Amar Singh Chamkila Real Name: ਅਮਰ ਸਿੰਘ ਚਮਕੀਲਾ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਚਮਕੀਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਪਹਿਲਾ ਰੌਕਸਟਾਰ ਸੀ। ਉਸ ਦੇ ਗਾਏ ਗਾਣਿਆਂ ਦੀ ਲੱਖਾਂ 'ਚ ਕੈਸਟਾਂ ਵਿਕਦੀਆਂ ਸੀ, ਉਸ ਸਮੇਂ ਚਮਕੀਲੇ ਦੇ ਗਾਣਿਆਂ ਨੇ ਕਈ ਰਿਕਾਰਡ ਵੀ ਬਣਾਏ ਸੀ। ਪਰ ਕੀ ਤੁਹਾਨੂੰ ਪਤਾ ਹੈ ਕਿ ਕਿਸ ਦੀ ਇੱਕ ਗਲਤੀ ਨਾਲ ਅਮਰ ਸਿੰਘ ਸੰਦੀਲਾ ਚਮਕੀਲਾ ਬਣਿਆ ਸੀ। ਆਓ ਤੁਹਾਨੂੰ ਦੱਸਦੇ ਹਾਂ ਇਹ ਦਿਲਚਸਪ ਕਿੱਸਾ।    


ਇਹ ਵੀ ਪੜ੍ਹੋ: 'ਚਮਕੀਲਾ' ਟਰੇਲਰ ਲੌਂਚ ਦੌਰਾਨ ਪਰਿਣੀਤੀ ਚੋਪੜਾ ਦੀ ਗਾਇਕੀ ਤੋਂ ਪਰੇਸ਼ਾਨ ਹੋਏ ਦਿਲਜੀਤ ਦੋਸਾਂਝ, ਬਣਾਏ ਅਜਿਹੇ ਮੂੰਹ, ਵੀਡੀਓ ਵਾਇਰਲ


ਦਰਅਸਲ, ਅਮਰ ਸਿੰਘ ਚਮਕੀਲਾ ਗਾਇਕ ਦਾ ਅਸਲੀ ਨਾਮ ਨਹੀਂ ਸੀ। ਚਮਕੀਲੇ ਦਾ ਅਸਲੀ ਨਾਮ ਧਨੀ ਰਾਮ ਸੀ। ਉਹ ਰਵੀਦਾਸੀਆ ਸਿੱਖ ਚਮਾਰ ਫੈਮਿਲੀ 'ਚ ਪੈਦਾ ਹੋਇਆ ਸੀ। ਉਸ ਦਾ ਬਚਪਨ ਤੋਂ ਸੁਪਨਾ ਸੀ ਕਿ ਉਹ ਵੱਡਾ ਹੋ ਕੇ ਇਲੈਕਟ੍ਰੀਸ਼ਨ ਬਣੇਗਾ, ਪਰ ਕਿਸਮਤ ਨੇ ਉਸ ਨੂੰ ਖੂਬ ਦੌਲਤ ਤੇ ਸ਼ੌਹਰਤ ਦੇਣੀ ਸੀ। ਇਸ ਲਈ ਉਹ ਗਾਇਕ ਬਣ ਗਿਆ। ਅਮਰ ਸਿੰਘ ਚਮਕੀਲਾ ਇੱਕ ਫੈਕਟਰੀ 'ਚ ਕੰਮ ਕਰਦਾ ਸੀ, ਤੇ ਉਹ ਨਾਲ ਨਾਲ ਗੀਤ ਵੀ ਲਿਖਣ ਲੱਗ ਗਿਆ। ਇੱਕ ਦਿਨ ਉਸ ਨੂੰ ਸਟੇਜ 'ਤੇ ਗਾਣਾ ਗਾਉਣ ਦਾ ਮੌਕਾ ਦਿੱਤਾ ਗਿਆ ਤਾਂ ਉਸ ਨੇ ਸਟੇਜ 'ਤੇ ਅਨਾਊਂਸਰ ਨੂੰ ਆਪਣਾ ਨਾਮ ਅਮਰ ਸਿੰਘ 'ਸੰਦੀਲਾ' ਦੱਸਿਆ। ਪਰ ਸ਼ਾਇਦ ਅਨਾਊਂਸਰ ਨੂੰ ਸੁਣਨ 'ਚ ਗਲਤੀ ਲੱਗੀ ਅਤੇ ਉਸ ਨੇ ਸਟੇਜ ਸੰਦੀਲਾ ਦੀ ਬਜਾਏ ਚਮਕੀਲਾ ਬੋਲ ਦਿੱਤਾ। 'ਚਮਕੀਲਾ' ਫਿਲਮ 'ਚ ਵੀ ਇਸ ਬਾਰੇ ਦੱਸਿਆ ਗਿਆ ਹੈ, ਇਸ ਦਾ ਵੀਡੀਓ ਵੀ ਹੁਣ ਕਾਫੀ ਵਾਇਰਲ ਹੋ ਰਿਹਾ ਹੈ। ਤੁਸੀਂ ਵੀ ਦੇਖੋ।






ਦੱਸ ਦਈਏ ਕਿ ਪੰਜਾਬ ਦੇ ਪਹਿਲੇ ਰੌਕਸਟਾਰ 80ਆਂ ਦੇ ਦਹਾਕੇ 'ਚ ਖਾੜਕੂਵਾਦ ਦੀ ਭੇਂਟ ਚੜ੍ਹ ਗਿਆ ਸੀ। 8 ਮਾਰਚ 1988 ਨੂੰ ਚਮਕੀਲੇ ਨੂੰ ਉਸ ਦੀ ਪਤਨੀ ਅਮਰਜੋਤ ਸਣੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਚਮਕੀਲੇ ਦੀ ਜ਼ਿੰਦਗੀ 'ਤੇ ਬਣੀ ਫਿਲਮ ਨੈੱਟਫਲਿਕਸ 'ਤੇ 12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਦਿਲਜੀਤ ਦੋਸਾਂਝ, ਪਰਿਣੀਤੀ ਚੋਪੜਾ ਤੇ ਨਿਸ਼ਾ ਬਾਨੋ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ। 


ਇਹ ਵੀ ਪੜ੍ਹੋ: ਵੱਡੇ ਭਰਾ ਬੋਨੀ ਕਪੂਰ ਨਾਲ ਨਾਰਾਜ਼ ਹੋਏ ਅਦਾਕਾਰ ਅਨਿਲ ਕਪੂਰ, ਕਾਫੀ ਸਮੇਂ ਤੋਂ ਬੋਲਚਾਲ ਵੀ ਬੰਦ, ਜਾਣੋ ਕੀ ਹੈ ਵਜ੍ਹਾ