Chinese Singer Jane Zhang Intentially Corona Infected: ਚੀਨ ਵਿੱਚ ਇੱਕ ਵਾਰ ਫਿਰ ਤੋਂ ਜਾਨਲੇਵਾ ਕੋਰੋਨਾ ਵਾਇਰਸ ਹੰਗਾਮਾ ਮਚਾ ਰਿਹਾ ਹੈ। ਹਰ ਦਿਨ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਇਸ ਦੇ ਨਾਲ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਚਿੰਤਾਜਨਕ ਸਥਿਤੀ ਦੇ ਵਿਚਕਾਰ ਇੱਕ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਮਸ਼ਹੂਰ ਗਾਇਕਾ ਜੇਨ ਜ਼ੈਂਗ ਨੇ ਜਾਣਬੁੱਝ ਕੇ ਆਪਣੇ ਆਪ ਨੂੰ ਕੋਰੋਨਾ ਨਾਲ ਸੰਕਰਮਿਤ ਕੀਤਾ ਹੈ। ਇਸ ਖੁਲਾਸੇ ਤੋਂ ਬਾਅਦ ਹਰ ਕੋਈ ਚੀਨੀ ਸਿੰਗਰ ਨੂੰ ਕਾਫੀ ਟ੍ਰੋਲ ਕਰ ਰਿਹਾ ਹੈ।


ਗਾਇਕਾ ਨੇ ਸੋਸ਼ਲ ਮੀਡੀਆ 'ਤੇ ਮੰਗੀ ਮੁਆਫੀ
ਦੱਸ ਦੇਈਏ ਕਿ ਸਿੰਗਰ ਨੇ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਸੀ ਕਿ ਉਸ ਨੇ ਜਾਣਬੁੱਝ ਕੇ ਖੁਦ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਕੀਤਾ ਸੀ। ਗਾਇਕਾ ਨੇ ਕਿਹਾ ਕਿ ਉਹ ਉਸ ਘਰ ਗਈ ਸੀ ਜਿੱਥੇ ਪਹਿਲਾਂ ਹੀ ਕੋਵਿਡ ਸੰਕਰਮਿਤ ਲੋਕ ਮੌਜੂਦ ਸਨ। ਹਾਲਾਂਕਿ ਉਹ ਇੱਕ ਦਿਨ ਵਿੱਚ ਠੀਕ ਹੋ ਗਈ ਸੀ। ਪਰ ਸੋਸ਼ਲ ਮੀਡੀਆ 'ਤੇ ਇਸ ਖੁਲਾਸੇ ਤੋਂ ਬਾਅਦ ਸਿੰਗਰ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਕਾਫੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ, ਗਾਇਕਾ ਜੇਨ ਝਾਂਗ ਨੇ ਆਪਣੀ ਪੋਸਟ ਨੂੰ ਡਿਲੀਟ ਕਰ ਦਿੱਤਾ ਅਤੇ ਮੁਆਫੀ ਵੀ ਮੰਗੀ।









