏ ਪਰ ਅਧੂਰਾ ਪ੍ਰਦਰਸ਼ਨ ਕਰਨ ਤੋਂ ਬਾਅਦ ਉੱਥੋਂ ਚਲੀ ਗਈ। ਇਸ ਦੋਸ਼ 'ਚ ਸਮਾਜ ਸੇਵਕ ਸੁਨੀਲ ਜੈਨ ਨੇ ਅਭਿਨੇਤਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਨਾਲ ਹੀ ਅਦਾਕਾਰਾ ਨੇ ਵੀ ਇਸ ਮਾਮਲੇ 'ਤੇ ਆਪਣਾ ਪੱਖ ਰੱਖਿਆ ਹੈ ਤੇ ਪ੍ਰਬੰਧਕਾਂ 'ਤੇ ਮਾੜੇ ਪ੍ਰਬੰਧਾਂ ਦਾ ਦੋਸ਼ ਲਗਾਇਆ ਹੈ। ਅਮੀਸ਼ਾ ਦਾ ਕਹਿਣਾ ਹੈ ਕਿ ਉਸ ਨੂੰ ਇਵੈਂਟ 'ਚ ਆਪਣੀ ਜਾਨ ਦਾ ਖਤਰਾ ਵੀ ਮਹਿਸੂਸ ਹੋਇਆ ਸੀ।
ਦਰਅਸਲ 23 ਅਪ੍ਰੈਲ ਸ਼ਨੀਵਾਰ ਨੂੰ ਅਮੀਸ਼ਾ ਨੇ ਇੱਕ ਇਵੈਂਟ 'ਚ ਪਰਫਾਰਮ ਕਰਨਾ ਸੀ। ਖਬਰਾਂ ਮੁਤਾਬਕ ਅਮੀਸ਼ਾ ਉੱਥੇ ਸਮੇਂ 'ਤੇ ਦੇਰੀ ਨਾਲ ਪਹੁੰਚੀ ਅਤੇ ਸਿਰਫ 5 ਮਿੰਟ ਡਾਂਸ ਕਰਨ ਤੋਂ ਬਾਅਦ ਚਲੀ ਗਈ। ਅਭਿਨੇਤਰੀ ਦੇ ਇਸ ਰਵੱਈਏ ਤੋਂ ਕਮੇਟੀ ਵੀ ਨਾਰਾਜ਼ ਹੈ। ਦੂਜੇ ਪਾਸੇ ਸਮਾਜ ਸੇਵਕ ਸੁਨੀਲ ਜੈਨ ਨੇ ਖੰਡਵਾ ਦੇ ਕੋਤਵਾਲੀ ਥਾਣੇ 'ਚ ਅਮੀਸ਼ਾ ਪਟੇਲ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ।
ਭੜਕੀ ਅਦਾਕਾਰਾ ਨੇ ਲਗਾਇਆ ਇਹ ਇਲਜ਼ਾਮ...
ਜਿੱਥੇ ਇੱਕ ਪਾਸੇ ਅਭਿਨੇਤਰੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਅਮੀਸ਼ਾ ਵੀ ਟਵੀਟ ਕਰਕੇ ਪ੍ਰਬੰਧਕਾਂ 'ਤੇ ਭੜਕ ਰਹੀ ਹੈ। ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੋਂ ਟਵੀਟ ਕਰਦੇ ਹੋਏ ਲਿਖਿਆ 23 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਖੰਡਵਾ ਸ਼ਹਿਰ ਵਿੱਚ ਨਵਚੰਡੀ ਮਹੋਤਸਵ 2022 ਵਿੱਚ ਸ਼ਾਮਲ ਹੋਈ... ਬਹੁਤ... ਬਹੁਤ... ਬੁਰਾ ਆਯੋਜਨ ਕੀਤਾ ਗਿਆ ਸੀ। ਮੈਨੂੰ ਆਪਣੀ ਜਾਨ ਦਾ ਖ਼ਤਰਾ ਮਹਿਸੂਸ ਹੋਇਆ ਪਰ ਮੈਂ ਸਥਾਨਕ ਪੁਲਿਸ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਮੇਰੀ ਚੰਗੀ ਦੇਖਭਾਲ ਕੀਤੀ ਗਈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮੀਸ਼ਾ ਜਲਦ ਹੀ 'ਗਦਰ 2' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਸੰਨੀ ਦਿਓਲ ਹੋਣਗੇ। ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਕਰ ਰਹੇ ਹਨ। 'ਗਦਰ 2' 'ਚ ਸੰਨੀ ਦਿਓਲ ਨਾਲ ਉਤਕਰਸ਼ ਸ਼ਰਮਾ ਵੀ ਨਜ਼ਰ ਆਉਣ ਵਾਲੇ ਹਨ। ਫਿਲਮ ਗਦਰ ਵਿੱਚ ਉਤਕਰਸ਼ ਕਾਫੀ ਛੋਟੇ ਸਨ।
ਮੀਡੀਆ ਰਿਪੋਰਟਸ ਮੁਤਾਬਕ ਗਦਰ 2 ਦੀ ਕਹਾਣੀ 1970 ਵਿੱਚ ਭਾਰਤ-ਪਾਕਿਸਤਾਨ ਜੰਗ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਇਸ ਫਿਲਮ 'ਚ ਉਤਕਰਸ਼ ਸ਼ਰਮਾ ਇਕ ਸਿਪਾਹੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਜਾਨ ਬਚਾਉਣ ਲਈ ਸੰਨੀ ਦਿਓਲ ਪਾਕਿਸਤਾਨ 'ਚ ਦਾਖਲ ਹੋਣਗੇ।