Crew Trailer: ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ। ਦਰਅਸਲ, ਦਿਲਜੀਤ ਦੀ ਬਾਲੀਵੁੱਡ ਫਿਲਮ 'ਕਰੂ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ਬੇਹੱਦ ਧਮਾਕੇਦਾਰ ਹੈ, ਜਿਸ ਵਿੱਚ ਕਰੀਨਾ ਕਪੂਰ, ਤੱਬੂ ਤੇ ਕ੍ਰਿਤੀ ਸੇਨਨ ਏਅਰ ਹੋਸਟਸ ਬਣ ਖੂਬ ਧਮਾਲਾਂ ਪਾਉਂਦੀਆਂ ਨਜ਼ਰ ਆ ਰਹੀਆਂ ਹਨ। ਦੂਜੇ ਪਾਸੇ ਦਿਲਜੀਤ ਦਾ ਕਿਰਦਾਰ ਵੀ ਫਿਲਮ 'ਚ ਕਾਫੀ ਦਮਦਾਰ ਹੈ। ਦਿਲਜੀਤ ਇਸ ਫਿਲਮ 'ਚ ਕਸਟਮ ਅਫਸਰ ਦੀ ਭੂਮਿਕਾ ਨਿਭਾ ਰਹੇ ਹਨ। ਇਸ ਦੇ ਨਾਲ ਨਾਲ ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਵੀ ਫਿਲਮ 'ਚ ਖਾਸ ਕਿਰਦਾਰ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਥੋੜਾ ਟਰੇਲਰ ਬਾਰੇ:
ਫਿਲਮ ਦਾ ਟਰੇਲਰ ਦੇਖ ਪਤਾ ਲੱਗਦਾ ਹੈ ਕਿ ਫਿਲਮ ਦੀ ਕਹਾਣੀ 3 ਏਅਰ ਹੋਸਟਸ (ਕਰੀਨਾ, ਤੱਬੂ ਤੇ ਕ੍ਰਿਤੀ) ਦੇ ਆਲੇ ਦੁਆਲੇ ਘੁੰਮਦੀ ਹੈ। ਉਹ ਤਿੰਨੇ ਇੱਕ ਅਜਿਹੀ ਏਅਰ ਲਾਈਨ 'ਚ ਨੌਕਰੀ ਕਰਦੀਆਂ ਹਨ, ਜੋ ਦੀਵਾਲੀਆ ਹੋ ਚੁੱਕੀ ਹੈ ਅਤੇ ਹੁਣ ਇਸ ਕੰਪਨੀ ਕੋਲ ਮੁਲਾਜ਼ਮਾਂ ਦੀ ਤਨਖਾਹ ਦੇਣ ਜੋਗੇ ਪੈਸੇ ਵੀ ਨਹੀਂ ਹਨ। ਇੱੱਥੋਂ ਤੱਕ ਕਿ ਤਿੰਨੇ ਕੁੜੀਆਂ ਬੇਹੱਦ ਤੰਗੀ 'ਚ ਜ਼ਿੰਦਗੀ ਗੁਜ਼ਾਰ ਰਹੀਆਂ ਹਨ। ਇਸ ਤੋਂ ਬਾਅਦ ਆਉਂਦਾ ਹੈ ਅਹਿਮ ਮੋੜ, ਜਦੋਂ ਤਿੰਨਾਂ ਦੇ ਹੱਥ ਲੱਗਦੇ ਹਨ, ਅਸਲੀ ਸੋਨੇ ਦੇ ਬਿਸਕੁਟ। ਸੋਨੇ ਦੇ ਬਿਸਕੁਟਾਂ ਨੂੰ ਦੇਖ ਤਿੰਨੇ ਕੁੜੀਆਂ ਦੇ ਮਨ 'ਚ ਲਾਲਚ ਉੱਠਦਾ ਹੈ ਅਤੇ ਇਸ ਤਰ੍ਹਾਂ ਕਸਟਮ ਅਫਸਰ ਬਣੇ ਦਿਲਜੀਤ ਦੋਸਾਂਝ ਤਿੰਨੇ ਕੁੜੀਆਂ ਦੇ ਮਗਰ ਲੱਗ ਜਾਂਦੇ ਹਨ। ਬਾਕੀ ਤੁਸੀਂ ਦੇਖੋ ਇਹ ਟਰੇਲਰ:
ਕਾਬਿਲੇਗ਼ੌਰ ਹੈ ਕਿ 'ਕਰੂ' ਫਿਲਮ 29 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਇੱਕ ਵਾਰ ਫਿਰ ਤੋਂ ਸਾਨੂੰ ਦਿਲਜੀਤ-ਕਰੀਨਾ ਦੀ ਜੋੜੀ ਦੇਖਣ ਨੂੰ ਮਿਲੇਗੀ। ਹਾਲਾਂਕਿ ਇਸ ਫਿਲਮ 'ਚ ਵੀ ਇਨ੍ਹਾਂ ਦੀ ਜੋੜੀ ਰੋਮਾਂਸ ਕਰਦੀ ਨਜ਼ਰ ਆਵੇਗੀ ਜਾਂ ਨਹੀਂ, ਇਹ ਸਾਫ ਨਹੀਂ ਹੋ ਸਕਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਕਰੀਨਾ 'ਉੜਤਾ ਪੰਜਾਬ' ਤੇ 'ਗੁੱਡ ਨਿਊਜ਼' ਵਰਗੀਆਂ ਫਿਲਮਾਂ ;ਚ ਇਕੱਠੇ ਨਜ਼ਰ ਆਏ ਸੀ।
ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਵੀ ਸਿਆਸਤ 'ਚ ਐਂਟਰੀ ਲਈ ਤਿਆਰ? ਐਕਟਰ ਨੇ ਦੱਸਿਆ ਆਪਣਾ ਪਲਾਨ