ਅਮੈਲੀਆ ਪੰਜਾਬੀ ਦੀ ਰਿਪੋਰਟ


New Punjabi Movie 2023: ਪੰਜਾਬੀ ਸਿਨੇਮਾ ਲਈ ਸਾਲ 2023 ਕਾਫੀ ਸ਼ਾਨਦਾਰ ਸਾਬਤ ਹੋ ਰਿਹਾ ਹੈ। ਹੁਣ ਫਿਲਮਾਂ ਦੀ ਕੁਆਲਟੀ ਤੇ ਕਹਾਣੀ 'ਚ ਕਾਫੀ ਸੁਧਾਰ ਕੀਤਾ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਹਨ ਫਿਲਮਾਂ 'ਕਲੀ ਜੋਟਾ' ਤੇ 'ਮਿੱਤਰਾਂ ਦਾ ਨਾਂ ਚੱਲਦਾ'। ਇਨ੍ਹਾਂ ਫਿਲਮਾਂ ਨੇ ਇਹ ਸਾਬਤ ਕੀਤਾ ਹੈ ਕਿ ਪੰਜਾਬੀ ਸਿਨੇਮਾ ਸਿਰਫ ਹਾਸੇ ਠੱਠੇ ਤੱਕ ਹੀ ਸੀਮਤ ਨਹੀਂ ਹੈ। ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਉਣ ਵਾਲੇ ਨਵੇਂ ਮਹੀਨੇ ਯਾਨਿ ਅਪ੍ਰੈਲ 'ਚ ਕਿਹੜੀ ਕਿਹੜੀ ਫਿਲਮਾਂ ਸਿਨੇਮਾਘਰਾਂ 'ਚ ਤੁਹਾਡਾ ਮਨੋਰੰਜਨ ਕਰਨਗੀਆਂ। ਤਾਂ ਆਓ ਦੇਖੋ ਇਹ ਲਿਸਟ:


ਇਹ ਵੀ ਪੜ੍ਹੋ: ਪ੍ਰਿਯੰਕਾ ਚੋਪੜਾ ਰਾਘਵ ਚੱਢਾ ਨਾਲ ਕਰੇਗੀ ਮੁਲਾਕਾਤ? ਭੈਣ ਪਰਿਣੀਤੀ ਦੇ ਰਿਸ਼ਤੇ ਦੀ ਕਰੇਗੀ ਗੱਲ


ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ (7 ਅਪ੍ਰੈਲ)









ਇਹ ਨੀਰੂ ਬਾਜਵਾ ਦੀ 2023 'ਚ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇੱਕ ਹੈ। ਪਹਿਲਾਂ ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋਣੀ ਸੀ, ਪਰ ਪੰਜਾਬ ਦੇ ਮਾੜੇ ਹਾਲਾਤ ਨੂੰ ਦੇਖਦੇ ਹੋਏ ਫਿਲਮ ਦੀ ਰਿਲੀਜ਼ ਡੇਟ ਚੇਂਜ ਕਰਕੇ 7 ਅਪ੍ਰੈਲ ਕੀਤੀ ਗਈ। ਦੱਸ ਦਈਏ ਕਿ ਫਿਲਮ ;ਚ ਨੀਰੂ ਬਾਜਵਾ, ਕੁਲਵਿੰਦਰ ਬਿੱਲਾ, ਜੱਸ ਬਾਜਵਾ, ਅਦਿਤੀ ਸ਼ਰਮਾ, ਗੁਰਪ੍ਰੀਤ ਘੁੱਗੀ ਤੇ ਰੁਪਿੰਦਰ ਰੂਪੀ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ। ਫਿਲਮ ਨੂੰ ਉਦੈ ਪ੍ਰਤਾਪ ਸਿੰਘ ਨੇ ਡਾਇਰੈਕਟ ਕੀਤਾ ਹੈ।


ਸ਼ਿੰਦਾ ਸ਼ਿੰਦਾ ਨੋ ਪਾਪਾ (14 ਅਪ੍ਰੈਲ)




ਸ਼ਿੰਦਾ ਸ਼ਿੰਦਾ ਨੋ ਪਾਪਾ 'ਚ ਗਿੱਪੀ ਗਰੇਵਾਲ ਦੀ ਆਪਣੇ ਪੁੱਤਰ ਸ਼ਿੰਦਾ ਨਾਲ ਜੋੜੀ ਨਜ਼ਰ ਆਵੇਗੀ। ਇਸ ਫਿਲਮ ਨੂੰ ਅਮਰਪ੍ਰੀਤ ਛਾਬੜਾ ਨੇ ਡਾਇਰੈਕਟ ਕੀਤਾ ਹੈ।


ਯਾਰਾਂ ਦਾ ਰੁਤਬਾ (14 ਅਪ੍ਰੈਲ)






ਦੇਵ ਖਰੌੜ ਦੀ ਇਸ ਸਾਲ ਦੀ ਪਹਿਲੀ ਫਿਲਮ ਹੈ 'ਯਾਰਾਂ ਦਾ ਰੁਤਬਾ'। ਇਸ ਫਿਲਮ 'ਚ ਦੇਵ ਦੇ ਨਾਲ ਨਾਲ ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ ਤੇ ਯਸ਼ ਸਾਗਰ ਵੀ ਐਕਟਿੰਗ ਕਰਦੇ ਨਜ਼ਰ ਆਉਣਗੇ। ਇਹ ਫਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।


