ਚੰਡੀਗੜ੍ਹ: ਦਿੱਲੀ ਲਾਲ ਕਿਲ੍ਹਾ ਹਿੰਸਾ ਮਗਰੋਂ ਚਰਚਾ ਵਿੱਚ ਆਏ ਪੰਜਾਬੀ ਅਦਾਕਾਰ ਦੀਪ ਸਿੱਧੂ ਇੰਨੀ ਦਿਨੀਂ ਕਾਫ਼ੀ ਸੁਰਖੀਆਂ ਵਿੱਚ ਹਨ।ਦੀਪ ਸਿੱਧੂ ਨੂੰ 26 ਜਨਵਰੀ ਨੂੰ ਲਾਲ ਕਿਲ੍ਹਾ ਕਾਂਡ ਵਿੱਚ ਕੁੱਝ ਦਿਨ ਪਹਿਲਾਂ ਹੀ ਜ਼ਮਾਨਤ ਹੋ ਗਈ ਹੈ।ਦੀਪ ਸਿੱਧੂ ਨੇ ਹੁਣ ਇੱਕ ਫੇਸਬੁੱਕ ਪੋਸਟ ਰਾਹੀਂ ਆਪਣੇ ਚਾਹੁਣ ਵਾਲਿਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਵਾਪਸ ਆ ਰਿਹਾ ਹੈ, ਬਾਜ਼ੀ ਹੁਣ ਉਥੋਂ ਸ਼ੁਰੂ ਕਰਨੀ ਪੈਣੀ ਹੈ, ਜਿੱਥੇ ਛੱਡ ਕਿ ਗਿਆ ਸੀ।


 ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ


ਦੀਪ ਸਿੱਧੂ ਦੀ ਇਸ ਪੋਸਟ ਨੂੰ ਉਸਦੇ ਫੈਨਸ ਕਾਫੀ ਪ੍ਰਤੀਕਿਰਆ ਦੇ ਰਹੇ ਹਨ।ਕਈ ਲੋਕਾਂ ਨੇ ਦੀਪ ਸਿੱਧੂ ਨੂੰ ਇਹ ਵੀ ਕਿਹਾ ਹੈ ਕਿ ਬਾਜ਼ੀ ਜਿੱਥੋਂ ਮਰਜ਼ੀ ਸ਼ੁਰੂ ਕਰਨ ਉਹ ਪੰਜਾਬ ਤੇ ਪੰਥ ਦੇ ਹੱਕ ਵਿੱਚ ਹੀ ਹੋਣੀ ਚਾਹੀਦੀ ਹੈ।ਕੋਈ ਕਹਿ ਰਿਹਾ ਹੈ, ਮੋਰਚੇ 'ਚ ਤੁਹਾਡੀ ਲੋੜ ਹੈ, ਤੁਸੀਂ ਤੇ ਲੱਖਾ ਵੀਰ ਰਲਕੇ ਹੰਭਲਾ ਮਾਰੋ।



 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