ਨਵੀਂ ਦਿੱਲੀ: ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਨਵੀਂ ਵੈੱਬ ਸੀਰੀਜ਼ 'ਤਾਂਡਵ' (Tandav) ਲਗਾਤਾਰ ਵਿਵਾਦਾਂ 'ਚ ਘਿਰ ਰਹੀ ਹੈ। ਇਸ ਵੈੱਬ ਸੀਰੀਜ਼ ਦੇ ਨਿਰਮਾਤਾਵਾਂ 'ਤੇ ਭਗਵਾਨ ਰਾਮ, ਨਾਰਦ ਤੇ ਸ਼ਿਵ ਦਾ ਅਪਮਾਨ ਕਰਨ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ 'ਤੇ ਲਗਾਤਾਰ ਪਾਬੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਵੈੱਬ ਸੀਰੀਜ਼ ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਭਾਜਪਾ ਦੇ ਸੰਸਦ ਮੈਂਬਰ ਮਨੋਜ ਕੋਟਕ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ‘ਤਾਂਡਵ’ ਵਿਰੁੱਧ ਪੱਤਰ ਲਿਖਿਆ ਹੈ।

ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਰਾਮ ਕਦਮ ਨੇ ਇਸ ਦੇ ਖਿਲਾਫ ਮੁੰਬਈ ਦੇ ਘਾਟਕੋਪਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਲਿਖਿਆ ਹੈ ਕਿ "ਵੈੱਬ ਸੀਰੀਜ਼ ਦੇ ਅਭਿਨੇਤਾ, ਨਿਰਦੇਸ਼ਕ ਤੇ ਨਿਰਮਾਤਾ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"


 



ਭਾਜਪਾ ਦੇ ਸੰਸਦ ਮੈਂਬਰ ਮਨੋਜ ਕੋਟਕ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਉਸ ਨੇ ਇਸ ਮਾਮਲੇ ਵਿੱਚ ਜਲਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੋਟਕ ਅਨੁਸਾਰ, ਤਾਂਡਵ ਵੈੱਬ ਸੀਰੀਜ਼ ਵਿੱਚ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।






ਕੋਟਕ ਨੇ ਲਿਖਿਆ, "ਓਟੀਟੀ ਪਲੇਟਫਾਰਮ ਸੈਂਸਰਸ਼ਿਪ ਤੋਂ ਪੂਰੀ ਤਰ੍ਹਾਂ ਮੁਕਤ ਹਨ। ਮੈਂ ਵਾਰ ਵਾਰ ਹਿੰਦੂਆਂ ਦੀਆਂ ਭਾਵਨਾਵਾਂ 'ਤੇ ਹਮਲਾ ਵੇਖ ਰਿਹਾ ਹਾਂ, ਜਿਸ ਦੀ ਮੈਂ ਸਖਤ ਨਿੰਦਾ ਕਰਦਾ ਹਾਂ।" ਪ੍ਰਕਾਸ਼ ਜਾਵਡੇਕਰ ਨੂੰ ਟੈਗ ਕਰਦੇ ਹੋਏ, ਉਸ ਨੇ ਲਿਖਿਆ, ਮੈਂ ਬੇਨਤੀ ਕਰਦਾ ਹਾਂ ਕਿ ਓਟੀਟੀ ਨੂੰ ਭਾਰਤ ਦੀ ਅਖੰਡਤਾ ਦੇ ਹਿੱਤ ਵਿੱਚ ਨਿਯਮਤ ਕੀਤਾ ਜਾਵੇ।

ਇੰਨਾ ਹੀ ਨਹੀਂ, ਬਹੁਤ ਸਾਰੇ ਭਾਜਪਾ ਨੇਤਾਵਾਂ ਨੇ ਇਸ ਸੀਰੀਜ਼ 'ਤੇ ਪਾਬੰਦੀ ਲਗਾਉਣ ਦੀ ਮੰਗ ਚੁੱਕੀ ਹੈ। ਦਿੱਲੀ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, ‘ਤਾਂਡਵ ਹਿੰਦੂਆਂ ਖਿਲਾਫ ਦਲਿਤ ਅਤੇ ਫਿਰਕੂ ਨਫਰਤ ਨਾਲ ਭਰਪੂਰ ਹੈ। ਦਿੱਲੀ ਭਾਜਪਾ ਨੇਤਾ ਨਰਿੰਦਰ ਕੁਮਾਰ ਚਾਵਲਾ ਨੇ ਆਪਣੀ ਪੋਸਟ 'ਤੇ ਲਿਖਿਆ,' ਇਸ ਰੁਝਾਨ ਨੂੰ ਵੇਖ ਕੇ ਮੈਂ ਵੀ ਤਾਂਡਵ 'ਤੇ ਪਾਬੰਦੀ ਦੀ ਮੰਗ ਕਰਦਾ ਹਾਂ।'


 



ਦੱਸ ਦੇਈਏ ਕਿ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਨਵੀਂ ਵੈੱਬ ਸੀਰੀਜ਼ 'ਤਾਂਡਵ' (15 ਜਨਵਰੀ) ਨੂੰ ਰਿਲੀਜ਼ ਹੋਈ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ #BanTandavNow ਸੋਸ਼ਲ ਮੀਡੀਆ 'ਤੇ ਦੂਜੇ ਨੰਬਰ' ਤੇ ਟ੍ਰੈਂਡ ਕਰ ਰਿਹਾ ਸੀ।