Sargun Mehta Cuttputli: ਸਰਗੁਣ ਮਹਿਤਾ ਇੰਨੀਂ ਦਿਨੀਂ ਖੂਬ ਲਾਈਮਲਾਈਟ 'ਚ ਹੈ। ਸਰਗੁਣ ਆਪਣੀ ਪਹਿਲੀ ਹੀ ਬਾਲੀਵੁੱਡ ਫ਼ਿਲਮ 'ਚ ਛਾ ਗਈ ਹੈ। 'ਕਠਪੁਤਲੀ' ਫ਼ਿਲਮ 'ਚ ਸਰਗੁਣ ਦੇ ਕੰਮ ਦੀ ਕਾਫ਼ੀ ਤਾਰੀਫ਼ ਹੋਈ ਹੈ। ਉਹ ਇਸ ਫ਼ਿਲਮ 'ਚ ਐਸਐਚਓ ਗੁੜੀਆ ਪਰਮਾਰ ਦੀ ਭੂਮਿਕਾ 'ਚ ਨਜ਼ਰ ਆਈ ਸੀ। ਜਦਕਿ ਫ਼ਿਲਮ 'ਚ ਅਕਸ਼ੇ ਕੁਮਾਰ ਸਰਗੁਣ ਦੇ ਜੂਨੀਅਰ ਦੀ ਭੂਮਿਕਾ 'ਚ ਨਜ਼ਰ ਆਏ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਹੁਣ ਇੱਕ ਹੋਰ ਖਬਰ ਆ ਰਹੀ ਹੈ ਕਿ ਕਠਪੁਤਲੀ ਫ਼ਿਲਮ ਸਤੰਬਰ ਮਹੀਨੇ ਦੀ ਸਭ ਤੋਂ ਵੱਧ ਦੇਖੀ ਤੇ ਪਸੰਦ ਕੀਤੇ ਜਾਣ ਵਾਲੀ ਫ਼ਿਲਮ ਹੈ। ਸਰਗੁਣ ਮਹਿਤਾ ਨੇ ਇਸ ਬਾਰੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕੀਤੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕੀਤੀ। ਜਿਸ ਵਿੱਚ ਲਿਿਖਆ ਸੀ, "ਕਠਪੁਤਲੀ ਸਤੰਬਰ ਮਹੀਨੇ 'ਚ ਓਟੀਟੀ ਪਲੇਟਫ਼ਾਰਮ ਤੇ ਸਭ ਤੋਂ ਵੱਧ ਦੇਖੀ ਤੇ ਪਸੰਦ ਕੀਤੀ ਗਈ ਫ਼ਿਲਮ ਬਣ ਗਈ ਹੈ। ਇਸ ਫ਼ਿਲਮ ਨੂੰ ਡਿਜ਼ਨੀ ਪਲੱਸ ਹੌਟਸਟਾਰ ਤੇ 5 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ । ਇਹ ਫ਼ਿਲਮ 2 ਸਤੰਬਰ ਨੂੰ ਓਟੀਟੀ ਤੇ ਰਿਲੀਜ਼ ਹੋਈ ਸੀ ।"
ਕਾਬਿਲੇਗ਼ੌਰ ਹੈ ਕਿ ਕਠਪੁਤਲੀ ਫ਼ਿਲਮ 2 ਸਤੰਬਰ ਨੂੰ ਓਟੀਟੀ ਪਲੇਟਫ਼ਾਰਮ ਡਿਜ਼ਨੀ ਹੌਟਸਟਾਰ ਤੇ ਰਿਲੀਜ਼ ਹੋਈ ਸੀ । ਇਹ ਇੱਕ ਕ੍ਰਾਈਮ ਥ੍ਰਿਲਰ ਫ਼ਿਲਮ ਹੈ, ਜਿਸ ਵਿੱਚ ਇੱਕ ਸੀਰੀਅਲ ਕਿੱਲਰ ਸਕੂਲ ਦੀਆਂ ਕੁੜੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ । ਅਕਸ਼ੇ ਕੁਮਾਰ ਦਾ ਕੰਮ ਇਸ ਸੀਰੀਅਲ ਕਿੱਲਰ ਨੂੰ ਗ੍ਰਿਫ਼ਤਾਰ ਕਰਨਾ ਹੈ ।
ਸਰਗੁਣ ਮਹਿਤਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ 'ਮੋਹ' 16 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ । ਦਰਸ਼ਕਾਂ ਨੂੰ ਅਦਾਕਾਰਾ ਦੀ ਇਸ ਫ਼ਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਹੈ । ਇਸ ਫ਼ਿਲਮ ਦਾ ਟਰੇਲਰ ਦੇ ਗੀਤ ਪਹਿਲਾਂ ਹੀ ਹਿੱਟ ਹੋ ਚੁੱਕੇ ਹਨ । ਸਰਗੁਣ ਤੇ ਗੀਤਾਜ਼ ਬਿੰਦਰੱਖੀਆ ਨੇ ਦਰਸ਼ਕਾਂ ਨੂੰ ਆਪਣੀ ਦਮਦਾਰ ਐਕਟਿੰਗ ਨਾਲ ਮੋਹ ਲਿਆ ਹੈ ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਕਾਕਾ ਦਾ ਇਸ ਲੜਕੀ ਨਾਲ ਚੱਲ ਰਿਹਾ ਚੱਕਰ? ਸ਼ੇਅਰ ਕੀਤੀ ਰੋਮਾਂਟਿਕ ਵੀਡੀਓ