David Warner Wished Birthday To Allu Arjun: ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਅੱਜ 41 ਸਾਲ ਦੇ ਹੋ ਗਏ ਹਨ। ਸਟਾਰ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ, ਜੋ ਫਿਲਮ 'ਪੁਸ਼ਪਾ' ਦੇ ਰਿਲੀਜ਼ ਹੋਣ ਤੋਂ ਬਾਅਦ ਹੋਰ ਵੱਧ ਗਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਲੂ ਦਾ ਐਕਸ਼ਨ ਡਰਾਮਾ 'ਪੁਸ਼ਪਾ' ਦੇਸ਼ ਭਰ ਵਿੱਚ ਕਾਫੀ ਹਿੱਟ ਸਾਬਤ ਹੋਇਆ। ਵਿਸ਼ਵ ਪੱਧਰ 'ਤੇ ਵੀ 'ਪੁਸ਼ਪਾ' ਦਾ ਕ੍ਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ। ਇਸ ਦੇ ਨਾਲ ਹੀ ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਵੀ 'ਪੁਸ਼ਪਾ' ਦੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਨੇ ਵੀ ਅਦਾਕਾਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ।


ਡੇਵਿਡ ਵਾਰਨਰ ਨੇ 'ਪੁਸ਼ਪਾ' ਅੰਦਾਜ਼ 'ਚ ਅੱਲੂ ਨੂੰ ਜਨਮਦਿਨ ਦੀ ਵਧਾਈ ਦਿੱਤੀ
ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ। ਇਸ ਕਲਿੱਪ ਵਿੱਚ, ਉਹ ਭੂਰੇ ਰੰਗ ਦੀ ਟੀ ਪਹਿਨੇ ਹੋਏ ਨਜ਼ਰ ਆ ਰਹੇ ਹਨ ਅਤੇ ਪੁਸ਼ਪਾ ਸਟਾਈਲ ਵਿੱਚ ਅੱਲੂ ਅਰਜੁਨ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਇਸ ਦੌਰਾਨ ਕ੍ਰਿਕਟਰ ਨੇ ਇਹ ਵੀ ਕਿਹਾ ਕਿ ਉਹ 'ਪੁਸ਼ਪਾ' ਦੇ ਸੀਕਵਲ ਦਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਵੀਡੀਓ ਵਿੱਚ ਉਨ੍ਹਾਂ ਦੀ ਬੇਟੀ ਵੀ ਅੱਲੂ ਅਰਜੁਨ ਨੂੰ ਬਰਥਡੇਅ ਵਿਸ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਕਲਿੱਪ ਨੂੰ ਪੋਸਟ ਕਰਦੇ ਹੋਏ ਕ੍ਰਿਕੇਟਰ ਨੇ ਕੈਪਸ਼ਨ ਵਿੱਚ ਲਿਖਿਆ, "ਜਨਮਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਅੱਲੂ ਅਰਜੁਨ.. ਇਸਲਾ ਦੇ ਪਸੰਦੀਦਾ ਹੋ।" ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ।


ਅੱਲੂ ਅਰਜੁਨ ਨੇ 'ਪੁਸ਼ਪਾ 2' ਦਾ ਪੋਸਟਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਕੀਤਾ ਖੁਸ਼


ਦੂਜੇ ਪਾਸੇ, ਅਭਿਨੇਤਾ ਅੱਲੂ ਅਰਜੁਨ ਨੇ ਆਪਣੇ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ 'ਪੁਸ਼ਪਾ 2: ਦ ਰੂਲ' ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਸੀ। ਪੋਸਟਰ 'ਚ ਅੱਲੂ ਕਾਫੀ ਵੱਖਰੇ ਅਵਤਾਰ 'ਚ ਨਜ਼ਰ ਆ ਰਹੇ ਹਨ। ਅਦਾਕਾਰ ਨੇ ਸਾੜ੍ਹੀ ਪਹਿਨੀ ਹੋਈ ਹੈ ਅਤੇ ਗਹਿਣੇ ਵੀ ਪਹਿਨੇ ਹੋਏ ਹਨ। ਉਨ੍ਹਾਂ ਦੇ ਚਿਹਰਾ ਨੀਲੇ ਅਤੇ ਲਾਲ ਰੰਗਾਂ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਪੋਸਟਰ ਉੱਤੇ ਚਾਰ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ।


ਜਿਵੇਂ ਹੀ 'ਪੁਸ਼ਪਾ 2: ਦ ਰੂਲ' ਦਾ ਪੋਸਟਰ ਰਿਲੀਜ਼ ਹੋਇਆ ਹੈ, ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੈ। ਉਮੀਦ ਹੈ ਕਿ 'ਪੁਸ਼ਪਾ 2: ਦ ਰੂਲ' ਵੱਡੀ ਧਮਾਕੇ ਨਾਲ ਆਵੇਗੀ।


ਹੋਰ ਪੜ੍ਹੋ : Allu Arjun: 100 ਕਰੋੜ ਦਾ ਬੰਗਲਾ, 7 ਕਰੋੜ ਦੀ ਵੈਨਿਟੀ ਵੈਨ, ਸ਼ਾਹੀ ਜ਼ਿੰਦਗੀ ਜਿਉਂਦੇ ਹਨ ਸਾਊਥ ਸਟਾਰ ਅੱਲੂ ਅਰਜੁਨ