ਇਸ ਫ਼ਿਲਮ ਦਾ ਟ੍ਰੇਲਰ ਹੁਣ ਇੱਕ ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਜਦੋਂ ਕਿ ਫ਼ਿਲਮ ਦੀ ਰਿਲੀਜ਼ ਡੇਟ 24 ਮਈ ਹੈ। ਫ਼ਿਲਮ ਨੂੰ ਕਰਨ ਗੁਲੀਆਨੀ ਨੇ ਕੀਤਾ ਹੈ। ਇਸ ਫ਼ਿਲਮ ‘ਚ ਸਰਗੁਨ ਨੇ ਚੰਡੀਗੜ੍ਹ ਦੀ ਕੁੜੀ ਅਤੇ ਗਿੱਪੀ ਨੇ ਅੰਮ੍ਰਿਤਸਰ ਦੇ ਮੁੰਡੇ ਦਾ ਰੋਲ ਪਲੇਅ ਕੀਤਾ ਹੈ।
ਫ਼ਿਲਮ ਦੇ ਇੱਕ ਮਿੰਟ ਦੇ ਟੀਜ਼ਰ ‘ਚ ਗਿੱਪੀ ਅਤੇ ਸਰਗੁਨ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਸਰਗੁਨ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਗਿੱਪੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਜੇਕਰ ਸਰਗੁਨ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਫ਼ਿਲਮਾਂ ‘ਚ ਹਿੱਟ ਫ਼ਿਲਮਾਂ ਦੀ ਮਸ਼ੀਨ ਕਹਿ ਜਾਂਦੀ ਹੈ। ਜਿਸ ਨੂੰ ਅੋਡੀਅੰਸ ਤੋਂ ਖੂਬ ਪਿਆਰ ਮਿਲਦਾ ਹੈ।