ਮੁੰਬਈ: ਬਾਲੀਵੁੱਡ ਦੇ ਦੋ ਸੁਪਰਸਟਾਰਸ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਅੱਜ ਵਿਆਹ ਕਰਾ ਰਹੇ ਹਨ। ਦੋਨਾਂ ਦੇ ਵਿਆਹ ਦੀ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਬੀਤੇ ਦਿਨ ਦੋਨਾਂ ਦੇ ਵਿਆਹ ਦੀ ਰਸਮਾਂ ਵੀ ਹੋਇਆਂ, ਜਿਸ ‘ਚ ਦੀਪਿਕਾ ਦੀ ਮਹਿੰਦੀ ਅਤੇ ਸੰਗੀਤ ਸ਼ਾਮਲ ਹੈ। ਇਸ ਵਿਆਹ ਨੂੰ ਲੈ ਕੇ ਜਿੰਨੇ ਐਕਸਾਈਟਿਡ ਇਹ ਦੋਨੋਂ ਸਟਾਰਸ ਹਨ ਓਨੀ ਹੀ ਐਕਸਾਈਟਮੈਂਟ ਇਨ੍ਹਾਂ ਦੇ ਫੈਨਸ ‘ਚ ਵੀ ਹੈ। ਇਸੇ ਲਈ ਦੀਪਵੀਰ ਦੇ ਵਿਆਹ ਦੀ ਕੋਈ ਵੀ ਖ਼ਬਰ ਫੈਨਸ ਮਿਸ ਨਹੀਂ ਕਰਨਾ ਚਾਹੁੰਦੇ। ਨਾਲ ਹੀ ਦੀਪਵੀਰ ਦੇ ਵੀਆਹ ਤੋਂ ਜੁੜੀ ਆਏ ਦਿਨ ਕੋਈ ਨਾ ਕੋਈ ਖ਼ਬਰ ਵੀ ਸਾਹਮਣੇ ਆ ਹੀ ਜਾਂਦੀ ਹੈ।
ਹੁਣ ਖ਼ਬਰ ਆਈ ਹੈ ਕਿ ਦੋਨਾਂ ਨੇ ਆਪਣੇ ਵਿਆਹ ਦਾ ਬੀਮਾ ਕਰਵਾਇਆ ਹੈ। ਵਿਆਹ ਦੀ ਇੰਸ਼ੋਰੈਂਸ ਕਰਵਾਈ ਗਈ ਹੇ ਜਿਸ ‘ਚ ਮੁਤਾਬਕ ਪੰਜ ਦਿਨਾਂ ‘ਚ ਜੇਕਰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਇੰਸ਼ੋਰੈਸ਼ਨ ਰਾਹੀਂ ਕਵਰ ਕੀਤਾ ਜਾਵੇਗਾ। ਇਸ ਬੀਮਾ ਲਈ ਕਿੰਨਾ ਪੈਸਾ ਖ਼ਚਰ ਕੀਤਾ ਗਿਆ ਹੈ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ।