ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਹੁਣ ਉਸ ਦੇ ਪਰਿਵਾਰ ਤੋਂ ਵੀ ਪੁੱਛਗਿੱਛ ਕਰੇਗੀ। ਇਸ ਕੇਸ ਵਿੱਚ ਹੁਣ ਜਾਂਚ ਏਜੰਸੀ ਸੁਸ਼ਾਂਤ ਦੇ ਪਿਤਾ, ਭੈਣਾਂ ਤੇ ਭਾਬੀਆਂ ਨੂੰ ਪੁੱਛਗਿੱਛ ਲਈ ਬੁਲਾਏਗੀ।


ਫਿਲਹਾਲ ਏਜੰਸੀ ਨੇ ਸੁਸ਼ਾਂਤ ਦੀ ਵੱਡੀ ਭੈਣ ਮੀਤੂ ਸਿੰਘ ਨੂੰ ਸੰਮਨ ਜਾਰੀ ਕੀਤਾ ਹੈ ਤੇ ਉਸ ਨੂੰ ਕੱਲ੍ਹ ਏਜੰਸੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਮੀਤੂ ਸਿੰਘ 8 ਤੋਂ 12 ਜੂਨ ਤੱਕ ਸੁਸ਼ਾਂਤ ਨਾਲ ਉਨ੍ਹਾਂ ਦੇ ਮੁੰਬਈ ਵਾਲੇ ਘਰ ਵਿੱਚ ਮੌਜੂਦ ਸੀ।


ਰੀਆ ਚੱਕ੍ਰਵਰਤੀ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਸੁਸ਼ਾਂਤ ਦੇ ਆਪਣੇ ਪਰਿਵਾਰ ਨਾਲ ਚੰਗੇ ਸਬੰਧ ਨਹੀਂ ਸਨ। ਇਸ ਤੋਂ ਇਲਾਵਾ ਰੀਆ ਨੇ ਆਖਰੀ ਦਿਨਾਂ ਵਿੱਚ ਮੀਤੂ ਸਿੰਘ ਦੇ ਸੁਸ਼ਾਂਤ ਨਾਲ ਹੋਣ ਬਾਰੇ ਵੀ ਗੱਲ ਕੀਤੀ। ਅਜਿਹੀ ਹਾਲਤ ਵਿੱਚ, ਪਰਿਵਾਰ ਦੇ ਮੈਂਬਰਾਂ ਨੂੰ ਰੀਆ ਦੇ ਦਾਅਵੇ ਦੀ ਕਰੋਸ ਵੈਰੀਫਿਕੇਸ਼ਨ ਲਈ ਬੁਲਾਇਆ ਜਾਵੇਗਾ।


ਫਿਲਹਾਲ ਦੀ ਘੜੀ ਲਈ, ਸਿਰਫ ਮੀਤੂ ਨੂੰ ਬੁਲਾਇਆ ਗਿਆ ਹੈ। ਇਸ ਤੋਂ ਬਾਅਦ ਸੁਸ਼ਾਂਤ ਦੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਵੀ ਹੋਰ ਪੁੱਛਗਿੱਛ ਕੀਤੀ ਜਾਏਗੀ, ਪਰ ਅਜੇ ਤੱਕ ਕਿਸੇ ਹੋਰ ਨੂੰ ਪੇਸ਼ੀ ਲਈ ਸੰਮਨ ਨਹੀਂ ਗਿਆ ਹੈ।


ਆਖੰਡ ਪਾਠ ਕਿਤੇ ਹੋਰ, ਭੋਗ ਕਿਤੇ ਹੋਰ, ਨਹੀਂ ਲਿਆ ਹੁਕਮਨਾਮਾ: ਅਕਾਲ ਤਖ਼ਤ ਸਾਹਿਬ ਵੱਲੋਂ ਜਾਂਚ ਦੇ ਹੁਕਮ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