ਮੁੰਬਈ: ਕੁਝ ਸਮੇਂ ਤੋਂ ਕਪਿਲ ਸ਼ਰਮਾ ਦੇ ਸ਼ੋਅ ‘ਚ ਨਜ਼ਰ ਆਉਣ ਵਾਲੇ ਚੰਦਨ ਪ੍ਰਭਾਕਰ ਬਾਰੇ ਖ਼ਬਰਾਂ ਆਈਆਂ ਸੀ ਕਿ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜੀ ਹਾਂ, ਖ਼ਬਰਾਂ ਸੀ ਕਿ ਸ਼ੋਅ ਦੇ ਮੇਕਰਸ ਤੇ ਚੰਦੂ ‘ਚ ਕੁਝ ਠੀਕ ਨਹੀਂ ਚੱਲ ਰਿਹਾ। ਇਸ ਕਾਰਨ ਕਈ ਐਪੀਸੋਡ ‘ਚ ਚੰਦਰ ਨਜ਼ਰ ਨਹੀਂ ਆਏ।


ਇਸ ਬਾਰੇ ਚੰਦਨ ਦੇ ਹਾਲੀਆ ਟਵੀਟ ਦੱਸਦੇ ਹਨ ਕਿ ਕਪਿਲ ਤੇ ਚੰਦਰ ‘ਚ ਕੁਝ ਠੀਕ ਨਹੀਂ। ਦੋਵੇਂ ਬਚਪਨ ਦੇ ਦੋਸਤ ਹਨ ਤੇ ਲੰਬੇ ਸਮੇਂ ਤੋਂ ਇੱਕ-ਦੂਜੇ ਨਾਲ ਕੰਮ ਕਰਕੇ ਵੀ ਜੁੜੇ ਹਨ। ਇਸ ਬਾਰੇ ਚੰਦਰ ਨੂੰ ਸੋਸ਼ਲ ਮੀਡੀਆ ‘ਤੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਾਇਦ ਮੇਰਾ ਕੈਰੇਕਟਰ ਤੇ ਮੇਰੀ ਐਕਟਿੰਗ ਠੀਕ ਨਹੀਂ ਚੱਲ ਰਹੀ। ਇਸ ਲਈ ਮੈਨੂੰ ਐਪੀਸੋਡ ‘ਚ ਥਾਂ ਨਹੀਂ ਮਿਲ ਰਹੀ।


ਹੁਣ ਕਪਿਲ ਨੇ ਪ੍ਰਭਾਕਰ ਨਾਲ ਇੱਕ ਤਸਵੀਰ ਨੂੰ ਸ਼ੇਅਰ ਕਰ ਸਭ ਸਾਫ਼ ਕਰ ਦਿੱਤਾ ਹੈ। ਇਸ ਫੋਟੋ ‘ਚ ਪ੍ਰਭਾਕਰ ਔਰਤ ਦੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਕਪਿਲ ਦਾ ਕਹਿਣਾ ਹੈ, “ਕੱਲ੍ਹ ਹੀ ਚੰਦਨ ਨੇ ਸਾਡੇ ਨਾਲ ਇੱਕ ਐਪੀਸੋਡ ਸ਼ੂਟ ਕੀਤਾ ਹੈ ਤੇ ਅੱਜ ਵੀ ਅਗਲਾ ਐਪੀਸੋਡ ਸ਼ੂਟ ਕਰ ਰਹੇ ਹਨ। ਉਹ ਕੁਝ ਐਪੀਸੋਡ ਵਿੱਚੋਂ ਮਿਸਿੰਗ ਸੀ ਕਿਉਂਕਿ ਚੰਦਰ ਆਪਣੇ ਕੈਰੇਕਟਰ ‘ਤੇ ਕੰਮ ਕਰ ਰਹੇ ਸੀ।”