ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਮਹਾਂਭਾਰਤ ਬਣਾਉਣ ਨੂੰ ਲੈ ਕੇ ਆਪਣਾ ਮੂਡ ਬਦਲ ਲਿਆ ਹੈ। 2019 'ਚ ਖਬਰਾਂ ਆਈਆਂ ਸੀ ਕਿ ਦੀਪਿਕਾ ਪਾਦੁਕੋਣ ਪ੍ਰੋਡਿਊਸਰ ਮਧੂ ਮੰਟੇਨਾ ਨਾਲ ਮਿਲ ਕੇ 'ਮਹਾਭਾਰਤ' ਦੀ ਕਹਾਣੀ 'ਤੇ ਫਿਲਮ ਬਣਾਏਗੀ। ਇਸ ਨੂੰ ਉਹ ਪ੍ਰੋਡਿਊਸ ਵੀ ਕਰੇਗੀ ਤੇ ਨਾਲ ਹੀ ਅਹਿਮ ਕਿਰਦਾਰ ਦਰੌਪਦੀ ਨੂੰ ਵੀ ਨਿਭਾਏਗੀ ਪਰ ਇਸ ਪ੍ਰੋਜੈਕਟ 'ਤੇ ਫਿਲਹਾਲ ਕੋਈ ਅਪਡੇਟ ਨਹੀਂ। ਹੁਣ ਪ੍ਰੋਡਿਊਸਰ ਮਧੂ ਮੰਟੇਨਾ ਵੱਲੋਂ ਇਹ ਬਿਆਨ ਆਇਆ ਹੈ ਕਿ ਉਹ ਦੀਪਕ ਨਾਲ ਕੰਮ ਕਰ ਰਹੇ ਹਨ ਪਰ ਉਹ ਪ੍ਰੋਜੈਕਟ ਪਹਿਲਾ ਰਾਮਾਇਣ ਹੋਏਗਾ।
ਮਧੂ ਮੰਟੇਨਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਮ 'ਤੇ ਕਾਫੀ ਸਮਾਂ ਲੱਗਦਾ ਹੈ। ਮਧੂ ਤੇ ਦੀਪਿਕਾ ਮਹਾਭਾਰਤ ਦੀ ਕਹਾਣੀ 'ਚ ਦਰੌਪਦੀ ਦੇ ਪੱਖ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਉਹ ਚਾਹੁੰਦੇ ਸੀ ਕਿ ਲੋਕ ਇਹ ਸਮਝ ਸਕਣ ਕਿ ਦਰੌਪਦੀ ਕੌਣ ਸੀ। ਇਸ ਫਿਲਮ ਦੇ ਸਕ੍ਰੀਨਪਲੇ ਲਈ ਕਾਫੀ ਰਿਸਰਚ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਦੀਪਿਕਾ ਇਸ ਫਿਲਮ ਨੂੰ ਇਸ ਲਈ ਨਹੀਂ ਬਣਾ ਰਹੀ ਕਿ ਉਹ ਇੱਕ ਅਦਾਕਾਰਾ ਹੈ, ਉਹ ਇਸ ਲਈ ਬਣਾ ਰਹੀ ਹੈ ਕਿਉਂਕਿ ਸਾਡੇ ਦੋਵਾਂ ਦਾ ਇਹ ਮੰਨਣਾ ਹੈ ਕਿ ਇਹ ਦਰੌਪਦੀ ਦੇ ਪੱਖ ਤੋਂ ਕਾਫੀ ਸਟ੍ਰੌਂਗ ਕਹਾਣੀ ਹੈ ਪਰ ਫਿਲਹਾਲ ਇਸ ਨੂੰ ਕਾਫੀ ਸਮਾਂ ਲੱਗੇਗਾ। ਬਾਕੀ ਦੀਪਿਕਾ ਤੇ ਮਧੂ 'ਰਾਮਾਇਣ' ਦੀ ਕਹਾਣੀ 'ਤੇ ਵੀ ਕੰਮ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਐਪਿਕ ਡਰਾਮਾ ਫ਼ਿਲਮ ਦੀ ਕਾਸਟ ਦਾ ਐਲਾਨ ਇਸ ਦੀਵਾਲੀ ਦੇ ਮੌਕੇ 'ਤੇ ਕੀਤਾ ਜਾਏਗਾ।