ਮੁੰਬਈ: ਇਸ ਸਾਲ 14-15 ਨਵੰਬਰ ਨੂੰ ਬਾਲੀਵੁੱਡ ਦੇ ਬਾਜੀਰਾਓ-ਮਸਤਾਨੀ ਇੱਕ ਦੂਜੇ ਦੇ ਹੋਣ ਜਾ ਰਹੇ ਹਨ। ਦੋਵਾਂ ਦਾ ਵਿਆਹ ਇਟਲੀ ਦੇ ਲੇਕ ਕੋਮੋ ‘ਚ ਹੋਣਾ ਹੈ। ਇਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਹੋ ਰਹੀਆਂ ਹਨ। ਪਹਿਲਾਂ ਖ਼ਬਰ ਆਈ ਸੀ ਕਿ ਇਨ੍ਹਾਂ ਦੇ ਵਿਆਹ ਦੀ ਲੋਕੇਸ਼ਨ ‘ਤੇ ਕਿਸੇ ਵੀ ਗੈਸਟ ਨੂੰ ਮੋਬਾਈਲ ਫੋਨ ਨਾ ਲੈ ਕੇ ਆਉਣ ਦੀ ਗੱਲ ਕਹੀ ਗਈ ਹੈ।
ਇਸ ਤੋਂ ਬਾਅਦ ਹੁਣ ਇੱਕ ਹੋਰ ਖ਼ਬਰ ਆਈ ਹੈ ਜੋ ਦੋਵਾਂ ਦੇ ਵਿਆਹ ਨਾਲ ਤਾਂ ਜੁੜੀ ਹੀ ਹੈ, ਨਾਲ ਹੀ ਕਾਫੀ ਹੈਰਾਨ ਕਰਨ ਵਾਲੀ ਹੈ। ਖ਼ਬਰ ਹੈ ਕਿ ਇਨ੍ਹਾਂ ਦੋਵਾਂ ਦੇ ਵਿਆਹ ‘ਚ ਜੋ ਸ਼ੇਫ ਖਾਣਾ ਬਣਾਉਣਗੇ, ਉਹ ਆਖਰੀ ਵਾਰ ਹੀ ਬਣਾਉਣਗੇ। ਇਸ ਲਈ ਉਨ੍ਹਾਂ ਤੋਂ ਇੱਕ ਬੌਂਡ ਵੀ ਸਾਈਨ ਕਰਵਾਇਆ ਜਾਵੇਗਾ।
ਇਸ ਸ਼ਰਤ ਨੂੰ ਸੁਣ ਕੇ ਕੁਝ-ਕੁਝ ਸ਼ਾਹਜਹਾਂ ਤੇ ਮੁਮਤਾਜ਼ ਦੀ ਯਾਦ ਜ਼ਰੂਰ ਆ ਜਾਵੇਗੀ। ਜਿਵੇਂ ਸ਼ਾਹਜਹਾਂ ਨੇ ਮੁਮਤਾਜ਼ ਲਈ ਤਾਜ ਮਹਲ ਬਣਵਾਇਆ ਸੀ ਤੇ ਬਾਅਦ ‘ਚ ਕਾਰੀਗਰਾਂ ਦੇ ਹੱਥ ਵੱਢ ਦਿੱਤੇ ਸੀ। ਕੁਝ ਅਜਿਹੀ ਹੀ ਸ਼ਰਤ ਦੀਪਿਕਾ-ਰਣਵੀਰ ਨੇ ਆਪਣੇ ਵਿਆਹ ਦੇ ਕੈਟਰਿੰਗ ਅੱਗੇ ਰੱਖੀ ਹੈ। ਜੀ ਹਾਂ, ਇਸ ਰਾਇਲ ਵੈਡਿੰਗ ‘ਚ ਜੋ ਵੀ ਡਿਸ਼ੇਜ਼ ਬਣਗੀਆਂ, ਉਹ ਮੁੜ ਕਦੇ ਨਹੀਂ ਬਣਗੀਆਂ। ਇਸ ਲਈ ਕੱਪਲ ਨੇ ਕੈਟਰਿੰਗ ਤੋਂ ਡੀਲ ਵੀ ਸਾਈਨ ਕਰਵਾਈ ਹੈ। ਜੇਕਰ ਇਹ ਸੱਚ ਹੈ ਤਾਂ ਦੋਵਾਂ ਨੇ ਆਪਣੇ ਵਿਆਹ ਨੂੰ ਵੱਖਰਾ ਟੱਚ ਦੇਣ ਦੀ ਕੋਸ਼ਿਸ਼ ਕੀਤੀ ਹੈ। ਵਿਆਹ ਦਾ ਵੈਨਿਊ ਤੋਂ ਲੈ ਕੇ ਆਊਟਫਿੱਟ ਤੇ ਡਿਸ਼ੇਜ਼ ਸਭ ਕੁਝ ਐਕਸਕਲਿਊਜ਼ਵਲੀ ਤਿਆਰ ਕੀਤਾ ਜਾ ਰਿਹਾ ਹੈ।