ਅੰਨ੍ਹੀ ਦਿਆ ਮਜ਼ਾਕ ਏ (21 ਅਪ੍ਰੈਲ)






ਅੰਨ੍ਹੀ ਦੇਆ ਮਜ਼ਾਕ ਏ ਫਿਲਮ 'ਚ ਐਮੀ ਵਿਰਕ ਤੇ ਪਰੀ ਪੰਧੇਰ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ। ਪਹਿਲਾਂ ਇਸ ਫਿਲਮ ਨੇ 7 ਅਪ੍ਰੈਲ ਨੂੰ ਰਿਲੀਜ਼ ਹੋਣਾ ਸੀ, ਪਰ ਹੁਣ ਇਸ ਦੀ ਰਿਲੀਜ਼ ਡੇਟ ਨੂੰ ਬਦਲ ਕੇ 21 ਅਪ੍ਰੈਲ ਕੀਤਾ ਗਿਆ ਹੈ।


ਉਡੀਕਾਂ ਤੇਰੀਆਂ (21 ਅਪ੍ਰੈਲ)






ਇਸ ਫਿਲਮ 'ਚ ਜਸਵਿੰਦਰ ਭੱਲਾ, ਅਮਰ ਨੂਰੀ, ਸੀਮਾ ਕੌਸ਼ਲ, ਵਿੰਦੂ ਦਾਰਾ ਸਿੰਘ, ਪੁਖਰਾਜ ਭੱਲਾ, ਗੁੰਜਨ ਕਟੋਚ, ਹਾਰਬੀ ਸੰਘਾ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੀ ਐਮੀ ਵਿਰਕ ਦੀ ਫਿਲਮ 'ਅੰਨ੍ਹੀ ਦੇਆ ਮਜ਼ਾਕ ਏ' ਨਾਲ ਟੱਕਰ ਦੇਖਣ ਨੂੰ ਮਿਲੇਗੀ।


ਬੂ ਮੈਂ ਡਰਗੀ (28 ਅਪ੍ਰੈਲ)






ਇਸ ਫਿਲਮ ;ਚ ਰੌਸ਼ਨ ਪ੍ਰਿੰਸ, ਈਸ਼ਾ ਰਿੱਖੀ, ਬੀਐਨ ਸ਼ਰਮਾ, ਯੋਗਰਾਜ ਸਿੰਘ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ ਪਰਦੇ 'ਤੇ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਫਿਲਮ ਨੂੰ ਮਨਜੀਤ ਸਿੰਘ ਟੋਨੀ ਨੇ ਡਾਇਰੈਕਟ ਕੀਤਾ ਹੈ।


ਮਾਈਨਿੰਗ: ਰੇਤੇ 'ਤੇ ਕਬਜ਼ਾ (28 ਅਪ੍ਰੈਲ)






ਫਿਲਮ ਦਾ ਨਾਮ ਸੁਣ ਕੇ ਹੀ ਕੁੱਝ ਆਈਡੀਆ ਹੋ ਜਾਂਦਾ ਹੈ ਕਿ ਇਸ ਦੀ ਕਹਾਣੀ ਕੀ ਹੋਣ ਵਾਲੀ ਹੈ। ਪੰਜਾਬ 'ਚ ਹਮੇਸ਼ਾ ਹੀ ਭਖਦਾ ਮਸਲਾ ਰਿਹਾ ਹੈ ਮਾਈਨਿੰਗ ਦਾ ਮੁੱਦਾ। ਹੁਣ ਇਸੇ ਟੌਪਿਕ 'ਤੇ ਇੱਕ ਫਿਲਮ ਵੀ ਬਣਨ ਜਾ ਰਹੀ ਹੈ, ਜਿਸ ਵਿੱਚ ਰਾਂਝਾ ਵਿਕਰਮ ਸਿੰਘ, ਸਾਰਾ ਗੁਰਪਾਲ, ਸਵੀਤਾਜ ਬਰਾੜ ਤੇ ਪ੍ਰਦੀਪ ਰਾਵਤ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 28 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।


ਲੈਂਬਰਗਿਨੀ (28 ਅਪ੍ਰੈਲ)






ਇਸ ਸਾਲ ਰਣਜੀਤ ਬਾਵਾ ਦੀ ਫਿਲਮ ਵੀ ਰਿਲੀਜ਼ ਹੋਣ ਜਾ ਰਹੀ ਹੈ। ਉਹ ਆਪਣੀ ਫਿਲਮ 'ਲੈਂਬਰਗਿਨੀ' ਨੂੰ ਲੈਕੇ ਕਾਫੀ ਜ਼ਿਆਦਾ ਚਰਚਾ ਵਿੱਚ ਹੈ। ਇਸ ਫਿਲਮ 'ਚ ਉਹ ਮਾਹਿਰਾ ਸ਼ਰਮਾ ਦੇ ਨਾਲ ਰੋਮਾਂਸ ਕਰਦਾ ਨਜ਼ਰ ਆਉਣ ਵਾਲਾ ਹੈ।


ਇਹ ਵੀ ਪੜ੍ਹੋ: ਧਰਮਿੰਦਰ ਤੇ ਮੀਨਾ ਕੁਮਾਰੀ ਦੇ ਪਿਆਰ ਨੇ ਖੂਬ ਬਟੋਰੀਆਂ ਸੀ ਸੁਰਖੀਆਂ, ਧਰਮਿੰਦਰ ਦੇ ਥੱਪੜ ਨੇ ਮੀਨਾ ਨੂੰ ਬਣਾਇਆ ਸ਼ਰਾਬੀ