ਦੀਪਿਕਾ ਨੇ ਵਿਆਹ ਲਈ ਖਰੀਦੇ ਕਰੋੜਾਂ ਦੇ ਗਹਿਣੇ
ਏਬੀਪੀ ਸਾਂਝਾ | 06 Nov 2018 11:35 AM (IST)
ਮੁੰਬਈ: ਇਸ ਮਹੀਨੇ 14-15 ਨਵੰਬਰ ਨੂੰ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਵਿਆਹ ਕਰਨ ਜਾ ਰਹੇ ਹਨ। ਦੋਵੇਂ ਇਟਲੀ ’ਚ ਵਿਆਹ ਕਰ ਰਹੇ ਹਨ। ਇਸ ਦੀਆਂ ਰਸਮਾਂ ਵੀ ਸ਼ੁਰੂ ਹੋ ਚੁੱਕੀਆਂ ਹਨ। ਹਾਲ ਹੀ ‘ਚ ਦੀਪਿਕਾ ਦੇ ਘਰ ਨੰਦੀ ਪੂਜਾ ਹੋਈ ਤੇ ਰਣਵੀਰ ਦੇ ਘਰ ਸੱਤਿਆਨਾਰਾਇਣ ਦੀ ਪੂਜਾ ਤੋਂ ਬਾਅਦ ਹਲਦੀ ਦੀ ਰਸਮ ਹੋ ਚੁੱਕੀ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਦੀਪਿਕਾ ਤੇ ਰਣਵੀਰ ਸਿੰਘ ਆਪਣੇ ਖਾਸ ਦਿਨ ਮੌਕੇ ਕਿਸ ਤਰ੍ਹਾਂ ਦੇ ਲੱਗਣਗੇ। ਦੀਪਿਕਾ ਆਪਣੇ ਵਿਆਹ ਲਈ ਡਿਜ਼ਾਇਨਰ ਸਬਿਅਸਾਚੀ ਦਾ ਲਹਿੰਗਾ ਪਾਵੇਗੀ। ਇਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਦੀਪਿਕਾ ਆਪਣੇ ਵਿਆਹ ਮੌਕੇ ਬੇਹੱਦ ਖੂਬਸੂਰਤ ਨਜ਼ਰ ਆਵੇਗੀ। ਹਾਲ ਹੀ ‘ਚ ਖ਼ਬਰ ਆਈ ਸੀ ਕਿ ਦੀਪਿਕਾ ਨੇ ਵਿਆਹ ਲਈ 20 ਲੱਖ ਦਾ ਮੰਗਲਸੂਤਰ ਲਿਆ ਹੈ। ਹੁਣ ਖ਼ਬਰ ਸਾਹਮਣੇ ਆਈ ਹੈ ਕਿ ਦੀਪਿਕਾ ਆਪਣੇ ਵਿਆਹ ਲਈ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦਾ ਖ਼ਰਚ ਕਰ ਚੁੱਕੀ ਹੈ। ਦੀਪਿਕਾ ਨੇ ਇੱਕ ਚੇਨ ਵੀ ਖਰੀਦੀ ਹੈ ਜਿਸ ਲਈ ਜਿਊਲਰੀ ਸ਼ੌਪ ਨੂੰ ਕਰੀਬ ਅੱਧਾ ਘੰਟਾ ਬੰਦ ਕੀਤਾ ਗਿਆ ਸੀ। ਦੀਪਿਕਾ ਦੇ ਵਿਆਹ ਦਾ ਸੱਦਾ ਅਜੇ ਬਾਲੀਵੁੱਡ ਦੇ ਸਿਰਫ ਚਾਰ ਦੋਸਤਾਂ ਨੂੰ ਭੇਜੇ ਗਏ ਹਨ। ਦੋਨਾਂ ਦਾ ਵਿਆਹ ਹੋਣ ਤੋਂ ਬਾਅਦ ਬੈਂਗਲੌਰ ਤੇ ਮੁੰਬਈ ‘ਚ ਗ੍ਰੈਂਡ ਰਿਸੈਪਸ਼ਨ ਦਿੱਤੀ ਜਾਵੇਗੀ।