Deepika Padukone Viral Video: ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ 'ਪਠਾਨ' ਬਾਕਸ ਆਫਿਸ 'ਤੇ ਸ਼ਾਨਦਾਰ ਕਾਰੋਬਾਰ ਕਰ ਰਹੀ ਹੈ। ਫਿਲਮ ਨੂੰ ਰਿਲੀਜ਼ ਹੋਏ 22 ਦਿਨ ਹੋ ਗਏ ਹਨ ਪਰ ਫਿਲਮ ਅਜੇ ਵੀ ਸਾਰੇ ਰਿਕਾਰਡ ਤੋੜ ਰਹੀ ਹੈ। ਫਿਲਮ 'ਪਠਾਨ' ਘਰੇਲੂ ਬਾਕਸ ਆਫਿਸ 'ਤੇ 500 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਦੌਰਾਨ ਬਾਲੀਵੁੱਡ ਸਟਾਰ ਦੀਪਿਕਾ ਪਾਦੁਕੋਣ ਫਲਾਈਟ 'ਚ ਬਿਜ਼ਨੈੱਸ ਕਲਾਸ ਦੀ ਬਜਾਏ ਇਕਾਨਮੀ ਕਲਾਸ 'ਚ ਸਫਰ ਕਰਦੀ ਨਜ਼ਰ ਆਈ। ਇੱਕ ਪ੍ਰਸ਼ੰਸਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਦਾਕਾਰਾ ਦਾ ਵੀਡੀਓ ਪੋਸਟ ਕੀਤਾ ਹੈ। ਵੀਡੀਓ 'ਚ ਦੀਪਿਕਾ ਅਤੇ ਉਸ ਦਾ ਬਾਡੀ ਗਾਰਡ ਉਸ ਦੇ ਪਿੱਛੇ-ਪਿੱਛੇ ਘੁੰਮਦੇ ਨਜ਼ਰ ਆ ਰਹੇ ਹਨ।


[blurb]





[/blurb]


ਦੀਪਿਕਾ ਦੇ ਇੱਕ ਪ੍ਰਸ਼ੰਸਕ ਕਲੱਬ ਦੁਆਰਾ ਟਵਿੱਟਰ 'ਤੇ ਪੋਸਟ ਕੀਤੀ ਗਈ ਵੀਡੀਓ ਵਿੱਚ, ਉਹ ਸਨਗਲਾਸ ਦੇ ਨਾਲ ਇੱਕ ਸੰਤਰੀ ਕੈਪ ਅਤੇ ਸਪੋਰਟਸ ਜੈਕੇਟ ਪਹਿਨੀ ਹੋਈ ਦਿਖਾਈ ਦੇ ਰਹੀ ਹੈ। ਇੱਕ ਪਾਸੇ ਜਿੱਥੇ ਕਈ ਲੋਕ ਦੀਪਿਕਾ ਦੀ ਇਸ ਸਾਦਗੀ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਈ ਯੂਜ਼ਰਸ ਦੀਪਿਕਾ ਨੂੰ ਰੱਜ ਕੇ ਟਰੋਲ ਵੀ ਕਰ ਰਹੇ ਹਨ। ਇਸ ਯੂਜ਼ਰ ਨੇ ਕਿਹਾ, 'ਲੱਗਦਾ ਹੈ ਇਸ ਜਹਾਜ਼ 'ਚ ਕੋਈ ਬਿਜ਼ਨਸ ਕਲਾਸ ਸੈਕਸ਼ਨ ਨਹੀਂ ਹੈ।' ਜਦਕਿ ਦੂਜੇ ਨੇ ਕਿਹਾ, 'ਲੱਗਦਾ ਹੈ ਦੀਪਿਕਾ ਨੂੰ ਪਠਾਨ ਫਿਲਮ ਦੀ ਪੇਮੈਂਟ ਨਹੀਂ ਮਿਲੀ।'


ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਨੂੰ ਹਾਲ ਹੀ 'ਚ ਸ਼ਾਹਰੁਖ ਖਾਨ ਅਤੇ ਜੌਨ ਅਬ੍ਰਾਹਮ ਸਟਾਰਰ ਫਿਲਮ 'ਪਠਾਨ' 'ਚ ਦੇਖਿਆ ਗਿਆ ਸੀ। ਰਿਪੋਰਟਾਂ ਮੁਤਾਬਕ ਦੀਪਿਕਾ ਨੇ 'ਪਠਾਨ' ਫਿਲਮ ਲਈ ਕਰੋੜਾਂ 'ਚ ਫੀਸ ਲਈ ਹੈ। ਪਠਾਨ ਸਟਾਰ ਕਾਸਟ ਦੀ ਫੀਸ ਦੀ ਚਾਰੇ ਪਾਸੇ ਚਰਚਾ ਵੀ ਹੋਈ ਸੀ। ਫਿਲਮ 'ਪਠਾਨ' ਸਲਮਾਨ ਖਾਨ ਦੀ 'ਬਜਰੰਗੀ ਭਾਈਜਾਨ' (2015) ਅਤੇ ਆਮਿਰ ਖਾਨ ਦੀ 'ਸੀਕ੍ਰੇਟ ਸੁਪਰਸਟਾਰ' (2017) ਨੂੰ ਪਛਾੜ ਕੇ ਪੰਜਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ।


ਇਹ ਵੀ ਪੜ੍ਹੋ: ਆਰਕੇ ਸਟੂਡੀਓ ਤੋਂ ਬਾਅਦ ਹੁਣ ਰਾਜ ਕਪੂਰ ਦਾ ਬੰਗਲਾ ਵੀ ਵਿਕਿਆ, ਕਪੂਰ ਪਰਿਵਾਰ 'ਚ ਸੋਗ ਦਾ ਮਾਹੌਲ