ਕਿਉਂ ਜਾਣ ਬੁੱਝ ਕੇ ਹੋਈ ਕੋਰੋਨਾ ਪੌਜ਼ਟਿਵ?
ਜੇਨ ਜ਼ੈਂਗ ਨੇ ਜਾਣਬੁੱਝ ਕੇ ਖੁਦ ਨੂੰ ਕੋਰੋਨਾ ਨਾਲ ਸੰਕਰਮਿਤ ਕਰਨ ਦਾ ਕਾਰਨ ਵੀ ਦੱਸਿਆ। ਉਸ ਨੇ ਕਿਹਾ ਕਿ ਉਹ ਨਵੇਂ ਸਾਲ ਦੇ ਮੌਕੇ 'ਤੇ ਸੰਗੀਤ ਪ੍ਰੋਗਰਾਮ ਦੀ ਤਿਆਰੀ ਕਰ ਰਹੀ ਹੈ ਅਤੇ ਉਹ ਚਾਹੁੰਦੀ ਸੀ ਕਿ ਦਸੰਬਰ ਦੇ ਅਖੀਰਲੇ ਦਿਨ ਸੰਗੀਤ ਪ੍ਰੋਗਰਾਮ ਵਿਚ ਉਸ ਨੂੰ ਸੰਕਰਮਣ ਨਾ ਹੋਵੇ। ਇਸ ਲਈ ਉਸ ਨੇ ਜਾਣਬੁੱਝ ਕੇ ਆਪਣੇ ਆਪ ਨੂੰ ਕੋਰੋਨਾ ਨਾਲ ਸੰਕਰਮਿਤ ਕੀਤਾ। ਸਿੰਗਰ ਨੇ ਕਿਹਾ, "ਮੈਨੂੰ ਚਿੰਤਾ ਸੀ ਕਿ ਨਵੇਂ ਸਾਲ ਦੀ ਸ਼ਾਮ 'ਤੇ ਪ੍ਰਦਰਸ਼ਨ ਦੌਰਾਨ ਮੇਰੀ ਸਥਿਤੀ ਪ੍ਰਭਾਵਿਤ ਹੋਵੇਗੀ, ਇਸ ਲਈ ਮੈਂ ਉਨ੍ਹਾਂ ਲੋਕਾਂ ਦੇ ਸਮੂਹ ਨੂੰ ਮਿਲੀ ਜੋ ਕੋਰੋਨਾ ਪਾਜ਼ੀਟਿਵ ਸਨ। ਕਿਉਂਕਿ ਮੇਰੇ ਕੋਲ ਇਸ ਸਮੇਂ ਵਾਇਰਸ ਤੋਂ ਠੀਕ ਹੋਣ ਦਾ ਸਮਾਂ ਹੈ।"


ਇੱਕ ਦਿਨ ਤੱਕ ਰਹੇ ਕੋਰੋਨਾ ਦੇ ਲੱਛਣ
38 ਸਾਲਾ ਗਾਇਕਾ ਨੇ ਕਿਹਾ ਕਿ ਬੁਖਾਰ, ਗਲੇ ਵਿੱਚ ਖਰਾਸ਼ ਅਤੇ ਸਰੀਰ ਵਿੱਚ ਦਰਦ ਵਰਗੇ ਲੱਛਣ ਆਉਣ ਤੋਂ ਬਾਅਦ ਉਹ ਸੌਂ ਗਈ। ਜ਼ੈਂਗ ਨੇ ਕਿਹਾ ਕਿ ਉਸਦੇ ਲੱਛਣ ਇੱਕ ਕੋਵਿਡ ਮਰੀਜ਼ ਦੇ ਸਮਾਨ ਸਨ ਪਰ ਸਿਰਫ ਇੱਕ ਦਿਨ ਤੱਕ ਚੱਲੇ। ਉਸਨੇ ਕਿਹਾ, "ਇੱਕ ਦਿਨ ਅਤੇ ਇੱਕ ਰਾਤ ਦੀ ਨੀਂਦ ਤੋਂ ਬਾਅਦ, ਮੇਰੇ ਸਾਰੇ ਲੱਛਣ ਗਾਇਬ ਹੋ ਗਏ... ਮੈਂ ਠੀਕ ਹੋਣ ਤੋਂ ਪਹਿਲਾਂ ਬਹੁਤ ਸਾਰਾ ਪਾਣੀ ਪੀਤਾ ਅਤੇ ਬਿਨਾਂ ਕਿਸੇ ਦਵਾਈ ਦੇ ਵਿਟਾਮਿਨ ਸੀ ਲਿਆ।"


ਲੋਕਾਂ ਨੇ ਰੱਜ ਕੇ ਕੀਤਾ ਟਰੋਲ
SCMP ਦੇ ਅਨੁਸਾਰ, "ਡੌਲਫਿਨ ਰਾਜਕੁਮਾਰੀ" ਉਪਨਾਮ ਵਾਲੀ ਗਾਇਕਾ 2005 ਵਿੱਚ ਇੱਕ ਰਾਸ਼ਟਰੀ ਗਾਇਕੀ ਮੁਕਾਬਲਾ ਜਿੱਤਣ ਤੋਂ ਬਾਅਦ ਲਗਭਗ ਦੋ ਦਹਾਕਿਆਂ ਤੋਂ ਚੀਨ ਵਿੱਚ ਇੱਕ ਪ੍ਰਸਿੱਧ ਸੰਗੀਤ ਸਟਾਰ ਰਹੀ ਹੈ। ਫਿਲਹਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਇਸ ਐਕਟ ਤੋਂ ਕਾਫੀ ਨਾਰਾਜ਼ ਹਨ।