ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਟਵਿੱਟਰ 'ਤੇ ਕਾਫੀ ਐਕਟਿਵ ਹੈ। ਉਹ ਆਪਣੇ ਟਵੀਟਸ ਲਈ ਸੁਰਖੀਆਂ ਵਿੱਚ ਵੀ ਰਹਿੰਦੀ ਹੈ। ਕੰਗਨਾ ਨੇ ਕਿਸਾਨਾਂ ਖਿਲਾਫ ਵੀ ਕਈ ਟਵੀਟ ਕੀਤੇ ਗਏ ਹਨ। ਕੰਗਨਾ ਨੇ ਤਾਂ ਕਿਸਾਨਾਂ ਨੂੰ 'ਅੱਤਵਾਦੀ' ਤੱਕ ਕਹਿ ਦਿੱਤਾ ਪਰ ਹੁਣ ਕੰਗਨਾ ਖਿਲਾਫ ਇੱਕ ਸ਼ਿਕਾਇਤ ਦਰਜ ਕੀਤੀ ਗਈ ਹੈ।
ਕੰਗਨਾ ਨੇ ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਦੇ ਟਵੀਟ ਤੇ ਜਵਾਬ ਦਿੰਦੇ ਹੋਏ ਲਿਖਿਆ, "ਕੋਈ ਵੀ ਉਨ੍ਹਾਂ ਦੀ ਗੱਲ ਇਸ ਲਈ ਨਹੀਂ ਕਰ ਰਿਹਾ ਕਿਉਂਕਿ ਇਹ ਕਿਸਾਨ ਨਹੀਂ ਬਲਕਿ ਅੱਤਵਾਦੀ ਹਨ ਜੋ ਭਾਰਤ ਨੂੰ ਬਰਬਾਦ ਕਰਨਾ ਚਾਹੁੰਦੇ ਹਨ ਤਾਂ ਕਿ ਚੀਨ ਸਾਡੇ ਕਮਜ਼ੋਰ ਦੇਸ਼ ਨੂੰ ਆਪਣੇ ਕਬਜ਼ੇ ਵਿੱਚ ਕਰ ਸਕੇ ਤੇ ਇਸ ਨੂੰ ਇੱਕ ਚੀਨੀ ਬਸਤੀ ਬਣਾ ਦੇਵੇ ਜਿਸ ਤਰ੍ਹਾਂ ਉਸ ਨੇ ਅਮਰੀਕਾ ਨੂੰ ਬਣਾ ਦਿੱਤਾ ਹੈ। ਚੁੱਪ ਕਰਕੇ ਬੈਠੋ, ਮੂਰਖੋ, ਅਸੀਂ ਤੁਹਾਡੇ ਦੇਸ਼ ਨੂੰ ਮੂਰਖਾਂ ਵਾਂਗ ਨਹੀਂ ਵੇਚ ਰਹੇ।"
ਇਸ ਬਿਆਨ ‘ਤੇ ਇੱਕ ਵਕੀਲ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਟਾਈਮਜ਼ ਨਾਓ ਅਨੁਸਾਰ, 'ਕਰਨਾਟਕ ਦੇ ਬੇਲਾਗਾਵੀ ਦੇ ਇੱਕ ਵਕੀਲ ਨੇ ਕੰਗਨਾ ਰਣੌਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਨੇ ਆਪਣੇ ਤਾਜ਼ਾ ਟਵੀਟ ਵਿੱਚ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਹੈ।