ਮੁੰਬਈ: ਫ਼ਿਲਮ ਮੇਕਰ ਅਨੁਰਾਗ ਕਸ਼ਯਪ ਤੇ ਅਦਾਕਾਰਾ ਤਾਪਸੀ ਪੰਨੂ ਸਮੇਤ ਫ਼ਿਲਮ ਇੰਡਸਟਰੀ ਨਾਲ ਜੁੜੇ ਕਈ ਲੋਕਾਂ ਖਿਲਾਫ IT ਵਿਭਾਗ ਨੇ ਛਾਪੇਮਾਰੀ ਕਰ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਕੁਝ ਲੌਕਰਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਇਨ੍ਹਾਂ ਲੌਕਰਾਂ ਨੂੰ ਇਨਕਮ ਟੈਕਸ ਵਿਭਾਗ ਨੇ ਸੀਲ ਕਰ ਦਿੱਤਾ ਹੈ।


Central Board of Direct Taxes ਇਸ ਮਾਮਲੇ 'ਤੇ ਕਿਹਾ ਕਿ ਅਧਿਕਾਰੀ 300 ਕਰੋੜ ਰੁਪਏ ਦੀ ਕਥਿਤ ਸ਼ੱਕੀ ਰਕਮ ਦਾ ਜਵਾਬ ਨਹੀਂ ਦੇ ਸਕੇ ਹਨ। ਸੀਬੀਡੀਟੀ ਨੇ ਕਿਹਾ ਕਿ ਪੰਜ ਕਰੋੜ ਨਕਦ ਲੈਣ-ਦੇਣ ਅਤੇ 20 ਕਰੋੜ ਰੁਪਏ ਦੇ ਜਾਅਲੀ ਲੈਣ-ਦੇਣ ਦਾ ਪਤਾ ਲਗਾਇਆ ਗਿਆ ਹੈ।


ਸੀਬੀਡੀਟੀ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਤਿੰਨ ਮਾਰਚ ਨੂੰ 2 ਪ੍ਰੋਡਕਸ਼ਨ ਕੰਪਨੀਆਂ, ਇਕ ਅਦਾਕਾਰਾ ਅਤੇ ਦੋ ਟੈਲੇਂਟ ਮੈਨੇਜਮੈਂਟ ਕੰਪਨੀਆਂ ਦੇ ਘਰਾਂ ‘ਤੇ  ਛਾਪਾ ਮਾਰਿਆ ਸੀ। ਇਸ ਤੋਂ ਇਲਾਵਾ Search ਆਪਰੇਸ਼ਨ ਪੁਣੇ, ਦਿੱਲੀ ਅਤੇ ਹੈਦਰਾਬਾਦ ਵਿੱਚ ਕੀਤਾ ਗਿਆ।


ਸੀਬੀਡੀਟੀ ਨੇ ਇਹ ਵੀ ਦੱਸਿਆ ਕਿ ਪ੍ਰੋਡਕਸ਼ਨ ਹਾਊਸ ਦੇ ਸ਼ੇਅਰ ਲੈਣ-ਦੇਣ ਵਿੱਚ ਹੇਰਾਫੇਰੀ ਨਾਲ ਜੁੜੇ ਸਬੂਤ ਮਿਲੇ ਹਨ। ਇਸਦੇ ਨਾਲ ਹੀ 350 ਕਰੋੜ ਰੁਪਏ ਦੀ ਟੈਕਸ ਹੇਰਾਫੇਰੀ ਦਾ ਪਤਾ ਲੱਗਿਆ ਹੈ। ਅਦਾਕਾਰਾ ਤਾਪਸੀ ਪੰਨੂ ਦੇ ਨਾਮ 'ਤੇ 5 ਕਰੋੜ ਰੁਪਏ ਦੀ ਨਕਦ ਰਸੀਦ ਬਰਾਮਦ ਕੀਤੀ ਗਈ ਹੈ। ਇਨ੍ਹਾਂ ਸਾਰੇ ਸਬੂਤਾਂ ਤੇ ਤੱਥਾਂ ਦੇ ਅਧਾਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।


ਇਨਕਮ ਟੈਕਸ ਦੀ ਇਹ ਛਾਪੇਮਾਰੀ ਫੈਂਟਮ ਫ਼ਿਲਮ ਖਿਲਾਫ ਟੈਕਸ ਚੋਰੀ ਦੀ ਜਾਂਚ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ  ਫੈਂਟਮ ਫ਼ਿਲਮ ਨਾਂ ਦਾ ਪ੍ਰੋਡਕਸ਼ਨ ਹਾਊਸ ਨੂੰ 2018 ਵਿੱਚ ਬੰਦ ਕਰ ਦਿੱਤਾ ਗਿਆ ਸੀ। ਜੋ ਕਿ ਅਨੁਰਾਗ ਕਸ਼ਯਪ, ਨਿਰਦੇਸ਼ਕ-ਨਿਰਮਾਤਾ ਵਿਕਰਮਾਦਿੱਤਿਆ ਮੋਟਵਾਨੀ, ਨਿਰਮਾਤਾ ਵਿਕਾਸ ਬਹਿਲ ਅਤੇ ਨਿਰਮਾਤਾ-ਮਧੂ ਮੰਟੇਨਾ ਵਲੋਂ ਸ਼ੁਰੂ ਕੀਤੀ ਗਈ ਸੀ।